12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਡਾ. ਕੋਟਨਿਸ ਐਕਿਊਪੰਕਚਰ ਹਸਪਤਾਲ ਵਲੋਂ ਲਗਾਏ ਮੁਫ਼ਤ ਮੈਡੀਕਲ ਕੈਂਪ 'ਚ 80 ਮਰੀਜ਼ਾਂ ਦੀ ਕੀਤੀ ਜਾਂਚ <br/>

ਅਜੀਤ ਡੈਸਕ 10-05-2026
ਲੁਧਿਆਣਾ, 9 ਮਈ (ਡਾ. ਤਰਲੋਚਨ ਸਿੰਘ)-ਡਾ. ਕੋਟਨਿਸ ਐਕਿਊਪੰਕਚਰ ਚੈਰੀਟੇਬਲ ਹਸਪਤਾਲ, ਸਲੇਮ ਟਾਬਰੀ ਵਲੋਂ ਅੰਤਰਰਾਸ਼ਟਰੀ ਮਹਾਨ ਭਾਰਤੀ ਚਿਕਿਤਸਿਕ ਅਤੇ ਭਾਰਤ ਵਿਚ ਐਕਿਊਪੰਕਚਰ ਦੇ ਸੰਸਥਾਪਕ ਡਾ. ਵਿਜੈ ਕੁਮਾਰ ਬਸੂ ਨੂੰ ਸਮਰਪਿਤ ਮੁਫ਼ਤ ਐਕਿਊਪੰਕਚਰ ਅਤੇ ਹੋਮਿਉਪੈਥੀ ਕੈਂਪ ਅਰੋੜਾ ਮਾਰਕੀਟਿੰਗ, ਬਿੱਟੂ ਨਰੇਂਦਰ ਕÏਾਸਲਰ ਆਫ਼ਿਸ, ਸਿਵਲ ਸਿਟੀ, ਮੇਨ ਰੋਡ, ਚੰਦਨ ਨਗਰ ਵਿਖੇ ਚÏਧਰੀ ਮਦਨ ਲਾਲ ਬੱਗਾ ਵਿਧਾਇਕ ਦੀ ਰਹਿਨੁਮਾਈ ਹੇਠ ਲਗਾਇਆ ਗਿਆ¢ ਕੈਂਪ ਦਾ ਉਦਘਾਟਨ ਨਰੇਂਦਰ ਭਾਰਦਵਾਜ ਕੌਂਸਲਰ ਵਾਰਡ ਨੰਬਰ 92 ਵਲੋਂ ਕੀਤਾ ਗਿਆ¢ ਕੈਂਪ ਵਿਚ ਵਿਜੈ ਜੀਤ ਅਰੋੜਾ ਨੇ ਵਿਸ਼ੇਸ਼ ਸਹਿਯੋਗ ਦਿੱਤਾ¢ ਇਸ ਮÏਕੇ ਡਾ. ਇੰਦਰਜੀਤ ਸਿੰਘ, ਡਾਇਰੈਕਟਰ, ਡਾ. ਕੋਟਨਿਸ ਹਸਪਤਾਲ, ਹੋਮਿਓਪੈਥਿਕ ਮਾਹਿਰ ਡਾ. ਅਜੈ ਪਾਲ ਸਿੰਘ ਥਿੰਦ ਅਤੇ ਸੀਨੀਅਰ ਡਾ. ਰਘੁਵੀਰ ਸਿੰਘ, ਐਕਿਊਪੰਕਚਰਿਸਟ ਅਤੇ ਡਾ.ਬਲਜਿੰਦਰ ਸਿੰਘ ਨੇ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ¢ ਕੈਂਪ ਵਿਚ ਬਿਨਾਂ ਦਵਾਈ, ਬਿਨਾਂ ਸਰਜਰੀ ਅਤੇ ਬਿਨਾਂ ਦਰਦ ਵਾਲੀ ਐਕਿਊਪੰਕਚਰ ਇਲਾਜ ਪੱਧਤੀ ਰਾਹੀਂ ਸ਼ੂਗਰ ਨਾਲ ਸੰਬੰਧਿਤ ਸਮੱਸਿਆਵਾਂ, ਨਸਾਂ ਵਿਚ ਖਿੱਚ, ਨਿਊਰੋਪੈਥੀ, ਅੱਖਾਂ ਦੀ ਕਮਜ਼ੋਰੀ, ਕਮਰ ਦਰਦ, ਸਰਵਾਈਕਲ, ਸਪੌਂਡਿਲਾਈਟਿਸ, ਡਿਸਕ ਪ੍ਰੋਲੈਪਸ, ਜੋੜਾਂ ਅਤੇ ਗੋਡਿਆਂ ਦਾ ਦਰਦ, ਮਾਈਗ੍ਰੇਨ, ਅਨੀਂਦਰਾ, ਮਾਨਸਿਕ ਤਣਾਅ, ਲਕਵਾ, ਅਧਰੰਗ, ਪੁਰਾਣਾ ਜ਼ੁਕਾਮ, ਸਪੋਰਟਸ ਇੰਜਰੀ ਅਤੇ ਨਸ਼ਾ ਮੁਕਤੀ ਵਰਗੀਆਂ ਵੱਖ-ਵੱਖ ਬਿਮਾਰੀਆਂ ਦਾ ਇਲਾਜ ਕੀਤਾ ਗਿਆ¢ ਇਸਦੇ ਨਾਲ ਹੀ ਹੋਮਿਓਪੈਥਿਕ ਚਿਕਿਤਸਾ ਪੱਧਤੀ ਅਧੀਨ ਐਲਰਜੀ, ਚਮੜੀ ਰੋਗ, ਬੱਚਿਆਂ ਦੀਆਂ ਆਮ ਬਿਮਾਰੀਆਂ, ਪਾਚਨ ਸੰਬੰਧੀ ਸਮੱਸਿਆਵਾਂ, ਅਸਥਮਾ, ਸਾਇਨਸ, ਥਾਇਰਾਇਡ, ਜੋੜਾਂ ਦਾ ਦਰਦ ਅਤੇ ਪੁਰਾਣੀਆਂ ਬਿਮਾਰੀਆਂ ਲਈ ਵਿਸ਼ੇਸ਼ ਸਲਾਹ ਅਤੇ ਮੁਫ਼ਤ ਜਾਂਚ ਦੀ ਸੁਵਿਧਾ ਵੀ ਪ੍ਰਦਾਨ ਕੀਤੀ ਗਈ¢ ਕੈਂਪ ਵਿਚ 80 ਮਰੀਜ਼ਾਂ ਨੇ ਇਲਾਜ ਕਰਵਾਇਆ¢ ਹਸਪਤਾਲ ਪ੍ਰਬੰਧਕਾਂ ਵਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਅਜਿਹੇ ਮੁਫ਼ਤ ਮੈਡੀਕਲ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ¢

ਪਿਛਲੀ ਖ਼ਬਰ ਡਾ. ਰਣਜੀਤ ਨੇ ਏ.ਆਈ. ਪਾਵਰਡ ਥ੍ਰੀ-ਡੀ ਰੋਬੋਲੈਂਸ ਤਕਨੀਕ ਨਾਲ ਜੰਮੂ ਨਿਵਾਸੀ 80 ਸਾਲਾਂ ਬਜ਼ੁਰਗ ਵਿਅਕਤੀ ਦੇ ਬਦਲੇ ਦੋਵੇ... ਅਗਲੀ ਖ਼ਬਰ ਬੁੱਢਾ ਦਰਿਆ ਵਿਚ ਗੰਦਾ ਪਾਣੀ ਸੁੱਟਣ ਦੇ ਮਾਮਲੇ 'ਚ ਡੇਅਰੀ ਮਾਲਕ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।