25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਕਾਰ ਤੇ ਈ ਰਿਕਸ਼ਾ ਵਿਚਾਲੇ ਹੋਈ ਭਿਆਨਕ ਟੱਕਰ ਵਿਚ 17 ਸਾਲਾਂ ਨੌਜਵਾਨ ਦੀ ਮੌਤ

ਅਜੀਤ ਡੈਸਕ 15-06-2026

ਲੁਧਿਆਣਾ, 14 ਜੂਨ (ਪਰਮਿੰਦਰ ਸਿੰਘ ਆਹੂਜਾ)-ਸਲੇਮ ਟਾਬਰੀ ਪੁਲਿਸ ਸਟੇਸ਼ਨ ਨੇੜੇ ਇਕ ਤੇਜ਼ ਰਫ਼ਤਾਰ ਕਾਰ ਨੇ ਇਕ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਇਸ ਭਿਆਨਕ ਹਾਦਸੇ ਵਿਚ ਈ-ਰਿਕਸ਼ਾ ਸਵਾਰ ਇਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਿਕ ਤਿੰਨ ਹੋਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਪੀੜਤ ਨੌਜਵਾਨ ਆਪਣੇ ਸਾਥੀਆਂ ਨਾਲ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਸਵੇਰੇ ਹੀ ਲੁਧਿਆਣਾ ਪਹੁੰਚਿਆ ਸੀ। ਰੇਲਵੇ ਸਟੇਸ਼ਨ ਤੋਂ ਉਸ ਨੇ ਜੱਸੀਆਂ ਸਲੇਮ ਟਾਬਰੀ ਜਾਣ ਲਈ ਇਕ ਈ-ਰਿਕਸ਼ਾ ਕਿਰਾਏ ‘ਤੇ ਲਿਆ। ਈ-ਰਿਕਸ਼ਾ ਚਾਲਕ ਹਿਮਾਂਸ਼ੂ ਨੇ ਦੱਸਿਆ ਕਿ ਉਸ ਨੇ ਰੇਲਵੇ ਸਟੇਸ਼ਨ ਤੋਂ ਪੰਜ ਵਿਅਕਤੀਆਂ ਨੂੰ ਰਿਕਸ਼ੇ ਵਿਚ ਬਿਠਾਇਆ ਸੀ, ਜਿਨ੍ਹਾਂ ‘ਚ ਦੋ ਲੜਕੀਆਂ ਤੇ ਤਿੰਨ ਨੌਜਵਾਨ ਸ਼ਾਮਿਲ ਸਨ। ਖੁਸ਼ਕਿਸਮਤੀ ਨਾਲ ਦੋਵੇਂ ਲੜਕੀਆਂ ਹਾਦਸੇ ਤੋਂ ਥੋੜੀ ਦੇਰ ਪਹਿਲਾਂ ਈ ਰਿਕਸ਼ਾ ਤੋਂ ਉਤਰ ਗਈਆਂ ਸਨ, ਜਿਸ ਕਾਰਨ ਉਹ ਬਚ ਗਈਆਂ ਸਨ। ਹਾਦਸੇ ਸਮੇਂ ਤਿੰਨ ਨੌਜਵਾਨ ਈ-ਰਿਕਸ਼ਾ ਦੀ ਪਿਛਲੀ ਸੀਟ ‘ਤੇ ਬੈਠੇ ਸਨ, ਜਦੋਂ ਈ ਰਿਕਸ਼ਾ ਸਲੇਮ ਟਾਬਰੀ ਥਾਣੇ ਦੇ ਨੇੜੇ ਪਹੁੰਚਿਆ ਤਾਂ ਇਕ ਤੇਜ਼ ਰਫਤਾਰ ਦੀ ਕਾਰ ਨੇ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਸਿੱਟੇ ਵਜੋਂ ਰਿਕਸ਼ਾ ‘ਚ ਬੈਠੇ ਤਿੰਨੇ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਗੰਭੀਰ ਹਾਲਤ ‘ਚ ਇਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਜਿਥੇ ਕਿ ਨਵਜੋਤ ਸਿੰਘ ਨੇ ਦਮ ਤੋੜ ਦਿੱਤਾ। ਨਵਜੋਤ ਸਿੰਘ ਪ੍ਰਾਈਵੇਟ ਨੌਕਰੀ ਕਰਦਾ ਸੀ ਤੇ ਆਪਣੇ ਮਾਪਿਆਂ ਦਾ ਹੀ ਇਕਲੌਤਾ ਪੁੱਤਰ ਸੀ ਅੱਖੀ ਦੇਖਣ ਵਾਲਿਆਂ ਮੁਤਾਬਿਕ ਕਾਰ ਦੀ ਰਫਤਾਰ ਇੰਨੀ ਜ਼ਿਆਦਾ ਤੇਜ਼ ਸੀ ਕਿ ਕਾਰ ਚਾਲਕ ਨੇ ਸੜਕ ‘ਤੇ ਜਾ ਰਹੇ ਈ ਰਿਕਸ਼ਾ ਨੂੰ ਜ਼ੋਰਦਾਰ ਟੱਕਰ ਮਾਰੀ ਅਤੇ ਕਾਰ ਚਾਲਕ ਕੁਝ ਦੂਰੀ ਤੱਕ ਈ-ਰਿਕਸ਼ਾ ਨੂੰ ਘਸੀਟ ਕੇ ਆਪਣੇ ਨਾਲ ਲੈ ਗਿਆ। ਕਥਿਤ ਦੋਸ਼ੀ ਕਾਰ ਚਾਲਕ ਦੀ ਸ਼ਨਾਖਤ ਰਾਹੁਲ ਕੁਮਾਰ ਮਿਸ਼ਰਾ ਵਜੋਂ ਕੀਤੀ ਗਈ ਹੈ, ਜੋ ਕਿ ਫੌਜੀ ਜਵਾਨ ਹੈ। ਪੁਲਿਸ ਵਲੋਂ ਦੋਵੇਂ ਵਾਹਨ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।

ਪਿਛਲੀ ਖ਼ਬਰ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੇ ਜੂਨ ’84 ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ’ਚ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਆਦਿ ਧਰਮ ਮੰਡਲ ਦੇ 100 ਸਾਲਾ ਸ਼ਤਾਬਦੀ ਸਮਾਗਮ 'ਚ ਦੇਸ਼ ਵਿਦੇਸ਼ ਤੋਂ ਪਹੁੰਚੀ ਸੰਗਤ ਬਾਬੂ ਮੰਗੂ ਰਾਮ ਮੁੱਗੋਵਾਲ ਨੇ ਸਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।