01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਆਊਟਸੋਰਸ ਕਾਮਿਆਂ ਦੀ ਹੜਤਾਲ ਕਾਰਨ ਬਿਜਲੀ ਸ਼ਿਕਾਇਤਾਂ 'ਚ ਹੋ ਰਿਹਾ ਭਾਰੀ ਵਾਧਾ <br/>

ਅਜੀਤ ਡੈਸਕ 24-05-2026
ਲੁਧਿਆਣਾ, 23 ਮਈ (ਜਤਿੰਦਰ ਭੰਬੀ)-ਆਊਟਸੋਰਸ ਕਾਮਿਆਂ ਵਲੋਂ ਅਣਮਿੱਥੇ ਸਮੇਂ ਲਈ ਕੀਤੀ ਗਈ ਹੜਤਾਲ ਤੋਂ ਬਾਅਦ ਪਾਵਰਕਾਮ ਸ਼ਿਕਾਇਤਾਂ ਦਾ ਨਿਪਟਾਰਾ ਕਰਨ 'ਚ ਫ਼ੇਲ੍ਹ ਸਾਬਤ ਹੁੰਦਾ ਜਾ ਰਿਹਾ ਹੈ, ਕਿਉਂਕਿ ਆਊਟਸੋਰਸ ਕਾਮਿਆਂ ਦੇ ਹੁੰਦੇ ਹੋਏ ਹੀ ਬਿਜਲੀ ਵਿਭਾਗ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਦੇਣ ਵਿਚ ਅਸਮਰਥ ਸੀ, ਆਊਟਸੋਰਸ ਕਾਮਿਆਂ ਦੇ ਹੜਤਾਲ 'ਤੇ ਜਾਣ ਨਾਲ ਬਿਜਲੀ ਵਿਭਾਗ ਅੱਤ ਦੀ ਪੈ ਰਹੀ ਗਰਮੀ ਕਾਰਨ ਸ਼ਿਕਾਇਤਾਂ ਵਿਚ ਭਾਰੀ ਵਾਧਾ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ, ਕਿਉਂਕਿ ਐਨ.ਸੀ.ਸੀ., ਸੀ.ਆਰ.ਸੀ. ਅਤੇ ਪਾਸਕੋ ਆਦਿ ਦੇ ਕਾਮੇ ਹੜਤਾਲ 'ਤੇ ਚਲੇ ਗਏ ਹਨ, ਜਿਸ ਕਰਕੇ ਸੰਬੰਧਿਤ ਵਿਭਾਗ ਦੇ ਨਾਲ ਨਾਲ ਖਪਤਕਾਰਾਂ ਦੀਆਂ ਸਮੱਸਿਆਵਾਂ ਵਿਚ ਵੀ ਭਾਰੀ ਵਾਧਾ ਹੋ ਗਿਆ ਹੈ, ਜਿਸ ਕਰਕੇ ਖਪਤਕਾਰਾਂ 'ਚ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ ਅਤੇ ਪੀਣ ਵਾਲੇ ਪਾਣੀ ਦੀ ਆ ਰਹੀ ਸਮੱਸਿਆ ਨੂੰ ਲੈ ਕੇ ਲੋਕਾਂ ਨੂੰ ਸੜਕਾਂ 'ਤੇ ਆਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਜਿਸ ਕਰਕੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਵੀ ਵੱਡੀ ਸਮੱਸਿਆ ਆ ਰਹੀ ਹੈ | ਇਸੇ ਤਰ੍ਹਾਂ ਸ਼ਕਤੀ ਨਗਰ ਵਿਖੇ ਪਿਛਲੇ ਕਈ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਆਉਣ ਕਰਕੇ ਲੋਕ ਸੜਕਾਂ 'ਤੇ ਆ ਗਏ ਅਤੇ ਪਾਵਰਕਾਮ ਖ਼ਿਲਾਫ਼ ਤਾਜਪੁਰ ਚੌਕ 'ਚ ਜੰਮ ਕੇ ਭੜਾਸ ਕੱਢੀ |
ਨੋਡਲ ਕੰਪਲੇਂਟ ਸੈਂਟਰ 'ਤੇ ਆਉਣ ਵਾਲੀਆਂ ਸ਼ਿਕਾਇਤਾਂ ਦੀ ਵੰਡ ਨੂੰ ਲੈ ਕੇ ਆ ਰਹੀ ਵੱਡੀ ਸਮੱਸਿਆ-ਚੀਫ਼ ਇੰਜੀਨੀਅਰ ਹਾਂਸ
ਇਸ ਸੰਬੰਧੀ ਚੀਫ਼ ਇੰਜੀਨੀਅਰ ਜਗਦੇਵ ਸਿੰਘ ਹਾਂਸ ਨੇ ਗੱਲਬਾਤ ਕਰਦਿਆਂ ਕਿਹਾ ਕਿ ਆਊਟਸੋਰਸ ਮੁਲਾਜ਼ਮਾਂ ਨੋਡਲ ਕੰਪਲੇਂਟ ਸੈਂਟਰ ਵਾਲਿਆਂ ਦੀ ਹੜਤਾਲ ਕਰਕੇ 1912 'ਤੇ ਆਉਣ ਵਾਲੀਆਂ ਸ਼ਿਕਾਇਤਾਂ ਦੀ ਵੰਡ ਨੂੰ ਲੈ ਕੇ ਕਈ ਕਿਸਮ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਐਨ.ਸੀ.ਸੀ. ਵਾਲਿਆਂ ਦੀ ਥਾਂ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਉਣ ਨਾਲ ਬਿਜਲੀ ਮੁਲਾਜ਼ਮਾਂ ਦੀ ਹੋਰ ਘਾਟ ਵੀ ਇਕ ਵੱਡੀ ਸਮੱਸਿਆ ਬਣ ਗਈ ਹੈ | ਉਨ੍ਹਾਂ ਕਿਹਾ ਕਿ ਜਿੱਥੇ ਸ਼ਿਕਾਇਤਾਂ ਦਰਜ ਕਰਨ ਵਿਚ ਸਮੱਸਿਆ ਆ ਰਹੀ ਹੈ, ਉਥੇ ਹੀ ਸ਼ਿਕਾਇਤਾਂ ਕਲੋਜ਼ ਨਹੀਂ ਹੋ ਰਹੀਆਂ ਅਤੇ ਮੈਨੂਅਲ ਕੰਮ ਕਰਨ ਲਈ ਵੀ ਡਿਊਟੀਆਂ ਲਗਾਈਆਂ ਹੋਈਆਂ ਹਨ ਤਾਂ ਕਿ ਖਪਤਕਾਰਾਂ ਨੂੰ ਕੋਈ ਸਮੱਸਿਆ ਨਾ ਆਵੇ | ਉਨ੍ਹਾਂ ਕਿਹਾ ਕਿ ਸਰਕਾਰ ਅਤੇ ਮੈਨੇਜਮੈਂਟ ਨੂੰ ਬੈਠ ਕੇ ਇਸ ਦਾ ਜਲਦ ਕੋਈ ਢੁਕਵਾਂ ਹੱਲ ਕੱਢਣਾ ਚਾਹੀਦਾ ਹੈ |

ਪਿਛਲੀ ਖ਼ਬਰ ਲੜਕੀ ਨਾਲ ਜਬਰ ਜਨਾਹ ਕਰਨ 'ਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਖ਼ਤਰਨਾਕ ਗੈਂਗਸਟਰ ਲੱਖਾ ਦੇ 2 ਹੋਰ ਸਾਥੀ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।