08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਪੰਜਾਬ ਅੱਜ ਕੇਰਲਾ ਨੂੰ ਪਛਾੜ ਦੇਸ਼ ’ਚ ਪਹਿਲੇ ਨੰਬਰ ’ਤੇ ਹੈ- ਮੁੱਖ ਮੰਤਰੀ ਮਾਨ

ਚੰਡੀਗੜ੍ਹ, 8 ਅਗਸਤ-ਵੱਖ ਵੱਖ ਵਿਭਾਗਾਂ ’ਚ ਨਿਯੁਕਤ ਕੀਤੇ ਗਏ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕਿ ਅੱਜ ਮੋਹਾਲੀ ਵਿਖੇ 866...

ਅਜੀਤ ਡੈਸਕ 08-08-2026

ਚੰਡੀਗੜ੍ਹ, 8 ਅਗਸਤ-ਵੱਖ ਵੱਖ ਵਿਭਾਗਾਂ ’ਚ ਨਿਯੁਕਤ ਕੀਤੇ ਗਏ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕਿ ਅੱਜ ਮੋਹਾਲੀ ਵਿਖੇ 866 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ... ਸਾਡੀ ਸਰਕਾਰ ਹੁਣ ਤੱਕ ਪਾਰਦਰਸ਼ਤਾ ਨਾਲ 69,094 ਸਰਕਾਰੀ ਨੌਕਰੀਆਂ ਦੇ ਚੁੱਕੀ ਹੈ।  ਨੌਜਵਾਨਾਂ ਦਾ ਸਿਸਟਮ 'ਤੇ ਭਰੋਸਾ ਵਧਿਆ ਹੈ ਅਤੇ ਵਿਦੇਸ਼ਾਂ ਵੱਲ ਜਾਣ ਦਾ ਰੁਝਾਨ ਘੱਟਿਆ ਹੈ। 

ਸਿੱਖਿਆ 'ਚ ਪੰਜਾਬ ਅੱਜ ਕੇਰਲਾ ਨੂੰ ਪਛਾੜ ਕੇ ਦੇਸ਼ 'ਚ ਪਹਿਲੇ ਨੰਬਰ 'ਤੇ ਹੈ... ਸਰਕਾਰੀ ਸਕੂਲਾਂ ਦੇ 882 ਬੱਚਿਆਂ ਦਾ NEET ਪਾਸ ਕਰਨਾ ਇਸ ਦਾ ਸਬੂਤ ਹੈ। ਨੌਜਵਾਨਾਂ ਦੀ ਸਮਰੱਥਾ ਵੱਡੀ ਹੈ, ਅਸੀਂ ਸਿਰਫ਼ ਸਹੀ ਦਿਸ਼ਾ ਦੇ ਰਹੇ ਹਾਂ... ਉਡਾਰੀਆਂ ਤੁਹਾਡੀਆਂ ਨੇ, ਅਸਮਾਨ ਅਸੀਂ ਦੇਵਾਂਗੇ... ਸਭ ਨੂੰ ਮੁਬਾਰਕਾਂ..

ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਦੀ ਚੰਡੀਗੜ੍ਹ ’ਚ ਸੀਨੀਅਰ ਲੀਡਰਸ਼ਿਪ ਨਾਲ ਮੁਲਾਕਾਤ ਅਗਲੀ ਖ਼ਬਰ ਫ਼ਤਹਿਗੜ੍ਹ ਸਾਹਿਬ ਦੀ ਧਰਤੀ ਤੇ ਮੁੜ ਸ਼ੁਰੂ ਹੋਈ ਬਾਬਾ ਬੰਦਾ ਸਿੰਘ ਬਹਾਦਰ ਮਿਊਜ਼ਅਮ ਦੀ ਕਾਰ ਸੇਵਾ