08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਲਾਠੀਚਾਰਜ ਦੇ ਵਿਰੋਧ 'ਚ ਟਰੇਡ ਯੂਨੀਅਨ ਦੀ ਅਗਵਾਈ 'ਚ ਰੋਸ ਮੁਜ਼ਾਹਰਾ <br/>

ਅਜੀਤ ਡੈਸਕ 17-05-2026
ਲੁਧਿਆਣਾ, 16 ਮਈ (ਜਤਿੰਦਰ ਭੰਬੀ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਚੰਡੀਗੜ੍ਹ ਵਿਚ ਸ਼ਾਂਤੀ ਪੂਰਵਕ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉਪਰ ਭਾਜਪਾ ਦੀ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਕੀਤੇ ਲਾਠੀਚਾਰਜ, ਦਾਗੇ ਗਏ ਅੱਥਰੂ ਗੈਸ ਦੇ ਗੋਲਿਆਂ ਤੇ ਗੰਦੇ ਪਾਣੀ ਦੀਆਂ ਬੁਛਾਰਾਂ ਮਾਰ ਕੇ ਕਿਸਾਨਾਂ ਤੇ ਕੀਤੇ ਜਬਰ ਵਿਰੁੱਧ ਨਵੀਂ ਕਚਹਿਰੀ ਦੇ ਬਾਹਰ ਕਿਸਾਨ ਯੂਨੀਅਨਾਂ ਅਤੇ ਕੇਂਦਰੀ ਤੇ ਯੂਨੀਅਨਾਂ ਨੇ ਸਾਂਝੇ ਤੌਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦੇ ਹੋਏ ਪੁਤਲੇ ਫੂਕੇ | ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੀ ਵਿਰੋਧਤਾ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਹੱਕੀ ਮੰਗਾਂ ਭਾਵੇਂ ਉਹ ਭਾਖੜਾ ਬਿਆਸ ਮੈਨੇਜਮੈਂਟ ਵਿਚ ਪੰਜਾਬ ਦੀ ਨੁਮਾਇੰਦਗੀ ਹੋਵੇ, ਚੰਡੀਗੜ੍ਹ ਪੰਜਾਬ ਦਾ ਹੋਵੇ, ਪੰਜਾਬੀ ਬੋਲਦੇ ਇਲਾਕੇ ਹੋਣ ਜਾਂ ਪਾਣੀਆਂ ਦਾ ਮਸਲਾ ਹੋਵੇ, ਨੂੰ ਲੈ ਕੇ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ | ਸੰਬੋਧਨ ਕਰਨ ਵਾਲਿਆਂ 'ਚ ਆਲ ਇੰਡੀਆ ਕਿਸਾਨ ਸਭਾ 1936 ਦੇ ਚਮਕੌਰ ਸਿੰਘ, ਜਮਹੂਰੀ ਕਿਸਾਨ ਸਭਾ ਦੇ ਆਗੂ ਰਘਬੀਰ ਸਿੰਘ ਬੈਨੀਪਾਲ, ਕੁਲ ਹਿੰਦ ਕਿਸਾਨ ਸਭਾ ਹਨਨਮੁੱਲਾ ਦੇ ਡਾ. ਗੁਰਵਿੰਦਰ ਸਿੰਘ, ਬੀਕੇਯੂ ਰਾਜੇਵਾਲ ਦੇ ਕਰਮਜੀਤ ਸਿੰਘ, ਬੀਕੇਯੂ ਡਕੌਂਦਾ ਦੇ ਰਜਿੰਦਰ ਸਿੰਘ, ਬੀਕੇਯੂ ਉਗਰਾਹਾਂ ਦੇ ਪਲਵਿੰਦਰ ਸਿੰਘ ਸੁਨੇਤ, ਏਟਕ ਦੇ ਵਿਜੇ ਕੁਮਾਰ, ਸੀਟੂ ਦੇ ਹਨੂਮਾਨ ਪ੍ਰਸ਼ਾਦ ਦੂਬੇ, ਸੀਟੀਯੂ ਪੰਜਾਬ ਦੇ ਜਗਦੀਸ਼ ਚੰਦ ਨੇ ਸੰਬੋਧਨ ਕੀਤਾ | ਇਸ ਤੋਂ ਇਲਾਵਾ ਜਮਹੂਰੀ ਅਧਿਕਾਰ ਸਭਾ ਦੇ ਜਸਵੰਤ ਜੀਰਖ, ਮੈਡੀਕਲ ਐਸੋਸੀਏਸ਼ਨ ਦੇ ਡਾ. ਸੁਰਜੀਤ ਸਿੰਘ, ਪ੍ਰੋਫੈਸਰ ਜੈਪਾਲ ਸਿੰਘ, ਕੇਵਲ ਸਿੰਘ ਬਨਵੈਤ, ਪਰਮਜੀਤ ਸਿੰਘ, ਰਾਮ ਲਾਲ ਹਾਜ਼ਰ ਸਨ | ਸਟੇਜ ਦੀ ਕਾਰਵਾਈ ਏਟਕ ਦੇ ਜਨਰਲ ਸਕੱਤਰ ਕਾਮਰੇਡ ਐਮ. ਐਸ. ਭਾਟੀਆ ਨੇ ਚਲਾਈ | ਸਾਰਿਆਂ ਦਾ ਧੰਨਵਾਦ ਜੁਆਇੰਟ ਕੌਂਸਲ ਆਫ਼ ਤੇ ਯੂਨੀਅਨ ਦੇ ਜਨਰਲ ਸਕੱਤਰ ਸਾਥੀ ਡੀ. ਪੀ. ਮੌੜ ਨੇ ਕੀਤਾ |

ਪਿਛਲੀ ਖ਼ਬਰ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਵਿਆਹੁਤਾ ਨੇ ਕੀਤੀ ਖੁਦਕੁਸ਼ੀ, ਤਿੰਨ ਖ਼ਿਲਾਫ਼ ਕੇਸ ਦਰਜ <br/> ਅਗਲੀ ਖ਼ਬਰ ਹੀਰੋ ਡੀ. ਐਮ. ਸੀ. ਹਾਰਟ ਇੰਸਟੀਚਿਊਟ ਵਿਖੇ ਵਰਲਡ ਹਾਈਪਰਟੈਂਸ਼ਨ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।