10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਵੱਡਾ ਗੁਰਦੁਆਰਾ ਸਾਹਿਬ ਢੰਡਾਰੀ ਕਲਾਂ 'ਚ ਖੋਲ੍ਹੀ ਸੰਗਤਾਂ ਲਈ ਲੈਬਾਰਟਰੀ <br/>

ਅਜੀਤ ਡੈਸਕ 17-05-2026
ਢੰਡਾਰੀ ਕਲਾਂ/ਲੁਧਿਆਣਾ, 16 ਮਈ (ਜਸਵੀਰ ਸਿੰਘ ਬੰਗਾ)-ਵੱਡਾ ਗੁਰਦੁਆਰਾ ਸਾਹਿਬ ਢੰਡਾਰੀ ਕਲਾਂ 'ਚ ਲਾਈਫ਼ ਕੇਅਰ ਫਾਊਾਡੇਸ਼ਨ ਵਲੋਂ ਚੈਰੀਟੇਬਲ ਲੈਬਾਰਟਰੀ ਦਾ ਉਦਘਾਟਨ ਸਮਾਜ ਸੇਵਕ ਸਤੀਸ਼ ਸ਼ਰਮਾ (ਸਤੀਸ਼ ਐਨ. ਜੀ. ਓ.) ਤੇ ਗੁਰੂ ਘਰ ਦੀ ਕਮੇਟੀ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਇਸ ਸਮੇਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਵਲੋਂ ਸੰਗਤਾਂ ਨੂੰ ਦੱਸਿਆ ਕਿ ਇਹ ਲੈਬ ਸਵੇਰੇ 7 ਤੋਂ ਦੁਪਹਿਰ 12 ਵਜੇ ਤੱਕ ਰੋਜ਼ਾਨਾ ਖੁੱਲਿ੍ਹਆ ਕਰੇਗੀ ਅਤੇ ਇਸ ਲੈਬ ਵਿਚ 75 ਫੀਸਦੀ ਘੱਟ ਕੀਮਤਾਂ 'ਤੇ ਸਾਰੇ ਟੈੱਸਟ ਕੀਤੇ ਜਾਣਗੇ | ਇਸ ਸਮੇਂ ਉਨ੍ਹਾਂ ਵਲੋਂ ਸਤੀਸ਼ ਸ਼ਰਮਾ, ਚੇਅਰਮੈਨ ਅਵਤਾਰ ਸਿੰਘ ਬੈਨੀਪਾਲ ਤੇ ਫਾਊਾਡੇਸ਼ਨ ਦੇ ਜਨਰਲ ਮੈਨੇਜਰ ਹਰਦੀਪ ਸਿੰਘ ਦਾ ਧੰਨਵਾਦ ਕੀਤਾ ਅਤੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਲੈਬ ਵਿਚ ਟੈੱਸਟ ਕਰਵਾ ਕੇ ਪ੍ਰਾਈਵੇਟ ਲੈਬਾਂ ਵਲੋਂ ਕੀਤੀ ਜਾਂਦੀ ਲੁੱਟ ਤੋਂ ਬਚਿਆ ਜਾਵੇ, ਕਿਉਂਕਿ ਇਹ ਲੈਬ ਐਨ. ਏ. ਬੀ. ਐਲ. ਅੰਤਰਰਾਸ਼ਟਰੀ ਸੰਸਥਾ ਤੋਂ ਮਾਨਤਾ ਪ੍ਰਾਪਤ ਹੈ | ਇਸ ਲੈਬ ਦੇ ਟੈੱਸਟ ਪੀ. ਜੀ. ਆਈ. ਚੰਡੀਗੜ੍ਹ ਸਮੇਤ ਸਾਰੇ ਵੱਡੇ ਹਸਪਤਾਲਾਂ 'ਚ ਵੀ ਪ੍ਰਵਾਨਿਤ ਹਨ | ਇਸ ਸਮੇਂ ਟਰੱਸਟ ਦੇ ਪ੍ਰਧਾਨ ਸੁਖਦੇਵ ਸਿੰਘ ਗਰਚਾ, ਕੌਂਸਲਰ ਜਸਵਿੰਦਰ ਸਿੰਘ ਵੀਰੂ, ਸਾਬਕਾ ਕੌਂਸਲਰ ਸ਼ੇਰ ਸਿੰਘ ਗਰਚਾ, ਦਰਸ਼ਨ ਸਿੰਘ, ਗੁਰਜੀਤ ਸਿੰਘ, ਮੋਹਨ ਸਿੰਘ, ਪਿਸ਼ੌਰਾ ਸਿੰਘ, ਜਸਵੰਤ ਸਿੰਘ ਲਾਲੀ, ਪ੍ਰਦੀਪ ਸਿੰਘ, ਹਰਵਿੰਦਰ ਸਿੰਘ, ਅਮਰੀਕ ਸਿੰਘ, ਸੰਤੋਖ ਸਿੰਘ, ਰਣਜੀਤ ਸਿੰਘ, ਰਾਜ ਗੋਪਾਲ, ਸੁਰਿੰਦਰ ਸਿੰਘ ਸ਼ਿੰਦਾ, ਪਰਮਿੰਦਰ ਸਿੰਘ, ਸੁਖਚੈਨ ਸਿੰਘ, ਮਨਵੀਰ ਸਿੰਘ, ਬਲਜੀਤ ਸਿੰਘ, ਨਵੀ ਗਰਚਾ, ਗੋਰਾ ਗਰਚਾ, ਲਵਪ੍ਰੀਤ ਸਿੰਘ, ਜਤਿੰਦਰ ਸਿੰਘ, ਅਮਰਜੀਤ ਸਿੰਘ, ਮਨਜੀਤ ਸਿੰਘ, ਗੋਲਡੀ ਗਰਚਾ, ਰਣਧੀਰ ਸਿੰਘ, ਰਵਿੰਦਰ ਸਿੰਘ, ਡਾ. ਸੁਰਜੀਤ ਸਿੰਘ, ਧਰਮਿੰਦਰ ਸਿੰਘ, ਮਾਸਟਰ ਰਛਪਾਲ ਸਿੰਘ, ਹਰਚੰਦ ਸਿੰਘ, ਮਲਕੀਤ ਸਿੰਘ, ਆਤਮਾ ਸਿੰਘ, ਗੁਰਮੀਤ ਸਿੰਘ, ਜ਼ੋਰਾ ਸਿੰਘ, ਪਰਮਜੀਤ ਸਿੰਘ ਪੰਮਾ, ਬੰਟੀ ਤੇ ਪਿੰਦਰ ਗਰਚਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪੀ. ਏ. ਯੂ. ਨੇ ਜੈਵਿਕ ਖੇਤੀ ਦੇ ਕਿਸਾਨਾਂ ਲਈ ਸਿਖਲਾਈ ਕੈਂਪ ਲਗਾਇਆ <br/> ਅਗਲੀ ਖ਼ਬਰ ਡੀ.ਐਮ.ਸੀ.ਐਚ, ਅਰਬਨ ਹੈਲਥ ਸੈਂਟਰ ਸ਼ਿਮਲਾਪੁਰੀ ਵਿਚ ਰੌਸ਼ਨੀ ਵਿਜ਼ਨ ਸੈਂਟਰ ਦਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।