07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਲੋਕ ਸ਼੍ਰੋਮਣੀ ਅਕਾਲੀ ਦਲ (ਬ) ਦੇ ਰਾਜ ਸਮੇਂ ਹੋਏ ਵਿਕਾਸ ਕਾਰਜਾਂ ਨੂੰ ਯਾਦ ਕਰਕੇ ਮੁੜ ਸਰਕਾਰ ਬਣਾਉਣ ਲਈ ਕਾਹਲੇ-ਸਿੰਮਕ

ਅਜੀਤ ਡੈਸਕ 23-06-2026
ਇਆਲੀ/ਥਰੀਕੇ, 22 ਜੂਨ (ਮਨਜੀਤ ਸਿੰਘ ਦੁੱਗਰੀ)-ਲੁਧਿਆਣਾ ਦੇ ਫ਼ਿਰੋਜ਼ਪੁਰ ਮਾਰਗ ਸਥਿਤ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਗਿੱਲ ਦੇ ਮੁੱਖ ਦਫ਼ਤਰ ਵਿਖੇ ਹੋਈ ਅਹਿਮ ਮੀਟਿੰਗ ਦੌਰਾਨ ਹਾਈਕਮਾਨ ਦੇ ਆਦੇਸ਼ਾਂ ’ਤੇ ਅਮਲ ਕਰਦੇ ਹੋਏ ਸੋਈ ਦੇ ਨਵੇਂ ਅਹੁਦੇਦਾਰ ਥਾਪੇ ਗਏ, ਜਿਨ੍ਹਾਂ ਵਿਚ ਪਵਨਦੀਪ ਸਿੰਘ ਸਿੰਮਕ ਚੁੱਪਕੀ ਨੂੰ ਸੋਈ ਪ੍ਰਧਾਨ ਹਲਕਾ ਗਿੱਲ, ਦਿਲਪ੍ਰੀਤ ਸਿੰਘ ਲਲਤੋਂ ਖ਼ੁਰਦ ਨੂੰ ਸੋਈ ਵਾਈਸ ਪ੍ਰਧਾਨ ਹਲਕਾ ਗਿੱਲ ਅਤੇ ਸੁਖਵਿੰਦਰ ਸਿੰਘ ਨੂੰ ਸੋਈ ਹਲਕਾ ਗਿੱਲ ਤੋਂ ਜਰਨਲ ਸਕੱਤਰ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਨਵ ਨਿਯੁਕਤ ਅਹੁਦੇਦਾਰਾਂ ਵਲੋਂ ਮੌਕੇ ’ਤੇ ਹਾਜ਼ਰ ਆਗੂਆਂ ਅਤੇ ਸਮੁੱਚੀ ਹਾਈਕਮਾਨ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਆਗਾਮੀ ਆ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਹ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਾਉਣ ਲਈ ਇਸ ਦੀਆਂ ਪੰਜਾਬ ਉਸਾਰੂ ਨੀਤੀਆਂ ਨੂੰ ਘਰ ਘਰ ਪਹੁੰਚਦਾ ਕਰਕੇ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨਗੇ। ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਹਲਕਾ ਗਿੱਲ ਦੇ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ (ਸਾਬਕਾ ਜੱਜ) ਨੇ ਕਿਹਾ ਕਿ ਸੂਬੇ ਦੇ ਲੋਕ ਸ਼੍ਰੋਮਣੀ ਅਕਾਲੀ ਦਲ (ਬ) ਦੇ ਰਾਜ ਸਮੇਂ ਸੂਬੇ ਦੇ ਹੋਏ ਵਿਕਾਸ ਕਾਰਜਾਂ ਨੂੰ ਯਾਦ ਕਰਕੇ ਸੂਬੇ ਵਿਚ ਮੁੜ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਾਉਣ ਲਈ ਕਾਹਲੇ ਹਨ । ਇਸ ਮੌਕੇ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਚੰਦ ਸਿੰਘ ਡੱਲਾ, ਪੰਜਾਬ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਐਸ.ਓ.ਆਈ., ਪ੍ਰਭਜੋਤ ਸਿੰਘ ਧਾਲੀਵਾਲ ਕੋਆਰਡੀਨੇਟਰ ਯੂਥ ਹਲਕਾ ਗਿੱਲ, ਬਲਕਰਨ ਸਿੰਘ ਬਾਜਵਾ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ, ਅਰਸ਼ ਮਾਣਕਵਾਲ ਪ੍ਰਧਾਨ ਐਸ.ਓ.ਆਈ. ਮਾਲਵਾ ਜ਼ੋਨ 2, ਪ੍ਰਧਾਨ ਯੂਥ ਵਿੰਗ ਹਲਕਾ ਗਿੱਲ ਹਰਸ਼ਬੀਰ ਸਿੰਘ ਝੰਮਟ, ਸਰਕਲ ਪ੍ਰਧਾਨ ਜਥੇਦਾਰ ਰਘਵੀਰ ਸਿੰਘ, ਸਰਕਲ ਪ੍ਰਧਾਨ ਗੁਰਜੀਤ ਸਿੰਘ ਲਹਿਰਾ, ਰਾਜੂ ਬੱਗਾ ਕਲਾਂ, ਰਾਜੂ ਆਲਮਗੀਰ, ਦਲਵੀਰ ਜੱਸੜ, ਅਵਤਾਰ ਸਿੰਘ ਇਆਲੀ ਕਲਾਂ, ਡਾਇਰੈਕਟਰ ਨਨਕਾਣਾ ਸਾਹਿਬ ਟਰੱਸਟ ਇਕਬਾਲ ਸਿੰਘ, ਬਲਜਿੰਦਰ ਸਿੰਘ ਮਿੰਟੂ ਗਰੇਵਾਲ ਸੀਨੀਅਰ ਯੂਥ ਆਗੂ ਤੋਂ ਇਲਾਵਾ ਅਕਾਲੀ ਵਰਕਰ ਵੀ ਮੌਜੂਦ ਸਨ।
ਪਿਛਲੀ ਖ਼ਬਰ ਨਿਤਿਨ ਨਬੀਨ ਦੀ ਐਸ.ਐਸ. ਜੌਹਲ ਨਾਲ ਮੁਲਾਕਾਤ ਪੰਜਾਬ ਦੀ ਖੇਤੀ ਲਈ ਸਾਰਥਿਕ ਸਾਬਤ ਹੋਵੇਗੀ-ਬਿਕਰਮ ਸਿੰਘ ਸਿੱਧੂ ਅਗਲੀ ਖ਼ਬਰ ਨਗਰ ਨਿਗਮ ਕਮਿਸ਼ਨਰ ਓਜਸਵੀ ਵਲੋਂ ਸਫ਼ਾਈ, ਵਿਕਾਸ ਕਾਰਜਾਂ ਦਾ ਨਿਰੀਖਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।