20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਨਸ਼ੀਲਾ ਪਦਾਰਥ ਆਈਸ ਅਤੇ ਹਥਿਆਰਾਂ ਸਮੇਤ ਤਿੰਨ ਕਾਬੂ

ਅਜੀਤ ਡੈਸਕ 22-07-2026

ਲੁਧਿਆਣਾ, 21 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਮਹਿੰਗੇ ਨਸ਼ੀਲੇ ਪਦਾਰਥ ਆਈਸ ਅਤੇ ਹਥਿਆਰਾਂ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਵਿਸ਼ਾਲ ਪ੍ਰੀਤ ਵਾਸੀ ਪਿੰਡ ਮਾਹਲ ਖ਼ੁਰਦ, ਹਰਪ੍ਰੀਤ ਸਿੰਘ ਵਾਸੀ ਪਿੰਡ ਕਲਿਆਣ ਅਤੇ ਦਲਜੀਤ ਸਿੰਘ ਵਾਸੀ ਪਿੰਡ ਫੁੱਲਾਂਵਾਲ ਸ਼ਾਮਿਲ ਹਨ। ਪੁਲਿਸ ਅਨੁਸਾਰ ਉਕਤ ਕਥਿਤ ਦੋਸ਼ੀ ਦੁੱਗਰੀ ਨੇੜੇ ਇਕ ਖ਼ਾਲੀ ਪਲਾਟ ਵਿਚ ਬੈਠੇ ਸਨ। ਸੂਚਨਾ ਮਿਲਣ ’ਤੇ ਪੁਲਿਸ ਨੇ ਜਦੋਂ ਉੱਥੇ ਛਾਪਾਮਾਰੀ ਕੀਤੀ ਤਾਂ ਉਕਤ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ। ਤਲਾਸ਼ੀ ਲੈਣ ’ਤੇ ਇਹਨਾਂ ਦੇ ਕਬਜ਼ੇ ਵਿਚੋਂ 28 ਗ੍ਰਾਮ ਆਈਸ ਅਤੇ ਇਕ ਪਿਸਤੌਲ ਤੋਂ ਇਲਾਵਾ ਚਾਰ ਰੋਂਦ ਵੀ ਬਰਾਮਦ ਕੀਤੇ ਗਏ। ਪੁਲਿਸ ਵਲੋਂ ਇਹਨਾਂ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ।
ਪਿਛਲੀ ਖ਼ਬਰ ਲੰਡਨ ’ਚ ਹੋਏ ਬਾਲਾ ਪ੍ਰੀਤਮ 27ਵਾਂ ਮਹਾਨ ਗੁਰਮਤਿ ਸਮਾਗਮ ਵਿਚ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਉਚੇਚੇ ਤੌਰ ’ਤੇ... ਅਗਲੀ ਖ਼ਬਰ ਡਰਾਈਵਰ ਨੂੰ ਅਗਵਾ ਕਰਕੇ ਲੁਟੇਰੇ ਟਰੱਕ ਲੁੱਟ ਕੇ ਹੋਏ ਫ਼ਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।