03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਪਹਿਲਵਾਨ ਦੀ ਅਗਵਾਈ 'ਚ ਹੋਈ ਕਾਂਗਰਸ ਦੀ ਮੀਟਿੰਗ <br/>

ਅਜੀਤ ਡੈਸਕ 24-05-2026
ਲੁਧਿਆਣਾ, 23 ਮਈ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਪੂਰਬੀ ਦੇ ਵਾਰਡ 14 ਵਿਚ ਪੈਂਦੇ ਮਹਾਰਾਣਾ ਪ੍ਰਤਾਪ ਸਿੰਘ ਨਗਰ ਵਿਖੇ ਸ਼ਮਸ਼ੇਰ ਪਾਲ ਦੇ ਗ੍ਰਹਿ ਵਿਖੇ ਸੀਨੀਅਰ ਕਾਂਗਰਸੀ ਆਗੂ ਗੁਰਮੇਲ ਸਿੰਘ ਪਹਿਲਵਾਨ ਦੀ ਅਗਵਾਈ ਵਿਚ ਮੀਟਿੰਗ ਹੋਈ, ਜਿਸ ਵਿਚ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰਾਂ ਅਤੇ ਸਮਰਥਕਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਪਹਿਲਵਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਬਦਲਾਅ ਦਾ ਝਾਂਸਾ ਦੇ ਕੇ ਸੱਤਾ 'ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਅੰਦਰ ਬਦਲਾਅ ਲਿਆਉਣ ਵਿਚ ਫ਼ੇਲ੍ਹ ਸਾਬਤ ਹੋਈ ਹੈ, ਕਿਉਂਕਿ ਸੂਬੇ ਅੰਦਰ ਆਏ ਦਿਨ ਖ਼ਬਰਾਂ ਪੜ੍ਹਨ ਅਤੇ ਸੁਣਨ ਨੂੰ ਮਿਲ ਰਹੀਆਂ ਹਨ ਕਿ ਅੱਜ ਪੰਜਾਬ ਦੇ ਉਸ ਕੋਨੇ 'ਚ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਗਿਆ ਅਤੇ ਅੱਜ ਉਸ ਪਿੰਡ ਵਿਚ ਨਸ਼ੇ ਦੀ ਵੱਧ ਡੋਜ਼ ਲੈਣ ਨਾਲ ਇਕ ਨੌਜਵਾਨ ਅਜਾਈਾ ਮੌਤ ਦੇ ਮੂੰਹ ਚਲਾ ਗਿਆ | ਉਨ੍ਹਾਂ ਕਿਹਾ ਕਿ ਜਿਸ ਮਾਂ ਦਾ ਜਵਾਨ ਪੁੱਤਰ ਨਸ਼ਿਆਂ ਦੀ ਭੇਟ ਚੜ੍ਹ ਗਿਆ, ਉਸ ਮਾਂ ਦਾ ਕਲੇਜਾ ਹੀ ਪੁੱਛਿਆ ਜਾਣਦਾ ਹੈ | ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਹੁਣ ਆਮ ਆਦਮੀ ਪਾਰਟੀ ਨੂੰ ਚੱਲਦਾ ਕਰਨ ਲਈ ਤਿਆਰ ਬਰ ਤਿਆਰ ਬੈਠੇ ਹਨ, ਜੋ ਕਿ 2027 ਦਾ ਇੰਤਜ਼ਾਰ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇਸ 'ਚ ਕੋਈ ਸ਼ੱਕ ਨਹੀਂ ਕਿ ਆਉਂਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਅਜਿਹੇ ਹਾਲਾਤਾਂ ਨੂੰ ਦੇਖਦੇ ਹੋਏ ਲੋਕ ਭਾਰੀ ਬਹੁਮਤ ਨਾਲ ਕਾਂਗਰਸ ਦੀ ਸਰਕਾਰ ਬਣਾਉਣਗੇ ਅਤੇ ਪੰਜਾਬ ਮੁੜ ਵਿਕਾਸ ਦੀਆਂ ਲੀਹਾਂ 'ਤੇ ਹੋਵੇਗਾ | ਇਸ ਮੌਕੇ ਸੰਨੀ ਪਾਹੂਜਾ, ਮਹਿੰਦਰ ਪਾਲ, ਸ਼ੇਰ ਸਿੰਘ, ਲਾਲ ਚੰਦ ਫੌਜੀ, ਪ੍ਰਮੋਦ ਕੁਮਾਰ, ਵਿਕਾਸ ਪਾਸੀ, ਸੌਰਭ ਪਾਸੀ, ਪ੍ਰੀਤਮ ਸਿੰਘ, ਧਰਮਵੀਰ, ਆਸ਼ੀਸ਼, ਸਾਜਿਦ, ਲਾਡੀ ਪੰਡਿਤ, ਸੁਰਜੀਤ ਸਿੰਘ, ਸ਼ਮਸ਼ਾਦ ਅਲੀ, ਸੁਮਿਤ ਪਾਲ, ਸੂਰਜ ਭਾਨ, ਸਨੁਜ ਪਾਲ ਕਲਿਆਣ, ਸੁਸ਼ੀਲ ਕੁਮਾਰ, ਅਜੇਪਾਲ, ਰਿਸ਼ੀਪਾਲ, ਨਿਰਦੋਸ਼ ਕੁਮਾਰ, ਸਚਿਨ ਪਾਲ, ਪ੍ਰਵੀਨ ਕੁਮਾਰ ਅਤੇ ਸੋਨੂੰ ਲਾਖਾ ਸਮੇਤ ਕਈ ਲੋਕ ਮੌਜੂਦ ਰਹੇ |

ਪਿਛਲੀ ਖ਼ਬਰ ਟੀ. ਐਸ. ਕਾਕਾ ਵਲੋਂ ਨੌਜਵਾਨਾਂ ਨੂੰ ਆਧੁਨਿਕ ਜਿੰਮ ਅਰਪਣ <br/> ਅਗਲੀ ਖ਼ਬਰ ਦਿਨ-ਦਿਹਾੜੇ ਕਾਰ ਦਾ ਸ਼ੀਸ਼ਾ ਤੋੜ ਕੇ ਚੋਰ ਸਾਮਾਨ ਚੋਰੀ ਕਰਕੇ ਫ਼ਰਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।