05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਬੈਂਸ ਤੇ ਕੜਵਲ ਵਿਚਾਲੇ ਚੱਲ ਰਹੀ ਸ਼ਬਦੀ ਜੰਗ ਹੋਈ ਸਮਾਪਤ

ਅਜੀਤ ਡੈਸਕ 18-07-2026

ਆਲਮਗੀਰ, 17 ਜੁਲਾਈ (ਜਰਨੈਲ ਸਿੰਘ ਪੱਟੀ)-ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਸਿੰਘ ਕੜਵਲ ਵਿਚਾਲੇ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਦੂਸ਼ਣਬਾਜ਼ੀ ਅਤੇ ਬਿਆਨਬਾਜ਼ੀ ਤੇ ਵਿਰਾਮ ਲਗਾਉਂਦੇ ਹੋਏ ਅੱਜ ਦੋਨੇਂ ਧਿਰਾਂ ਆਪਣੇ ਸਾਥੀਆਂ ਸਮੇਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ ਸਾਹਿਬ ਵਿਖੇ ਨਤਮਸਤਕ ਹੋਈਆਂ ਅਤੇ ਇਕ ਦੂਸਰੇ ਨਾਲ ਭਾਈਚਾਰਕ ਸਾਂਝ ਬਣਾ ਕੇ ਚੱਲਣ ਲਈ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਨਮੁੱਖ ਅਰਦਾਸ ਬੇਨਤੀ ਕਰਵਾਈ। ਅਰਦਾਸ ਬੇਨਤੀ ਅਤੇ ਹੁਕਮਨਾਮਾ ਸਰਵਣ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਬੈਂਸ ਨੇ ਕਿਹਾ ਕਿ ਕਮਲਜੀਤ ਸਿੰਘ ਕੜਵਲ ਮੇਰਾ ਛੋਟਾ ਭਾਈ ਸਮਾਨ ਹੈ ਅਤੇ ਸਾਡੀ ਆਪਸੀ ਘਰੇਲੂ ਭਾਈਚਾਰਕ ਸਾਂਝ ਤੋਂ ਬੌਖਲਾਏ ਕੁਝ ਸ਼ਰਾਰਤੀ ਅਨਸਰਾਂ ਵਲੋਂ ਦੋਨਾਂ ਧਿਰਾਂ ਨੂੰ ਇਕ ਦੂਸਰੇ ਖ਼ਿਲਾਫ਼ ਭੜਕਾਇਆ ਜਾ ਰਿਹਾ ਸੀ, ਜਿਸ ਦੇ ਚੱਲਦੇ ਕਈ ਤਰ੍ਹਾਂ ਦੀ ਬਿਆਨਬਾਜ਼ੀ ਹੋਈ ਜਿਸ ਦੇ ਲਈ ਮੈਂ ਗੁਰੂ ਸਾਹਿਬ ਸਨਮੁੱਖ ਆਪਣੀ ਗ਼ਲਤੀ ਮੰਨਦੇ ਹੋਏ ਅੱਗੇ ਤੋਂ ਮਿਲ ਕੇ ਚੱਲਣ ਅਤੇ ਪਰਿਵਾਰਕ ਸਾਂਝ ਨੂੰ ਬਣਾਈ ਰੱਖਣ ਲਈ ਗੁਰੂ ਸਾਹਿਬ ਜੀ ਦੇ ਚਰਨਾਂ ‘ਚ ਅਰਦਾਸ ਬੇਨਤੀ ਕੀਤੀ ਹੈ। ਕਮਲਜੀਤ ਸਿੰਘ ਕੜਵਲ ਨੇ ਕਿਹਾ ਕਿ ਸਾਨੂੰ ਸਮਾਜ ਦੇ ਪਤਵੰਤੇ ਸੱਜਣਾਂ ਨੇ ਏਕਤਾ ਕਰਨ ਅਤੇ ਮਿਲ ਕੇ ਚੱਲਣ ਲਈ ਪ੍ਰੇਰਤ ਕੀਤਾ, ਜਿਸ ਦੇ ਲਈ ਮੈਂ ਆਪਣੇ ਸਮੂਹ ਭਾਈਚਾਰੇ, ਨਗਰ ਅਤੇ ਸੂਬਾ ਪੰਜਾਬ ਦੀ ਸੰਗਤਾਂ ਸਾਹਮਣੇ ਪ੍ਰਣ ਕਰਦਾ ਹਾਂ ਕਿ ਅੱਜ ਤੋਂ ਬਾਅਦ ਕਿਸੇ ਵੀ ਬਾਹਰੀ ਸ਼ਖ਼ਸ ਦੀਆਂ ਗੱਲਾਂ ਵਿਚ ਨਾ ਆਉਂਦੇ ਹੋਏ ਅਸੀਂ ਭਰਾਵਾਂ ਵਾਲਾ ਪਿਆਰ ਬਣਾ ਕੇ ਪਹਿਲਾਂ ਦੀ ਤਰ੍ਹਾਂ ਪਰਿਵਾਰਕ ਸਾਂਝ ਬਣਾਈ ਰੱਖਾਂਗੇ। ਇਸ ਮੌਕੇ ਵੱਡੀ ਗਿਣਤੀ ਵਿਚ ਹਾਜ਼ਰ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿਚ ਖ਼ੁਸ਼ੀ ਪ੍ਰਗਟ ਕੀਤੀ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਤੇ ਕੌਂਸਲਰ ਹਰਵਿੰਦਰ ਸਿੰਘ ਕਲੇਰ, ਕੌਂਸਲਰ ਸਤਪਾਲ ਸਿੰਘ ਲੁਹਾਰਾ, ਅਰਜਨ ਸਿੰਘ ਚੀਮਾ ਕੌਂਸਲਰ, ਸੁਖਬੀਰ ਸਿੰਘ ਕਾਲਾ ਢਿੱਲੋਂ, ਬਿੱਟੂ ਘਟੌੜੇ, ਪਲਵਿੰਦਰ ਸਿੰਘ ਤੱਗੜਝ, ਰਣਜੀਤ ਸਿੰਘ ਉਭੀ, ਸਵਰਨਦੀਪ ਸਿੰਘ ਚਾਹਲ, ਗੁਰਪ੍ਰੀਤ ਸਿੰਘ ਖੁਰਾਣਾ, ਸੁਖਦੇਵ ਸਿੰਘ ਸੀਰਾ, ਸਿਕੰਦਰ ਸਿੰਘ ਪੰਨੂ, (ਸਾਰੇ ਸਾਬਕਾ ਕੌਂਸਲਰ), ਪ੍ਰਧਾਨ ਬਲਦੇਵ ਸਿੰਘ ਸ਼ਿਮਲਾਪੁਰੀ, ਹਰਦੀਪ ਸਿੰਘ ਪਲਾਹਾ, ਲਖਬੀਰ ਸਿੰਘ ਸੰਧੂ, ਬਲਜਿੰਦਰ ਸਿੰਘ ਕਾਹਲੋਂ, ਸਨੀ ਦੁਰਗਾ, ਏਕਨੂਰ ਕੜਵਲ, ਪਰਮ ਕੜਵਲ, ਜਗਜੀਤ ਭੰਮ, ਪਰਮਿੰਦਰ ਸਿੰਘ ਰਿੰਕੂ, ਵਿੱਕੀ ਦੁੱਗਰੀ, ਹਰਪ੍ਰੀਤ ਸਵੱਦੀ, ਦਵਿੰਦਰ ਵਾਲੀਆ, ਸੋਨੀ ਰੰਧਾਵਾ, ਗੁਰਪ੍ਰੀਤ ਸਿੰਘ ਗੋਪੀ ਗਿੱਲ, ਬਲਜਿੰਦਰ ਸਿੰਘ ਜ਼ਿੰਦੂ, ਅਮਨ, ਬੋਬੀ, ਗੁਰਪ੍ਰੀਤ ਸਿੰਘ ਖਾਲਸਾ, ਮਨਿੰਦਰ ਸਿੰਘ ਮਨੀ, ਰਾਜੂ ਬਦੇਸ਼ਾ, ਮੁਨੀਸ਼ ਵਿੱਜ, ਸੰਤੋਖ ਸਿੰਘ, ਤਿਰਲੋਕ ਸਿੰਘ, ਨਿਰਮਲ ਸਿੰਘ ਕੈੜਾ, ਰਵੀ ਸ਼ਰਮਾ ਨੀਟਾ, ਮਨਦੀਪ ਸਿੰਘ ਸੋਨੂੰ, ਸੁਖਵਿੰਦਰ ਸਿੰਘ ਹੈਪੀ ਕੋਚਰ, ਸੁਖਵਿੰਦਰ ਸਿੰਘ ਬਿੰਦਰ ਪ੍ਰਧਾਨ, ਅਮਰੀਕ ਸਿੰਘ, ਗੋਗੀ ਪ੍ਰਧਾਨ, ਨਰਿੰਦਰ ਸਿੰਘ ਢਿੱਲੋਂ ਸਮੇਤ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ।

ਪਿਛਲੀ ਖ਼ਬਰ ਜ਼ਿਲ੍ਹੇ ਵਿਚ ਡੇਂਗੂ ਰੋਕਥਾਮ ਮੁਹਿੰਮ ਸਿਖ਼ਰਾਂ ’ਤੇ ਅਗਲੀ ਖ਼ਬਰ ਵਿਕਾਸ ਕਾਰਜਾਂ ’ਚ ਦੇਰੀ ਬਰਦਾਸ਼ਤ ਨਹੀਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।