16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਗੁਦਾਮ ’ਚ ਲੱਗੀ ਭਿਆਨਕ ਅੱਗ, ਤਾਲਾ ਤੋੜ ਕੇ ਮਹਿਲਾ ਤੇ ਮਾਸੂਮ ਨੂੰ ਕੱਢਿਆ ਬਾਹਰ

ਅਜੀਤ ਡੈਸਕ 24-06-2026


ਹੀਰੋ ਬੇਕਰੀ ਚੌਕ ਨੇੜੇ ਵਾਪਰੀ ਘਟਨਾ, ਚੀਕਾਂ ਸੁਣ ਦੁਕਾਨਦਾਰ ਨੇ ਦਿਖਾਈ ਦਲੇਰੀ
ਲੁਧਿਆਣਾ, 23 ਜੂਨ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਹੀਰੋ ਬੇਕਰੀ ਚੌਂਕ ਨੇੜੇ ਜਗਜੀਤ ਕਵਾਟਰ ਵਿਚ ਸਥਿਤ ਇਕ ਗੁਦਾਮ ਵਿਚ ਅਚਾਨਕ ਭਿਆਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਗੋਦਾਮ ਦੇ ਅੰਦਰਲੇ ਹਿੱਸੇ ਦੇ ਨਾਲ ਨਾਲ ਬਾਹਰਲੇ ਪਾਸੇ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ, ਜਿਸ ਕਾਰਨ ਇਲਾਕੇ ਵਿਚ ਹੜਕੰਪ ਮੱਚ ਗਿਆ। ਘਟਨਾ ਸਮੇਂ ਗੋਦਾਮ ਦੇ ਅੰਦਰ ਇਕ ਕਮਰੇ ਵਿਚ ਇਕ ਮਹਿਲਾ ਆਪਣੇ 3 ਸਾਲ ਦੇ ਬੱਚੇ ਨਾਲ ਮੌਜੂਦ ਸੀ। ਅੱਗ ਲੱਗਣ ਮਗਰੋਂ ਦੋਵਾਂ ਨੇ ਬਚਾਅ ਲਈ ਉਚੀ ਆਵਾਜ਼ ਵਿਚ ਹਾਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਨੇੜੇ ਹੀ ਮੌਜੂਦ ਦੁਕਾਨਦਾਰ ਰਾਹੁਲ ਨੇ ਚੀਕਾਂ ਸੁਣਦਿਆਂ ਹੀ ਆਪਣੇ ਸਾਥੀਆਂ ਸਮੇਤ ਗੁਦਾਮ ਅੰਦਰ ਦਾਖਲ ਹੋਕੇ ਮੌਕੇ ਦੀ ਗੰਭੀਰਤਾ ਨੂੰ ਸਮਝਿਆ। ਉਸਨੇ ਵੇਖਿਆ ਕਿ ਗੋਦਾਮ ਦੇ ਅੰਦਰ ਅੱਗ ਤੇਜ਼ੀ ਨਾਲ ਫੈਲ ਰਹੀ ਸੀ ਅਤੇ ਇਕ ਕਮਰੇ ਵਿਚੋਂ ਮਹਿਲਾ ਅਤੇ ਬੱਚੇ ਦੀਆਂ ਚੀਕਾਂ ਸੁਣਾਈ ਦੇ ਰਹੀਆਂ ਸਨ।
ਰਾਹੁਲ ਨੇ ਦੱਸਿਆ ਕਿ ਜਦੋਂ ਉਹ ਕਮਰੇ ਕੋਲ ਪਹੁੰਚਿਆ ਤਾਂ ਉਸਦੇ ਬਾਹਰ ਤਾਲਾ ਲੱਗਿਆ ਹੋਇਆ ਸੀ। ਸਮਾਂ ਗਵਾਏ ਬਿਨਾਂ ਉਸਨੇ ਤਵੇ ਦੀ ਮਦਦ ਨਾਲ ਤਾਲਾ ਤੋੜਿਆ ਅਤੇ ਮਹਿਲਾ ਤੇ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਅੱਗ ਦੀ ਤਪਸ਼ ਕਾਰ ਮਹਿਲਾ ਦੇ ਸਿਰ ਦੇ ਕੇਸ ਅਤੇ ਸਰੀਰ ਦੇ ਕੁੱਝ ਹਿੱਸੇ ਝੁਲਸ ਗਏ। ਘਟਨਾ ਤੋਂ ਤੁਰੰਤ ਬਾਅਦ ਮਹਿਲਾ ਅਤੇ ਬੱਚੇ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪੁੱਜੀ ਅਤੇ ਉਸ ਵਲੋਂ ਅੱਗ ‘ਤੇ ਕਾਬੂ ਪਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਣ ਉਪਰੰਤ ਪੁਲਿਸ ਵੀ ਮੌਕੇ ਤੇ ਪੁੱਜੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਜਾਂਚ ਪੂਰੀ ਹੋਣ ਮਗਰੋਂ ਹੀ ਲੱਗ ਸਕੇਗਾ।

Gakhal new [Copy P22]
ਪਿਛਲੀ ਖ਼ਬਰ ਮਲਕੋਵਾਲ ’ਚ ਦਿਨ ਦਿਹਾੜੇ 6 ਲੱਖ ਦੀ ਨਕਦੀ ਤੇ ਗਹਿਣੇ ਚੋਰੀ ਅਗਲੀ ਖ਼ਬਰ ਸਿਹਤ ਪ੍ਰੋਗਰਾਮਾਂ ਦੀਆਂ ਤਿਆਰੀਆਂ ਸੰਬੰਧੀ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।