07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਨਵਚੇਤਨਾ ਵਲੋਂ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਮੁਹਿੰਮ ਤਹਿਤ ਲਵਲੀਨ, ਮਨਰੀਤ ਅਤੇ ਗੁਨਰੀਤ ਦਾ ਸਨਮਾਨ

ਅਜੀਤ ਡੈਸਕ 23-06-2026
ਲੁਧਿਆਣਾ, 22 ਜੂਨ (ਪਰਮਿੰਦਰ ਸਿੰਘ ਆਹੂਜਾ)-ਨਵ ਚੇਤਨਾ ਦੀ ਮੀਟਿੰਗ ਪ੍ਰਧਾਨ ਸੁਖਧੀਰ ਸਿੰਘ ਸੇਖੋਂ ਅਤੇ ਚੇਅਰਮੈਨ ਪਰਮਜੀਤ ਸਿੰਘ ਪਨੇਸਰ ਦੀ ਅਗਵਾਈ ਹੇਠ ‘ਬੇਟੀ ਬਚਾ�, ਬੇਟੀ ਪੜ੍ਹਾ�’ ਵਿਸ਼ੇ ‘ਤੇ ਹੋਈ, ਜਿਸ ਵਿਚ ਵਿਸ਼ੇਸ਼ ਤੌਰ ‘ਤੇ ਸੀਨੀਅਰ ਸਿਟੀਜਨ ਵਿੰਗ ਦੇ ਪ੍ਰਧਾਨ ਅਨਿਲ ਸ਼ਰਮਾ, ਜਨਰਲ ਸਕੱਤਰ ਜਗਦੀਸ਼ ਸਿੰਘ, ਮੀਤ ਪ੍ਰਧਾਨ ਰਜੇਸ਼ ਢੀਂਗਰਾ, ਨਵਚੇਤਨਾ ਵੂਮਨ ਫਰੰਟ ਦੇ ਚੇਅਰਪਰਸਨ ਕੀਰਤੀ ਸ਼ਰਮਾ ਅਤੇ ਮੁੱਖ ਸਲਾਹਕਾਰ ਸਰਬਜੀਤ ਕੌਰ ਦੇ ਨਾਲ ਯੂਥ ਵਿੰਗ ਦੇ ਬਿਕਰਮ ਸਿੰਘ ਅਤੇ ਜੈਦੀਪ ਸਿੰਘ ਹਾਜ਼ਰ ਰਹੇ। ਪ੍ਰਧਾਨ ਸੁਖਧੀਰ ਸਿੰਘ ਸੇਖੋਂ ਨੇ ਦੱਸਿਆ ਕਿ ਨਵਚੇਤਨਾ ਵਲੋ ਚਲਾਈ ਜਾ ਰਹੀ ਮੁਹਿੰਮ ‘ਬੇਟੀ ਬਚਾ�, ਬੇਟੀ ਪੜ੍ਹਾ�’ ਮੁਹਿੰਮ ਤਹਿਤ 30 ਤੋਂ ਵੱਧ ਬੱਚੀਆਂ ਨੂੰ ਸਿੱਖਿਆ ਦੇ ਖੇਤਰ ਵਿਚ ਅਤੇ ਵੱਡੀ ਗਿਣਤੀ ਵਿਚ ਸਿਹਤ ਦੇ ਖੇਤਰ ਵਿਚ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ ਤਾਂ ਜੋ ਕੋਈ ਬੱਚੀ ਆਰਥਿਕ ਤੰਗੀ ਕਾਰਨ ਆਪਣੇ ਸੁਪਨੇ ਪੂਰੇ ਕਰਨ ਤੋਂ ਅਸਮਰਥ ਨਾ ਰਹਿ ਜਾਵੇ। ਇਹੀ ਕਾਰਨ ਹੈ ਕਿ ਨਵਚੇਤਨਾ ਨਾਲ ਵੱਡੀ ਗਿਣਤੀ ਵਿਚ ਲੋਕ ਜੁੜ ਕੇ ਮਾਣ ਮਹਿਸੂਸ ਕਰ ਰਹੇ ਹਨ। ਇਸ ਮੌਕੇ ਚੇਅਰਪਰਸਨ ਕੀਰਤੀ ਸ਼ਰਮਾ ਅਤੇ ਮੁੱਖ ਸਲਾਹਕਾਰ ਸਰਬਜੀਤ ਕੌਰ ਨੇ ਦੱਸਿਆ ਅੱਜ ਲਵਲੀਨ, ਮਨਰੀਤ ਅਤੇ ਗੁਨਰੀਤ ਨੂੰ ਵਜ਼ੀਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਹੌਸਲਾ ਵਧਾਇਆ ਗਿਆ। ਕੀਰਤੀ ਸ਼ਰਮਾ ਅਤੇ ਸਰਬਜੀਤ ਕੌਰ ਨੇ ਦੱਸਿਆ ਕਿ ਨਵਚੇਤਨਾ ਦੁਆਰਾ ਇਹ ਮੁਹਿੰਮ ਨਿੱਜੀ ਫੰਡਾਂ ਨਾਲ ਚਲਾਈ ਜਾ ਰਹੀ ਹੈ ਅਤੇ ਬੱਚੀਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਸਹਾਇਤਾ ਉਸ ਵੇਲੇ ਤੱਕ ਜਾਰੀ ਰਹੇਗੀ, ਜਦ ਤੱਕ ਇਹ ਬੱਚੀਆਂ ਪੜ੍ਹਨਾ ਚਾਹੁਣਗੀਆਂ। ਉਨ੍ਹਾਂ ਆਮ ਜਨਤਾ ਨੂੰ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ ਤਾਂ ਜੋ ਹੋਰ ਬੱਚੀਆਂ ਦੀ ਸਹਾਇਤਾ ਕੀਤੀ ਜਾ ਸਕੇ। ਇਸ ਮੌਕੇ ਚੇਅਰਪਰਸਨ ਕੀਰਤੀ ਸ਼ਰਮਾ ਦੁਆਰਾ ਲਤਿਕਾ ਪੁਰੀ ਨੂੰ ਰਸਮੀ ਤੌਰ ‘ਤੇ ਨਵਚੇਤਨਾ ਵੂਮਨ ਫਰੰਟ ਵਿਚ ਸ਼ਾਮਿਲ ਕਰਵਾਇਆ ਗਿਆ।
ਪਿਛਲੀ ਖ਼ਬਰ ਕਮਿਊਨਿਟੀ ਹੈਲਥ ਅਫ਼ਸਰਾਂ ਵਲੋਂ ਸਿਵਲ ਸਰਜਨ ਦਫ਼ਤਰ ਅੱਗੇ ਰੋਸ ਧਰਨਾ-ਪੰਜਾਬ ਸਰਕਾਰ ਦਾ ਪੁਤਲਾ ਫੂਕਿਆ * ਮੰਗ ਪੱਤਰ ਸੌਂਪਿਆ... ਅਗਲੀ ਖ਼ਬਰ ਰਾਜਪਾਲ ਕਟਾਰੀਆ ਵਲੋਂ ਭਗਵਾਨ ਮਹਾਵੀਰ ਕਮਿਊਨਿਟੀ ਹਾਲ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।