14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਦੀਦਾਰ ਹਾਰਟ ਬੀਟ ਡਾਇਗਨੋਸਟਿਕਸ ਵਿਖੇ ਮੈਗਾ ਇੰਫਰਟੀਲਿਟੀ ਜਾਂਚ ਕੈਂਪ ਕੱਲ੍ਹ <br/>

ਅਜੀਤ ਡੈਸਕ 23-05-2026
ਲੁਧਿਆਣਾ, 22 ਮਈ (ਡਾ. ਤਰਲੋਚਨ ਸਿੰਘ)-ਦੀਦਾਰ ਹਾਰਟ ਬੀਟ ਡਾਇਗਨੋਸਟਿਕਸ, ਜਨਤਾ ਨਗਰ, ਗਿੱਲ ਰੋਡ ਵਿਖੇ ਵੁਮੈਨ ਇਮੇਜਿੰਗ ਕਲੀਨਿਕ ਦੇ ਸਹਿਯੋਗ ਨਾਲ ਇਕ ਵਿਸ਼ੇਸ਼ ਮੈਗਾ ਇੰਫਰਟੀਲਿਟੀ ਜਾਂਚ ਕੈਂਪ 24 ਮਈ, ਦਿਨ ਐਤਵਾਰ ਨੂੰ ਸਵੇਰੇ 9.00 ਵਜੇ ਤੋਂ ਬਾਅਦ ਦੁਪਹਿਰ 2.00 ਵਜੇ ਤੱਕ ਲਗਾਇਆ ਜਾ ਰਿਹਾ ਹੈ | ਕੈਂਪ ਦੌਰਾਨ ਮਹਿਲਾਵਾਂ ਅਤੇ ਪੁਰਸ਼ਾਂ ਨਾਲ ਸੰਬੰਧਿਤ ਬਾਂਝਪਣ ਦੀਆਂ ਸਮੱਸਿਆਵਾਂ ਦੀ ਜਾਂਚ ਅਤੇ ਮਾਹਿਰਾਂ ਵਲੋਂ ਸਲਾਹ ਦਿੱਤੀ ਜਾਵੇਗੀ | ਕੈਂਪ ਵਿਚ ਸਾਰੇ ਟੈੱਸਟਾਂ 'ਤੇ 50 ਫ਼ੀਸਦੀ ਤੱਕ ਛੂਟ ਦਿੱਤੀ ਜਾਵੇਗੀ | ਕੈਂਪ ਵਿਚ ਮਹਿਲਾਵਾਂ ਲਈ ਮੁਫ਼ਤ ਅਲਟਰਾ ਸਾਊਾਡ ਪੈਲਵਿਸ ਅਤੇ ਪੁਰਸ਼ਾਂ ਲਈ ਮੁਫ਼ਤ ਅਲਟਰਾ ਸਾਊਾਡ ਲੋਅਰ ਐਬਡੋਮਨ ਦੀ ਸਹੂਲਤ ਉਪਲਬਧ ਹੋਵੇਗੀ | ਇਸ ਤੋਂ ਇਲਾਵਾ ਟਰਾਂਸਵਜਾਈਨਲ ਸਕੈਨ, ਓਵੂਲੇਸ਼ਨ, ਫੋਲੀਕਿਊਲਰ ਸਟੱਡੀ, ਡੋਪਲਰ, ਐਮ.ਆਰ.ਆਈ, ਹਾਰਮੋਨ ਟੈੱਸਟ, ਐਚ.ਐਸ.ਜੀ/ ਟਿਊਬ ਟੈੱਸਟ, ਸੀਮਨ ਐਨਾਲਾਈਸਿਸ ਅਤੇ ਹੋਰ ਕਈ ਵਿਸ਼ੇਸ਼ ਜਾਂਚਾਂ ਵੀ ਕੀਤੀਆਂ ਜਾਣਗੀਆਂ | ਕੈਂਪ ਵਿਚ ਮਹਿਲਾ ਇਮੇਜਿੰਗ ਮਾਹਿਰ ਡਾ. ਨਰਜੀਤ ਕੌਰ ਐਮ.ਬੀ.ਬੀ.ਐਸ, ਡੀ.ਜੀ.ਓ. ਅਤੇ ਸੀਨੀਅਰ ਰੇਡੀਓਲੋਜਿਸਟ ਅਤੇ ਇੰਟਰਵੇਂਸ਼ਨ ਸਪੈਸ਼ਲਿਸਟ ਡਾ. ਅਣਖਵੀਰ ਗਿੱਲ ਐਮ.ਬੀ.ਬੀ.ਐਸ, ਐਮ.ਡੀ, ਡੀ.ਐਨ.ਬੀ. ਆਪਣੀਆਂ ਸੇਵਾਵਾਂ ਦੇਣਗੇ | ਸੈਂਟਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਕੈਂਪ ਦਾ ਮੁੱਖ ਉਦੇਸ਼ ਉਨ੍ਹਾਂ ਜੋੜਿਆਂ ਨੂੰ ਸਹੀ ਮਾਰਗਦਰਸ਼ਨ ਅਤੇ ਆਧੁਨਿਕ ਜਾਂਚ ਸਹੂਲਤਾਂ ਪ੍ਰਦਾਨ ਕਰਨਾ ਹੈ, ਜੋ ਇੰਫਰਟੀਲਿਟੀ ਨਾਲ ਸੰਬੰਧਿਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ |

ਪਿਛਲੀ ਖ਼ਬਰ ਸ਼ਹੀਦ ਕਰਤਾਰ ਸਿੰਘ ਸਰਾਭਾ ਵਿਰਸਾ ਸੰਭਾਲ ਮੰਚ ਪੰਜਾਬ ਵਲੋਂ ਪਹਿਲਾ ਖ਼ੂਨਦਾਨ ਕੈਂਪ ਅੱਜ ਅਗਲੀ ਖ਼ਬਰ ਕਾਂਗਰਸ ਵਲੋਂ ਹਲਕਾ ਗਿੱਲ 'ਚ ਇਕ ਕਦਮ, ਇਕ ਸੇਵਾ, ਇਕ ਬਦਲਾਅ ਵਜੋਂ ਪੈਦਲ ਯਾਤਰਾ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।