11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਵਿਸ਼ਵ ਯੋਗ ਦਿਵਸ ਮੌਕੇ ਡਿਵਾਈਨ ਯੋਗਾ ਸਟੂਡੀਓ� ਵਲੋਂ ਮੁਫ਼ਤ ਯੋਗਾ ਕੈਂਪ

ਅਜੀਤ ਡੈਸਕ 22-06-2026

ਲੁਧਿਆਣਾ, 21 ਜੂਨ (ਭੁਪਿੰਦਰ ਸਿੰਘ ਬੈਂਸ)-ਵਿਸ਼ਵ ਯੋਗ ਦਿਵਸ ਮੌਕੇ ਡਿਵਾਈਨ ਯੋਗਾ ਸਟੂਡੀ� ਵਲੋਂ ਮੁਫ਼ਤ ਯੋਗਾ ਕੈਂਪ ਲਗਾਇਆ। ਕੈਂਪ ਵਿਚ ਵੱਡੀ ਗਿਣਤੀ ਵਿਚ ਮਹਿਲਾਵਾਂ ਤੇ ਨੌਜਵਾਨਾਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਸਮੂਹਿਕ ਯੋਗ ਅਭਿਆਸ ਰਾਹੀਂ ਸਿਹਤਮੰਦ ਜੀਵਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਯੋਗਾ ਅਧਿਆਪਕ ਸਿਮਰਨ ਕੌਰ ਨੇ ਭਾਗੀਦਾਰਾਂ ਨੂੰ ਵੱਖ-ਵੱਖ ਯੋਗ ਆਸਨ, ਪ੍ਰਾਣਾਯਾਮ ਤੇ ਧਿਆਨ ਦੀਆਂ ਵਿਧੀਆਂ ਕਰਵਾਈਆਂ। ਉਨ੍ਹਾਂ ਕਿਹਾ ਕਿ ਅੱਜ ਦੀ ਦੌੜ ਭੱਜ ਭਰੀ ਜ਼ਿੰਦਗੀ ਵਿਚ ਯੋਗ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਬਹੁਤ ਜ਼ਰੂਰੀ ਹੈ। ਨਿਯਮਿਤ ਯੋਗ ਕਰਨ ਨਾਲ ਤਣਾਅ, ਚਿੰਤਾ ਅਤੇ ਕਈ ਬਿਮਾਰੀਆਂ ਤੋਂ ਬਚਾਅ ਸੰਭਵ ਹੈ। ਕੈਂਪ ਦੌਰਾਨ ਭਾਗੀਦਾਰਾਂ ਨੂੰ ਯੋਗ ਦੇ ਮਹੱਤਵ, ਸੰਤੁਲਿਤ ਖ਼ੁਰਾਕ ਅਤੇ ਸਕਾਰਾਤਮਿਕ ਜੀਵਨ ਸ਼ੈਲੀ ਬਾਰੇ ਵੀ ਜਾਣਕਾਰੀ ਦਿੱਤੀ ਗਈ।

 

ਪਿਛਲੀ ਖ਼ਬਰ ਕਾਰੋਬਾਰੀ ਤੇ ਨੌਜਵਾਨ ਆਗੂ ਪਾਸੋਂ ਗੈਂਗਸਟਰਾਂ ਨੇ ਕੀਤੀ ਫਿਰੌਤੀ ਦੀ ਮੰਗ ਅਗਲੀ ਖ਼ਬਰ ਕੌਂਸਲਰ ਜਗਮੀਤ ਸਿੰਘ ਨੋਨੀ ਵਲੋਂ ਕਰਵਾਈ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੀ ਵਿਸ਼ੇਸ਼ ਲੋਕ ਮਿਲਣੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।