13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਪੰਜਾਬ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨਾਲ ਬਾਵਾ ਵਲੋਂ ਮੁਲਾਕਾਤ <br/>

ਅਜੀਤ ਡੈਸਕ 09-05-2026
ਲੁਧਿਆਣਾ, 8 ਮਈ (ਜਤਿੰਦਰ ਭੰਬੀ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਸਾਬਕਾ ਮੁੱਖ ਮੰਤਰੀ ਛੱਤੀਸਗੜ੍ਹ ਭੁਪੇਸ਼ ਬਘੇਲ ਨਾਲ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ (ਏ. ਆਈ. ਸੀ. ਸੀ.) ਓ.ਬੀ.ਸੀ .ਇੰਚਾਰਜ ਹਿਮਾਚਲ ਪ੍ਰਦੇਸ਼ ਨੇ ਛੱਤੀਸਗੜ੍ਹ ਭਵਨ ਵਿਚ ਮੁਲਾਕਾਤ ਕੀਤੀ | ਉਨ੍ਹਾਂ ਬਘੇਲ ਨੂੰ ਆਪਣੀ ਜ਼ਿੰਦਗੀ 'ਤੇ ਆਧਾਰਿਤ 45 ਸਾਲ ਦੇ ਸੰਘਰਸ਼ 'ਤੇ ਲਿਖੀ ਪੁਸਤਕ ਭੇਟ ਕੀਤੀ ਅਤੇ ਦੁਸ਼ਾਲਾ ਪਹਿਨਾਇਆ | ਇਸ ਮÏਕੇ ਉਨ੍ਹਾਂ 12 ਮਈ ਨੂੰ ਚੱਪੜਚਿੜੀ ਆਉਣ ਦਾ ਸੱਦਾ ਵੀ ਦਿੱਤਾ ਅਤੇ ਦੱਸਿਆ ਕਿ ਉਹ 1978 ਤੋਂ ਕਾਂਗਰਸ ਪਾਰਟੀ ਦਾ ਝੰਡਾ ਚੁੱਕਣ ਵਾਲੇ ਵਰਕਰ ਹਨ ਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਣੇ ਸਰੀਰ 'ਤੇ ਗੋਲੀਆਂ ਖਾਂਦੀਆਂ ਹਨ | ਉਨ੍ਹਾਂ ਕਿਹਾ ਕਿ ਉਹ ਤਿੰਨ ਵਾਰ ਸੂਬੇ ਦੇ ਚੇਅਰਮੈਨ, ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਰਹੇ, ਪ੍ਰਦੇਸ਼ ਦੇ ਜਨਰਲ ਸਕੱਤਰ ਰਹੇ, ਪਰ ਵਿਧਾਨ ਸਭਾ ਦੀ ਟਿਕਟ ਤੋਂ ਵਾਂਝੇ ਰਹੇ¢ ਉਨ੍ਹਾਂ ਦੱਸਿਆ ਕਿ ਉਹ ਓ.ਬੀ.ਸੀ. ਨਾਲ ਸੰਬੰਧਿਤ ਹਨ¢ ਓ.ਬੀ.ਸੀ. ਸਮਾਜ ਦੇ ਲੋਕਾਂ ਦੀ ਪੰਜਾਬ 'ਚ 40 ਫ਼ੀਸਦੀ ਵੋਟ ਹੈ, 71 ਜਾਤੀਆਂ ਹਨ, ਪਰ ਸਿਆਸੀ ਹਿੱਸੇਦਾਰੀ ਨਹੀਂ ਮਿਲਦੀ¢ ਬਾਵਾ ਨੇ ਦੱਸਿਆ ਕਿ ਬਘੇਲ ਨੇ ਚੰਗੀ ਤਰ੍ਹਾਂ ਗੱਲ ਸੁਣਨ ਤੋਂ ਬਾਅਦ ਭਰੋਸਾ ਦਿਵਾਇਆ ਕਿ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਕਾਂਗਰਸੀ ਆਗੂਆਂ ਨੂੰ ਮਾਣ ਦਿੱਤਾ ਜਾਵੇਗਾ¢

ਪਿਛਲੀ ਖ਼ਬਰ ਚੱਪੜਚਿੜੀ ਫ਼ਤਹਿ ਦਿਵਸ ਸਮਾਰੋਹ 'ਤੇ ਰਾਜਪਾਲ ਪੰਜਾਬ ਸ਼ਮੂਲੀਅਤ ਕਰਨਗੇ-ਕਿ੍ਸ਼ਨ ਕੁਮਾਰ ਬਾਵਾ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਦੁੱਗਰੀ ਵਿਖੇ ਕੀਰਤਨ ਅਤੇ ਸਿਮਰਨ ਸਮਾਗਮ ਅੱਜ ਤੇ ਕੱਲ੍ਹ-ਬੈਨੀਪਾਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।