21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਡਰਾਈਵਰ ਨੂੰ ਅਗਵਾ ਕਰਕੇ ਲੁਟੇਰੇ ਟਰੱਕ ਲੁੱਟ ਕੇ ਹੋਏ ਫ਼ਰਾਰ

ਅਜੀਤ ਡੈਸਕ 22-07-2026
ਲੁਧਿਆਣਾ, 21 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਫੋਕਲ ਪੁਆਇੰਟ ਵਿਚ ਚਾਰ ਹਥਿਆਰਬੰਦ ਲੁਟੇਰੇ ਇਕ ਟਰੱਕ ਡਰਾਈਵਰ ਨੂੰ ਅਗਵਾ ਕਰਨ ਉਪਰੰਤ ਉਸ ਦਾ ਟਰੱਕ ਲੁੱਟ ਕੇ ਫ਼ਰਾਰ ਹੋ ਗਏ। ਪੁਲਿਸ ਵਲੋਂ ਇਸ ਸਬੰਧੀ ਟਰਾਂਸਪੋਰਟਰ ਰਜੇਸ਼ ਪ੍ਰਾਸ਼ਰ ਦੀ ਸ਼ਿਕਾਇਤ ‘ਤੇ ਕੇਸ ਦਰਜ਼ ਕਰ ਲਿਆ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਸ ਦਾ ਡਰਾਈਵਰ ਦਵਿੰਦਰ ਕੁਮਾਰ 12 ਟਾਇਰੀ ਟਰੱਕ ਲੈ ਕੇ ਗਾਜ਼ੀਆਬਾਦ ਤੋਂ ਫੋਕਲ ਪੁਆਇੰਟ ਵਿਚ ਆਇਆ ਸੀ। ਉਸ ਨੇ ਦੱਸਿਆ ਕਿ ਦੇਰ ਰਾਤ ਜਦੋਂ ਉਹ ਟਰੱਕ ਖੜ੍ਹਾ ਕਰਕੇ ਬਾਥਰੂਮ ਕਰਨ ਲੱਗਾ ਤਾਂ ਇਸ ਦੌਰਾਨ ਉਥੇ ਕੁਝ ਲੁਟੇਰੇ ਆ ਗਏ ਅਤੇ ਉਨ੍ਹਾਂ ਨੇ ਦਵਿੰਦਰ ਨੂੰ ਟਰੱਕ ਵਿਚ ਹੀ ਬੰਦੀ ਬਣਾ ਲਿਆ। ਟਰੱਕ ਵਿਚ ਲੱਖਾਂ ਰੁਪਏ ਮੁੱਲ ਦਾ ਕਬਾੜ ਦਾ ਸਾਮਾਨ ਸੀ। ਇਹ ਲੁਟੇਰੇ ਬਾਅਦ ਵਿਚ ਦਵਿੰਦਰ ਨੂੰ ਪਟਿਆਲਾ ਰੋਡ ‘ਤੇ ਸੁੱਟ ਕੇ ਟਰੱਕ ਲੈ ਕੇ ਫ਼ਰਾਰ ਹੋ ਗਏ, ਜਿਸ ‘ਤੇ ਦਵਿੰਦਰ ਵਲੋਂ ਇਸ ਸਬੰਧੀ ਮਾਲਕ ਰਜੇਸ਼ ਨੂੰ ਦੱਸਿਆ ਤਾਂ ਉਸਨੇ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ। ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ, ਹਾਲ ਦੀ ਘੜੀ ਲੁਟੇਰਿਆਂ ਦਾ ਪਤਾ ਨਹੀਂ ਲੱਗਾ ਹੈ। ਪੁਲਿਸ ਨੇ ਇਸ ਮਾਮਲੇ ਵਿਚ ਉਥੇ ਨੇੜੇ ਲੱਗੇ ਸੀ.ਸੀ. ਟੀਵੀ ਕੈਮਰਿਆਂ ਦੀ ਫੁਟੇਜ ਵੀ ਚੈੱਕ ਕੀਤੀ ਤਾਂ ਜੋ ਲੁਟੇਰਿਆਂ ਦਾ ਪਤਾ ਲਗਾਇਆ ਜਾ ਸਕੇ ਪਰ ਪੁਲਿਸ ਨੂੰ ਸਫਲਤਾ ਨਹੀਂ ਮਿਲੀ ਸੀ।
ਪਿਛਲੀ ਖ਼ਬਰ ਨਸ਼ੀਲਾ ਪਦਾਰਥ ਆਈਸ ਅਤੇ ਹਥਿਆਰਾਂ ਸਮੇਤ ਤਿੰਨ ਕਾਬੂ ਅਗਲੀ ਖ਼ਬਰ ਪਟਵਾਰੀ ਸਵੇਰੇ 9 ਤੋਂ 1:30 ਵਜੇ ਤੱਕ ਦਫ਼ਤਰਾਂ ਵਿਚ ਹਾਜ਼ਰ ਰਹਿਣਗੇ, ਡੀ. ਸੀ. ਨੇ ਜਾਰੀ ਕੀਤੇ ਹੁਕਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।