27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਹਲਕਾ ਆਤਮ ਨਗਰ ਦੇ ਵਾਰਡ ਨੰਬਰ 46 ’ਚ ਯੂਥ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਠੁਕਰਾਲ ਸਮੇਤ ਨਵੀਂ ਟੀਮ ਨੂੰ ਕੀਤਾ ਸਨਮਾਨਿਤ

ਅਜੀਤ ਡੈਸਕ 05-07-2026
ਲੁਧਿਆਣਾ, 4 ਜੁਲਾਈ (ਜਤਿੰਦਰ ਭੰਬੀ)-ਹਲਕਾ ਆਤਮ ਨਗਰ ਦੇ ਵਾਰਡ 46 ’ਚ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਯੂਥ ਕਾਂਗਰਸ ਦੇ ਨਵ ਨਿਯੁਕਤ ਸ਼ਹਿਰੀ ਪ੍ਰਧਾਨ ਮਨਰਾਜ ਸਿੰਘ ਠੁਕਰਾਲ ਅਤੇ ਟੀਮ ਦਾ ਸਨਮਾਨ ਕੀਤਾ ਗਿਆ। ਇਸ ਸਮੇਂ ਪ੍ਰਧਾਨ ਠੁਕਰਾਲ ਨੇ ਕਿਹਾ ਕਿ ਉਹ ਨੌਜਵਾਨਾਂ ਦਾ ਦਿਲ ਦੀਆਂ ਗਹਿਰੀਆਂ ਤੋ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਇਹ ਜ਼ਿੰਮੇਵਾਰੀ ਸੌਂਪੀ ਹੈ। ਠੁਕਰਾਲ ਨੇ ਕਿਹਾ ਕਿ ਅਸਲ ਵਿਚ ਇਹ ਸਮਾਗਮ ਸਨਮਾਨ ਸਮਾਰੋਹ ਨਹੀਂ, ਧੰਨਵਾਦੀ ਸਮਾਗਮ ਹੈ। ਇਸ ਸਮੇਂ ਬੋਲਦਿਆਂ ਯੂਥ ਕਾਂਗਰਸ ਸ਼ਹਿਰੀ ਦੇ ਸਾਬਕਾ ਪ੍ਰਧਾਨ ਹੈਪੀ ਲਾਲੀ ਨੇ ਕਿਹਾ ਕਿ ਯੂਥ ਕਾਂਗਰਸ ਦਾ ਹਰ ਇਕ ਨੌਜਵਾਨ 2027 ਵਿਚ ਸਰਕਾਰ ਬਣਾਉਣ ਵਿਚ ਅਹਿਮ ਰੋਲ ਅਦਾ ਕਰੇਗਾ। ਇਸ ਸਮੇਂ ਪੰਜਾਬ ਦੇ ਜਨਰਲ ਸਕੱਤਰ ਪੱਪਲ ਕਪੂਰ ਨੇ ਕਿਹਾ ਕਿ ਯੂਥ ਕਾਂਗਰਸ ਵਲੋਂ ਵਾਰਡ ਪੱਧਰ ’ਤੇ ਮੀਟਿੰਗਾਂ ਕਰਕੇ ਕਾਂਗਰਸ ਦੀ ਮਜ਼ਬੂਤੀ ਲਈ ਕੰਮ ਕੀਤਾ ਜਾਵੇਗਾ। ਇਸ ਸਮੇਂ ਪੀ.ਸੀ.ਸੀ. ਮੈਂਬਰ ਜਸਵਿੰਦਰ ਸਿੰਘ ਠੁਕਰਾਲ ਨੇ ਯੂਥ ਕਾਂਗਰਸ ਦੀ ਨਵੀਂ ਟੀਮ ਨੂੰ ਵਧਾਈ ਦਿੱਤੀ ਅਤੇ ਇਕਜੁੱਟ ਹੋ ਕੇ 2027 ਵਿਚ ਸਰਕਾਰ ਬਣਾਉਣ ਅਤੇ ਪਾਰਟੀ ਦੀ ਚੜ੍ਹਦੀਕਲਾ ਲਈ ਕੰਮ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਸਮੇਂ ਰਾਹੁਲ ਪੁਹਾਲ, ਹਲਕਾ ਆਤਮ ਨਗਰ ਪ੍ਰਧਾਨ ਜਸਕਰਨ ਸਿੰਘ ਜੱਸੀ, ਲਵਜੋਤ ਸਿੰਘ, ਸੁਖਦੀਪ ਸਿੰਘ, ਪੰਕਜ ਗੋਗਨਾ, ਜਗਦੀਪ ਸਿੰਘ ਹੂੰਝਣ, ਇੰਦਰਜੀਤ ਸਿੰਘ ਜਗਦਿੳ, ਪ੍ਰਦੀਪ ਸ਼ੇਰਗਿੱਲ, ਅਮਰਿੰਦਰ ਸਿੰਘ ਬਿੱਲਾ, ਰਜਿੰਦਰ ਸਿੰਘ ਗਿੱਲ, ਮਹੇਸ਼ ਕੁਮਾਰ, ਅਸ਼ੋਕ ਕੁਮਾਰ, ਅਮਨਪ੍ਰੀਤ ਸਿੰਘ ਕਟਾਰੀਆ, ਮਨਦੀਪ ਰੋਕੀ, ਵਿਨੋਦ ਮੁਨਸ਼ੀ, ਸੁਖਵਿੰਦਰ ਬਿੱਟੂ, ਸੁਮੇਸ਼ ਕੋਛੜ, ਗਗਨ ਸ਼ਰਮਾ, ਭੁਪਿੰਦਰ ਸ਼ਰਮਾ, ਅਸ਼ੋਕ ਪੱਬੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਖੱਤਰੀ ਅਰੋੜਾ ਬਿਰਾਦਰੀ ਨੂੰ ਕੋਈ ਵੀ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ-ਚੇਅਰਮੈਨ ਰਜਿੰਦਰ ਬਸੰਤ ਅਗਲੀ ਖ਼ਬਰ ਥਾਰ ਦਾ ਸ਼ੀਸ਼ਾ ਤੋੜ ਕੇ ਚੋਰ ਲੱਖਾਂ ਦੀ ਨਗਦੀ ਅਤੇ ਸਾਮਾਨ ਚੋਰੀ ਕਰਕੇ ਹੋਏ ਫ਼ਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।