04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਰੇਲਵੇ ਸਟੇਸ਼ਨ 'ਤੇ ਬਿਜਲੀ ਦੀ ਤਾਰ ਕੱਟਣ ਕਾਰਨ ਬਿਜਲੀ ਸਪਲਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ

ਅਜੀਤ ਡੈਸਕ 24-05-2026
ਲੁਧਿਆਣਾ, 23 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਰੇਲਵੇ ਸਟੇਸ਼ਨ 'ਤੇ ਬੀਤੀ ਦੇਰ ਰਾਤ ਬਿਜਲੀ ਦੀ ਤਾਰ ਕੱਟੀ ਜਾਣ ਕਾਰਨ ਅੱਜ ਬਿਜਲੀ ਸਪਲਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਰਹੀ | ਜਾਣਕਾਰੀ ਅਨੁਸਾਰ ਉਸਾਰੀ ਅਧੀਨ ਰੇਲਵੇ ਸਟੇਸ਼ਨ 'ਤੇ ਪਿਛਲੇ ਤਿੰਨ ਸਾਲਾਂ ਤੋਂ ਕੰਮ ਚੱਲ ਰਿਹਾ ਹੈ ਅਤੇ ਬੀਤੀ ਰਾਤ ਜੇ.ਸੀ.ਬੀ. ਮਸ਼ੀਨ ਨਾਲ ਅਚਾਨਕ ਬਿਜਲੀ ਦੀ ਤਾਰ ਕੱਟੀ ਗਈ, ਜਿਸ ਕਾਰਨ ਰੇਲਵੇ ਸਟੇਸ਼ਨ 'ਤੇ ਸਥਿਤ ਦਫ਼ਤਰਾਂ ਵਿਚ ਬਿਜਲੀ ਸਪਲਾਈ ਬੰਦ ਹੋ ਗਈ | ਬਿਜਲੀ ਸਪਲਾਈ ਦੇਰ ਸ਼ਾਮ ਤੱਕ ਹੀ ਬਹਾਲ ਕੀਤੀ ਜਾ ਸਕੀ ਸੀ | ਇਸ ਦੌਰਾਨ ਜਨਰੇਟਰ ਚਲਾ ਕੇ ਅਧਿਕਾਰੀਆਂ ਵਲੋਂ ਆਪਣਾ ਕੰਮ ਚਲਾਇਆ ਗਿਆ, ਪਰ ਇਸ ਨਾਲ ਰੇਲ ਆਵਾਜਾਈ 'ਤੇ ਕੋਈ ਵੀ ਪ੍ਰਭਾਵ ਨਹੀਂ ਪਿਆ |

ਪਿਛਲੀ ਖ਼ਬਰ ਜੀ.ਏ.ਡੀ. ਅਕੈਡਮੀ ਵਿਖੇ ਅੰਗਰੇਜ਼ੀ ਕਵਿਤਾ ਪਾਠ ਮੁਕਾਬਲਾ ਕਰਵਾਇਆ <br/> ਅਗਲੀ ਖ਼ਬਰ ਸ਼ਹੀਦ ਕਰਤਾਰ ਸਿੰਘ ਸਰਾਭਾ ਵਿਰਸਾ ਸੰਭਾਲ ਮੰਚ ਵਲੋਂ ਲਗਾਏ ਖ਼ੂਨਦਾਨ ਕੈਂਪ 'ਚ 70 ਖ਼ੂਨਦਾਨੀਆਂ ਨੇ ਖ਼ੂਨਦਾਨ ਕੀਤਾ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।