ਅਨਿਲ ਸਰੀਨ ਨੂੰ ਫੁੱਲਾਂ ਦਾ ਗੁਲਦਸਤਾ। ਅਨਿਲ ਸਰੀਨ ਸੂਬਾ ਮਹਾਮੰਤਰੀ ਤੇ ਗੁਰਦੇਵ ਸ਼ਰਮਾ ਦੇਬੀ ਖ਼ਜ਼ਾਨਚੀ ਬਣਨ ’ਤੇ ਸਨਮਾਨਿਤ
ਲੁਧਿਆਣਾ, 4 ਅਗਸਤ (ਭੁਪਿੰਦਰ ਸਿੰਘ ਬੈਂਸ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਨਰਿੰਦਰ ਸਿੰਘ ਮੱਲ੍ਹੀ, ਨਵਲ ਜੈਨ, ਡਾ. ਸਤੀਸ਼ ਕੁਮਾਰ, ਲੱਕੀ ਚੋਪੜਾ, ਕੇਸ਼ਵ ਗੁਪਤਾ, ਨਿਤਿਸ਼ ਕੁਮਾਰ, ਕਲਿਆਣ ਭਗਤ ਵਲੋਂ ਅਨਿਲ ਸਰੀਨ ਨੂੰ ਪਾਰਟੀ ਦਾ ਸੂਬਾ ਮਹਾਮੰਤਰੀ ਅਤੇ ਗੁਰਦੇਵ ਸ਼ਰਮਾ ਦੇਬੀ ਨੂੰ ਸੂਬਾ ਖ਼ਜ਼ਾਨਚੀ ਨਿਯੁਕਤ ਹੋਣ ’ਤੇ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਅਤੇ ਮੂੰਹ ਮਿੱਠਾ ਕਰਵਾ ਕੇ ਸਨਮਾਨਿਤ ਕੀਤਾ ਗਿਆ।
ਗੁਰਦੇਵ ਸ਼ਰਮਾ ਦੇਬੀ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਨਰਿੰਦਰ ਸਿੰਘ ਮੱਲ੍ਹੀ, ਲੱਕੀ ਚੋਪੜਾ, ਨਵਲ ਜੈਨ, ਡਾ. ਸਤੀਸ਼ ਕੁਮਾਰ ਤੇ ਹੋਰ।
05-08-2026