24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਸ਼ਾਲੀਮਾਰ ਸਕੂਲ ਵਿਖੇ ਪੂਲ ਪਾਰਟੀ ਕਰਵਾਈ <br/>

ਅਜੀਤ ਡੈਸਕ 27-05-2026
ਡਾਬਾ/ਲੁਹਾਰਾ, 26 ਮਈ (ਕੁਲਵੰਤ ਸਿੰਘ ਸੱਪਲ)-ਸ਼ਾਲੀਮਾਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਾਇਮਰੀ ਵਿੰਗ ਵਿਚ ਗਰਮੀ ਤੋਂ ਰਾਹਤ ਲਈ ਵਿਦਿਆਰਥੀਆਂ ਲਈ ਪੂਲ ਪਾਰਟੀ ਕਰਵਾਈ ਗਈ | ਇਸ ਦੌਰਾਨ ਵਿਦਿਆਰਥੀ ਰੰਗ ਬਿਰੰਗੇ ਸਵਿਮਿੰਗ ਪੋਸ਼ਾਕਾਂ ਪਾ ਕੇ, ਚਸ਼ਮੇ ਆਦਿ ਲਗਾ ਕੇ ਆਏ | ਵਿਦਿਆਰਥੀਆਂ ਨੇ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਕੀਤੀਆਂ | ਸਵਿਮਿੰਗ ਪੂਲ ਨੂੰ ਰੰਗ ਬਿਰੰਗੇ ਗੁਬਾਰਿਆਂ ਅਤੇ ਛੱਤਰੀਆਂ ਆਦਿ ਨਾਲ ਸਜਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨਾਲ ਪ੍ਰਾਇਮਰੀ ਵਿੰਗ ਦੇ ਅਧਿਆਪਕ ਸੋਨੀਆ, ਅੰਜੂ, ਡਿੰਪਲ, ਗੁਰਸਿਮਰਨ ਕੌਰ ਅਤੇ ਕੋਆਰਡੀਨੇਟਰ ਜਸਮੀਤ ਕੌਰ ਮੌਜੂਦ ਰਹੇ | ਇਸ ਦੌਰਾਨ ਵਿਦਿਆਰਥੀ ਕਾਫ਼ੀ ਖੁਸ਼ ਨਜ਼ਰ ਆਏ ਅਤੇ ਉਨ੍ਹਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ | ਇਸ ਮੌਕੇ ਸਕੂਲ ਦੇ ਸਰਪ੍ਰਸਤ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਸਕੂਲ ਵਲੋਂ ਸਮੇਂ-ਸਮੇਂ 'ਤੇ ਮੌਸਮ ਦੇ ਅਨੁਸਾਰ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ | ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਜ਼ਰੂਰੀ ਹਨ, ਜਿਨ੍ਹਾਂ ਨਾਲ ਮਨ ਤਰੋ ਤਾਜ਼ਾ ਰਹਿੰਦਾ ਹੈ |

ਪਿਛਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਸਾਹਿਤਕ ਮੁਕਾਬਲਿਆਂ 'ਚ ਜਿੱਤੇ ਕਈ ਖ਼ਿਤਾਬ <br/> ਅਗਲੀ ਖ਼ਬਰ ਸੀ.ਐਮ.ਸੀ. ਦੇ ਪਿ੍ੰਸੀਪਲ ਡਾ. ਪਾਂਡੀਅਨ ਨੇ ਜਿਨੇਵਾ 'ਚ ਸਟ੍ਰੋਕ 'ਤੇ ਪਹਿਲੀ ਵਾਰ ਵਿਸ਼ਵ ਸਿਹਤ ਅਸੈਂਬਲੀ ਦੇ ਮਤੇ ਨੂੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।