08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਪਿੰਡ ਸ਼ੰਕਰ ਪੇਕੇ ਘਰ ਰਹਿੰਦੀ ਵਿਆਹੁਤਾ ਦੀ ਗੁੰਮਸ਼ੁਦਗੀ ਨੂੰ ਲੈ ਕੇ ਥਾਣਾ ਡੇਹਲੋਂ ਅੱਗੇ ਦਿੱਤਾ ਰੋਸ ਧਰਨਾ

ਡੇਹਲੋਂ, 7 ਅਗਸਤ (ਅੰਮ੍ਰਿਤਪਾਲ ਸਿੰਘ ਕੈਲੇ)-ਥਾਣਾ ਡੇਹਲੋ ਅਧੀਨ ਪੈਂਦੇ ਪਿੰਡ ਸ਼ੰਕਰ ਵਿਖੇ ਪੇਕੇ ਘਰ ਰਹਿੰਦੀ ਇਕ ਵਿਆਹੁਤਾ ਦੇ ਪਿਛਲੇ 16 ਦਿਨਾਂ ਤੋਂ ਭੇਦਭਰੀ ਹਾਲਤ ਵਿਚ ਲਾਪਤਾ ਹੋ ਜਾਣ ਵਾਲੇ ਮਾਮਲੇ ਨੂੰ ਲੈ ਕੇ ਅੱਜ ਪਰਿਵਾਰਕ ਮੈਂਬਰਾਂ ਸਮੇਤ ਵੱਖ-ਵੱਖ ਜਥੇਬੰਦੀਆਂ ਵਲੋਂ ਥਾਣਾ ਡੇਹਲੋਂ ਗੇਟ ਅੱਗੇ ਵਿਸ਼ਾਲ ਰੋਸ ਧਰਨਾ ਲਗਾਇਆ ਗਿਆ, ਜਿਸ ਦੌਰਾਨ ਧਰਨਾਕਾਰੀਆਂ ਵਲੋਂ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਅਤੇ ਗੁੰਮਸ਼ੁਦਗੀ ਵਾਲੇ ਦਿਨ ਤੋਂ ਕਈ ਦਿਨ ਬਾਅਦ ਮੁਕੱਦਮਾ ਦਰਜ ਕਰਨ ਸਮੇਤ ਪੁਲਿਸ ਪ੍ਰਸ਼ਾਸਨ ’ਤੇ ਗੰਭੀਰ ਦੋਸ਼ ਲਗਾਏ ਗਏ। ਜ਼ਿਕਰਯੋਗ ਹੈ ਪਿੰਡ ਸ਼ੰਕਰ ਦੀ ਵਸਨੀਕ ਸਿਮ ਕੌਰ ਪੁੱਤਰੀ ਮਹਿੰਦਰ ਸਿੰਘ 22 ਜੁਲਾਈ ਤੋਂ ਲਾਪਤਾ ਹੈ, ਜਿਸ ਦੀ ਸ਼ਾਦੀ 1997 ਵਿਚ ਇੰਦਰਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਤੁੰਗਾਹੇੜੀ ਤਹਿਸੀਲ ਰਾਏਕੋਟ ਜ਼ਿਲ੍ਹਾ ਲੁਧਿਆਣਾ ਨਾਲ ਹੋਈ ਸੀ, ਉਸ ਦੇ ਦੋ ਬੱਚੇ ਲੜਕੀ 17 ਸਾਲ ਅਤੇ ਲੜਕਾ 16 ਸਾਲ ਹਨ ਅਤੇ ਉਹ ਬੱਚਿਆਂ ਸਮੇਤ ਸੰਨ 2016 ਤੋਂ ਪੇਕੇ ਘਰ ਰਹਿ ਰਹੀ ਸੀ।

ਥਾਣਾ ਡੇਹਲੋਂ ਗੇਟ ਅੱਗੇ ਪਿੰਡ ਸ਼ੰਕਰ ਦੀ ਵਸਨੀਕ ਸਿਮ ਕੌਰ ਦੀ ਗੁੰਮਸ਼ੁਦਗੀ ਨੂੰ ਲੈ ਕੇ ਦਿੱਤੇ ਰੋਸ ਧਰਨੇ ਸਮੇਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਅਤੇ ਪਿੰਡ ਵਾਸੀ। ਤਸਵੀਰ : ਅੰਮ੍ਰਿਤਪਾਲ ਸਿੰਘ ਕੈਲੇ 08-08-2026
ਡੇਹਲੋਂ, 7 ਅਗਸਤ (ਅੰਮ੍ਰਿਤਪਾਲ ਸਿੰਘ ਕੈਲੇ)-ਥਾਣਾ ਡੇਹਲੋ ਅਧੀਨ ਪੈਂਦੇ ਪਿੰਡ ਸ਼ੰਕਰ ਵਿਖੇ ਪੇਕੇ ਘਰ ਰਹਿੰਦੀ ਇਕ ਵਿਆਹੁਤਾ ਦੇ ਪਿਛਲੇ 16 ਦਿਨਾਂ ਤੋਂ ਭੇਦਭਰੀ ਹਾਲਤ ਵਿਚ ਲਾਪਤਾ ਹੋ ਜਾਣ ਵਾਲੇ ਮਾਮਲੇ ਨੂੰ ਲੈ ਕੇ ਅੱਜ ਪਰਿਵਾਰਕ ਮੈਂਬਰਾਂ ਸਮੇਤ ਵੱਖ-ਵੱਖ ਜਥੇਬੰਦੀਆਂ ਵਲੋਂ ਥਾਣਾ ਡੇਹਲੋਂ ਗੇਟ ਅੱਗੇ ਵਿਸ਼ਾਲ ਰੋਸ ਧਰਨਾ ਲਗਾਇਆ ਗਿਆ, ਜਿਸ ਦੌਰਾਨ ਧਰਨਾਕਾਰੀਆਂ ਵਲੋਂ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਅਤੇ ਗੁੰਮਸ਼ੁਦਗੀ ਵਾਲੇ ਦਿਨ ਤੋਂ ਕਈ ਦਿਨ ਬਾਅਦ ਮੁਕੱਦਮਾ ਦਰਜ ਕਰਨ ਸਮੇਤ ਪੁਲਿਸ ਪ੍ਰਸ਼ਾਸਨ ’ਤੇ ਗੰਭੀਰ ਦੋਸ਼ ਲਗਾਏ ਗਏ। ਜ਼ਿਕਰਯੋਗ ਹੈ ਪਿੰਡ ਸ਼ੰਕਰ ਦੀ ਵਸਨੀਕ ਸਿਮ ਕੌਰ ਪੁੱਤਰੀ ਮਹਿੰਦਰ ਸਿੰਘ 22 ਜੁਲਾਈ ਤੋਂ ਲਾਪਤਾ ਹੈ, ਜਿਸ ਦੀ ਸ਼ਾਦੀ 1997 ਵਿਚ ਇੰਦਰਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਤੁੰਗਾਹੇੜੀ ਤਹਿਸੀਲ ਰਾਏਕੋਟ ਜ਼ਿਲ੍ਹਾ ਲੁਧਿਆਣਾ ਨਾਲ ਹੋਈ ਸੀ, ਉਸ ਦੇ ਦੋ ਬੱਚੇ ਲੜਕੀ 17 ਸਾਲ ਅਤੇ ਲੜਕਾ 16 ਸਾਲ ਹਨ ਅਤੇ ਉਹ ਬੱਚਿਆਂ ਸਮੇਤ ਸੰਨ 2016 ਤੋਂ ਪੇਕੇ ਘਰ ਰਹਿ ਰਹੀ ਸੀ। ਜਾਣਕਾਰੀ ਅਨੁਸਾਰ ਸਿਮ ਕੌਰ ਆਪਣੇ ਪਿੰਡ ਸ਼ੰਕਰ ਤੋਂ 22 ਜੁਲਾਈ ਨੂੰ ਦੁਪਹਿਰੇ ਕਰੀਬ 12 ਵਜੇ ਆਪਣੇ ਮੋਬਾਇਲ ਫ਼ੋਨ ਦੀ ਕਿਸ਼ਤ ਭਰਾਉਣ ਲਈ ਡੇਹਲੋਂ ਨੂੰ ਗਈ ਸੀ, ਪਰ ਮੁੜ ਕੇ ਉਹ ਘਰੇ ਵਾਪਸ ਨਹੀਂ ਆਈ। ਇਸ ਸੰਬੰਧੀ ਭਾਵੇਂ ਪੁਲਿਸ ਵਲੋਂ 31 ਜੁਲਾਈ ਨੂੰ ਪਰਚਾ ਦਰਜ਼ ਕੀਤਾ ਗਿਆ, ਪਰ ਅਜੇ ਤੱਕ ਉਸ ਦੀ ਕੋਈ ਉੱਘ-ਸੁੱਘ ਨਹੀ ਮਿਲੀ। ਅੱਜ ਧਰਨੇ ਦੌਰਾਨ ਅਕਾਲੀ ਦਲ ਸੁਤੰਤਰ, ਭਾਈ ਲਾਲੋ ਲੋਕ ਮੰਚ ਅਤੇ ਮਨਰੇਗਾ ਅਧਿਕਾਰ ਅੰਦੋਲਨ ਸਮੇਤ ਹੋਰ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਅਕਾਲੀ ਦਲ ਸੁਤੰਤਰ ਦੇ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਨੇ ਕਿਹਾ ਕਿ ਸਿਮ ਕੌਰ ਦੇ ਲਾਪਤਾ ਹੋਣ ਤੋਂ ਬਾਅਦ ਪੁਲਿਸ ਵਲੋਂ ਉਸ ਦੀ ਭਾਲ ਲਈ ਲੋੜੀਂਦੀ ਮੁਸਤੈਦੀ ਨਹੀਂ ਦਿਖਾਈ ਗਈ। ਜੇਕਰ ਪਹਿਲੇ ਦਿਨ ਤੋਂ ਹੀ ਗੰਭੀਰਤਾ ਨਾਲ ਕਾਰਵਾਈ ਕੀਤੀ ਜਾਂਦੀ ਤਾਂ ਪਰਿਵਾਰ ਨੂੰ ਰੋਸ ਧਰਨਾ ਦੇਣ ਲਈ ਮਜਬੂਰ ਨਾ ਹੋਣਾ ਪੈਂਦਾ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ 12 ਅਗਸਤ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਹੈ। ਜੇਕਰ ਇਸ ਮਿਆਦ ਤੱਕ ਵੀ ਲੜਕੀ ਦਾ ਕੋਈ ਸੁਰਾਗ ਨਾ ਮਿਲਿਆ ਤਾਂ 12 ਅਗਸਤ ਨੂੰ ਗੁਰਦੁਆਰਾ ਦਮਦਮਾ ਸਾਹਿਬ, ਡੇਹਲੋਂ ਵਿਖੇ ਵੱਡਾ ਇਕੱਠ ਕਰ ਕੇ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਭਾਈ ਲਾਲੋ ਲੋਕ ਮੰਚ ਦੇ ਸਕੱਤਰ ਅਤੇ ਸਾਬਕਾ ਵਿਧਾਇਕ ਤਰਸੇਮ ਸਿੰਘ ਜੋਧਾਂ ਨੇ ਕਿਹਾ ਕਿ 16 ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਦੇ ਹੱਥ ਖਾਲੀ ਹੋਣਾ ਉਸ ਦੀ ਕਾਰਗੁਜ਼ਾਰੀ ‘ਤੇ ਵੱਡਾ ਸਵਾਲ ਖੜ੍ਹਾ ਕਰਦਾ ਹੈ। ਇਸ ਮੌਕੇ ਮਨਰੇਗਾ ਅਧਿਕਾਰ ਅੰਦੋਲਨ ਪੰਜਾਬ ਦੇ ਕਨਵੀਨਰ ਚਰਨਜੀਤ ਹਿਮਾਂਯੂਪੁਰਾ, ਸੁਰਜੀਤ ਸਿੰਘ ਬਾਬਰਪੁਰ ਅਤੇ ਜਸਵੀਰ ਸਿੰਘ ਖੰਡੂਰ ਨੇ ਵੀ ਸਿਮ ਕੌਰ ਦੀ ਜਲਦੀ ਭਾਲ ਕਰਨ ਦੀ ਮੰਗ ਕੀਤੀ। ਥਾਣਾ ਮੁਖੀ ਇੰਸਪੈਕਟਰ ਵਿਜੇ ਕੁਮਾਰ ਵਲੋਂ ਧਰਨਾਕਾਰੀਆਂ ਨੂੰ ਗੁੰਮਸ਼ੁਦਾ ਲੜਕੀ ਦੀ ਭਾਲ ਤੇਜ ਕਰ ਕੇ ਜਲਦ ਤੋਂ ਜਲਦ ਬਰਾਮਦ ਕਰਨ ਦੇ ਦਿੱਤੇ ਭਰੋਸੇ ਮਗਰੋਂ ਧਰਨਾਕਾਰੀਆਂ ਵਲੋਂ ਧਰਨਾ ਸਮਾਪਤ ਕੀਤਾ ਗਿਆ। ਇਸ ਮੌਕੇ ਸਾਬਕਾ ਸਰਪੰਚ ਰਣਬੀਰ ਸਿੰਘ ਮਹਿਮੀ, ਮਨਦੀਪ ਸਿੰਘ ਜਵੰਦਾ, ਸ਼੍ਰੋ. ਅਕਾਲੀ ਦਲ ਬਾਦਲ ਦੇ ਘਵੱਦੀ ਸਰਕਲ ਗੁਰਜੀਤ ਸਿੰਘ ਲਹਿਰਾ, ਸਰਕਲ ਪ੍ਰਧਾਨ ਸੁਖਦਰਸ਼ਨ ਸਿੰਘ ਪੋਹੀੜ, ਮਨਦੀਪ ਸਿੰਘ ਡੇਹਲੋਂ, ਜਸਪਾਲ ਸਿੰਘ ਸ਼ੰਕਰ, ਸਾਬਕਾ ਸਰਪੰਚ ਅਵਤਾਰ ਸਿੰਘ, ਸਰਪੰਚ ਅਮਨ ਸਿੰਘ ਸ਼ੰਕਰ, ਮੋਹਨ ਸਿੰਘ ਜਵੰਦਾ, ਸਵਰਨ ਸਿੰਘ ਜਵੰਦਾ, ਜਸਪਾਲ ਸਿੰਘ, ਅਮਰਜੀਤ ਸਿੰਘ, ਜਗਜੀਤ ਸਿੰਘ ਜੱਗੀ, ਸੁਖਜਿੰਦਰ ਸਿੰਘ, ਗੁਰਦੀਪ ਸਿੰਘ ਪੰਚ, ਪ੍ਰੀਤਮ ਸਿੰਘ ਪੰਚ, ਕੁਲਵਿੰਦਰ ਸਿੰਘ ਪੰਚ, ਬਲਵਿੰਦਰ ਸਿੰਘ ਸ਼ੰਕਰ, ਕੁਲਦੀਪ ਸਿੰਘ ਜੇ. ਈ., ਜਥੇਦਾਰ ਬਲਵੀਰ ਸਿੰਘ ਬਿਸ਼ਰਾਮ ਅਤੇ ਸਾਬਕਾ ਪੰਚ ਹਰਪਾਲ ਸਿੰਘ ਪਾਲਾ ਸਮੇਤ ਵੱਡੀ ਗਿਣਤੀ ਵਿਚ ਵੱਖ-ਵੱਖ ਜਥੇਬੰਦੀਆਂ ਸਮੇਤ ਪਿੰਡ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਵਿੱਤ ਤੇ ਠੇਕਾ ਕਮੇਟੀ ’ਚ ਮੇਅਰ ਦੀਆਂ ਸਿੱਧੀਆਂ ਨਿਯੁਕਤੀਆਂ ਰੱਦ ਡੇਅਰੀ ਕਿਸਾਨਾਂ ਨੂੰ ਬਿਹਤਰ ਸੇਵਾਵਾਂ ਦੇਣ ਲਈ ਵੈਟਰਨਰ... ਅਗਲੀ ਖ਼ਬਰ ਭਾਰਤੀ ਜਨਤਾ ਪਾਰਟੀ ਸ਼ਹਿਰੀ ਸਿੱਖਾਂ ਨੂੰ ਯੋਗ ਸਥਾਨ ਦੇਵੇ- ਅਮਰਜੀਤ ਸਿੰਘ ਟਿੱਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।