27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਸਿੱਖ ਮਿਸ਼ਨਰੀ ਕਾਲਜ ਵਲੋਂ ਬੱਚਿਆਂ ਦੀਆਂ ਆਨਲਾਈਨ ਗੁਰਮਤਿ ਕਲਾਸਾਂ ਲਗਾਈਆਂ

ਅਜੀਤ ਡੈਸਕ 05-07-2026

ਲੁਧਿਆਣਾ, 4 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਿੱਖ ਮਿਸ਼ਨਰੀ ਕਾਲਜ ਵਲੋਂ ਜੂਨ ਮਹੀਨੇ ਵਿਚ ਗਰਮੀ ਦੀਆਂ ਛੁੱਟੀਆਂ ਵਿਚ ਬੱਚਿਆਂ ਦੀਆਂ ਜ਼ੂਮ ਐਪ ਉਪਰ ਆਨਲਾਈਨ ਗੁਰਮਤਿ ਕਲਾਸਾਂ ਲਗਾਈਆਂ ਗਈਆਂ। ਜੂਨ ਦਾ ਸਾਰਾ ਮਹੀਨਾ ਬੱਚਿਆਂ ਨੂੰ ਛੁੱਟੀਆਂ ਹੋਣ ਕਾਰਨ ਸਰਕਲ ਇੰਚਾਰਜਾਂ ਦੀ ਬੇਨਤੀ ’ਤੇ ਪਿਛਲੇ ਤਿੰਨ ਸਾਲਾਂ ਤੋਂ ਇਹ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਇਸ ਸਾਲ ਇਨ੍ਹਾਂ ਕਲਾਸਾਂ ਲਈ ਲਗਭਗ 5 ਤੋਂ 6 ਹਜ਼ਾਰ ਬੱਚਿਆਂ ਨੇ ਰਜਿਸਟ੍ਰੇਸ਼ਨ ਕਰਵਾਈ ਤੇ ਕਾਫ਼ੀ ਸਾਰੇ ਬੱਚਿਆਂ ਨੇ ਇਹ ਕਲਾਸਾਂ ਲਗਾਈਆਂ। ਸਿੱਖ ਮਿਸ਼ਨਰੀ ਕਾਲਜ ਵਲੋਂ ਹਰੇਕ ਸਾਲ ਲਈ ਜਾਣ ਵਾਲੀ ਧਾਰਮਿਕ ਪ੍ਰੀਖਿਆ, ਜੋ ਕਿ ਇਸ ਸਾਲ 31 ਅਕਤੂਬਰ 2026 ਨੂੰ ਰੱਖੀ ਗਈ ਹੈ, ਦੀ ਤਿਆਰੀ ਲਈ ਇਹ ਜ਼ੂਮ ਕਲਾਸਾਂ ਲਗਾਈਆਂ ਗਈਆਂ। ਇਹ ਜਾਣਕਾਰੀ ਕਲਾਸ ਦੇ ਹੋਸਟ ਹਰਵਿੰਦਰ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਲਾਸਾਂ ਲਈ ਬੱਚਿਆਂ ਦੇ ਚਾਰ ਗਰੁੱਪ ਬਣਾਏ ਗਏ ਸਨ, ਇਨ੍ਹਾਂ ਕਲਾਸਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 13 ਅਧਿਆਪਕ ਲਗਾਏ ਗਏ ਸਨ। ਕੋਰਸ ਕੋਆਰਡੀਨੇਟਰ ਤੇ ਹੋਸਟ ਹਰਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਜ਼ੂਮ ਐਪ ਕਲਾਸਾਂ ਵਿਚ ਬੱਚਿਆਂ ਦਰਮਿਆਨ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ।
ਪਿਛਲੀ ਖ਼ਬਰ ਦੰਗਾ ਪੀੜਤ ਵੈੱਲਫੇਅਰ ਸੁਸਾਇਟੀ ਵਲੋਂ ਵਿੱਢੇ ਸੰਘਰਸ਼ ਵਿਚ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਪੂਰਨ ਹਮਾਇਤ ਕਰੇਗੀ-ਆਗੂ ਅਗਲੀ ਖ਼ਬਰ ਸੂਬੇ ਦੇ ਲੋਕ ‘ਬਦਲਾਅ ਦੀ ਥਾਂ ਪਛਤਾ ਰਹੇ ਨੇ, ਆਮ ਆਦਮੀ ਪਾਰਟੀ ਦੀ ਸਰਕਾਰ ਲਿਆ ਕੇ’-ਬੈਂਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।