17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸਨਅਤੀ ਸ਼ਹਿਰ ਦੇ ਉਦਯੋਗ ਅਤੇ ਪੰਜਾਬ ਸਰਕਾਰ ਨੇ ਆਈ.ਟੀ.ਆਈ. ਨੂੰ ਅਪਗ੍ਰੇਡ ਕਰਨ ਲਈ ਹੱਥ ਮਿਲਾਇਆ <br/>

ਅਜੀਤ ਡੈਸਕ 09-05-2026
ਲੁਧਿਆਣਾ, 8 ਮਈ (ਜਤਿੰਦਰ ਭੰਬੀ)-ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ) ਅਤੇ ਇੰਸਟੀਚਿਊਟ ਮੈਨੇਜਮੈਂਟ ਕਮੇਟੀ (ਆਈ.ਐਮ.ਸੀ.) ਦੇ ਇਕ ਵਫ਼ਦ ਨੇ ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਕਾਸ ਪ੍ਰਤਾਪ ਨਾਲ ਡਾਇਰੈਕਟਰ ਮੋਹਨੀਸ ਕੁਮਾਰ ਨਾਲ ਮੁਲਾਕਾਤ ਕੀਤੀ ਤਾਂ ਜੋ ਲੁਧਿਆਣਾ ਜ਼ਿਲ੍ਹੇ 'ਚ ਉਦਯੋਗਿਕ ਸਿਖਲਾਈ ਸੰਸਥਾਵਾਂ (ਆਈ.ਟੀ.ਆਈ.) ਦੀ ਮਜ਼ਬੂਤੀ ਅਤੇ ਸਮੁੱਚੇ ਸੁਧਾਰ ਬਾਰੇ ਚਰਚਾ ਕੀਤੀ ਜਾ ਸਕੇ | ਮੀਟਿੰਗ ਦੌਰਾਨ ਵਧੀਕ ਮੁੱਖ ਸਕੱਤਰ ਨੇ ਸਰਕਾਰੀ ਆਈ.ਟੀ.ਆਈ. ਲੁਧਿਆਣਾ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਹੁਨਰ ਵਿਕਾਸ, ਸਿਖਲਾਈ ਵਧਾਉਣ, ਪਲੇਸਮੈਂਟ ਅਤੇ ਅਪ੍ਰੈਂਟਿਸਸ਼ਿਪ ਪ੍ਰਮੋਸ਼ਨ ਵਿਚ ਲੁਧਿਆਣਾ ਉਦਯੋਗ ਦੇ ਮਹੱਤਵਪੂਰਨ ਯੋਗਦਾਨ ਅਤੇ ਸਰਗਰਮ ਭੂਮਿਕਾ ਦੀ ਸ਼ਲਾਘਾ ਕੀਤੀ | ਉਨ੍ਹਾਂ ਨੇ ਉਦਯੋਗ ਨੂੰ ਪੰਜਾਬ ਵਿਚ ਸਰਕਾਰੀ ਆਈ.ਟੀ.ਆਈ. ਨੂੰ ਸਮਰਾਲਾ ਆਈ.ਟੀ.ਆਈ., ਜਗਰਾਉਂ ਆਈ.ਟੀ.ਆਈ., ਹੁਸੈਨਪੁਰਾ ਆਈ.ਟੀ.ਆਈ. ਅਤੇ ਗੁੱਜਰਵਾਲ ਆਈ.ਟੀ.ਆਈ. ਦੇ ਪੱਧਰ 'ਤੇ ਅਪਗ੍ਰੇਡ ਕਰਨ ਦੀ ਅਪੀਲ ਕੀਤੀ, ਤਾਂ ਜੋ ਵਿਦਿਆਰਥੀ ਉਦਯੋਗ-ਆਧਾਰਤ ਸਿਖਲਾਈ ਅਤੇ ਬਿਹਤਰ ਰੁਜ਼ਗਾਰ ਦੇ ਮੌਕੇ ਪ੍ਰਾਪਤ ਕਰ ਸਕਣ | ਵਫ਼ਦ ਨੇ ਇਹ ਵੀ ਦੱਸਿਆ ਕਿ ਸੀਸੂ ਪਿਛਲੇ 10 ਸਾਲਾਂ ਤੋਂ ਉਦਯੋਗ ਨੂੰ ਹੁਨਰਮੰਦ ਮਨੁੱਖੀ ਸ਼ਕਤੀ ਨਾਲ ਜੋੜਨ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਹਰ ਸਾਲ ਸਫਲਤਾਪੂਰਵਕ ਮੈਗਾ ਨੌਕਰੀ ਮੇਲੇ ਦਾ ਪ੍ਰਬੰਧ ਕਰ ਰਿਹਾ ਹੈ | ਵਧੀਕ ਮੁੱਖ ਸਕੱਤਰ ਵਿਕਾਸ ਪ੍ਰਤਾਪ ਨੇ ਸੀਸੂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਪੰਜਾਬ ਦੇ ਨੌਜਵਾਨਾਂ ਲਈ ਉਦਯੋਗ-ਅਕਾਦਮਿਕ ਸਹਿਯੋਗ, ਹੁਨਰ ਵਿਕਾਸ, ਪਲੇਸਮੈਂਟ ਅਤੇ ਰੁਜ਼ਗਾਰ ਪੈਦਾ ਕਰਨ ਨੂੰ ਮਜ਼ਬੂਤ ਕਰਨ ਲਈ ਵਿਭਾਗ ਵਲੋਂ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ | ਜ਼ਿਲ੍ਹਾ ਲੁਧਿਆਣਾ ਦੇ ਸਰਕਾਰੀ ਆਈ.ਟੀ.ਆਈ. ਵਿਚ ਸਿਖਲਾਈ ਦੇ ਮਿਆਰਾਂ, ਪਲੇਸਮੈਂਟ, ਅਪ੍ਰੈਂਟਿਸਸ਼ਿਪ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਸਮੁੱਚੇ ਸੁਧਾਰ ਲਈ ਇਕ ਉੱਚ-ਪੱਧਰੀ ਵਰਕਿੰਗ ਗਰੁੱਪ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ, ਜਿਸ ਵਿਚ ਚਰਨਜੀਤ ਸਿੰਘ ਵਿਸ਼ਵਕਰਮਾ ਚੇਅਰਮੈਨ ਆਈ.ਐਮ.ਸੀ. ਸਰਕਾਰੀ ਆਈ.ਟੀ.ਆਈ. ਲੁਧਿਆਣਾ, ਉਪਕਾਰ ਸਿੰਘ ਆਹੂਜਾ ਪ੍ਰਧਾਨ ਸੀਸੂ, ਗੌਤਮ ਮਲਹੋਤਰਾ ਉਪ ਪ੍ਰਧਾਨ ਸੀਸੂ, ਵਿਸ਼ਵ ਬੰਦੂ ਮੋਂਗਾ ਸਾਬਕਾ ਸੰਯੁਕਤ ਨਿਰਦੇਸ਼ਕ ਉਦਯੋਗ ਅਤੇ ਵਣਜ ਵਿਭਾਗ ਪੰਜਾਬ, ਮਨਮੋਹਨ ਸਿੰਘ ਚੱਗਰ, ਬਲਜਿੰਦਰ ਸਿੰਘ ਪਿ੍ੰਸੀਪਲ ਆਈ.ਟੀ.ਆਈ. ਲੁਧਿਆਣਾ (ਕਨਵੀਨਰ), ਪਰਵਿੰਦਰ ਸਿੰਘ ਸਿੱਧੂ ਸਹਾਇਕ ਨਿਰਦੇਸ਼ਕ ਮੁੱਖ ਦਫ਼ਤਰ, ਮੋਹਨ ਸਿੰਘ ਪਿ੍ੰਸੀਪਲ ਸਰਕਾਰੀ ਆਈ.ਟੀ.ਆਈ. ਗੁੱਜਰਵਾਲ ਸ਼ਾਮਿਲ ਹਨ | ਹਨੀ ਸੇਠੀ ਜਨਰਲ ਸਕੱਤਰ ਸੀਸੂ ਨੇ ਸਾਰੇ ਨਵ-ਨਿਯੁਕਤ ਕਮੇਟੀ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਕਮੇਟੀ ਉਦਯੋਗ ਦੀਆਂ ਜ਼ਰੂਰਤਾਂ ਦੇ ਅਨੁਸਾਰ ਸਰਕਾਰੀ ਆਈ.ਟੀ.ਆਈ. ਨੂੰ ਵਿਸ਼ਵ ਪੱਧਰੀ ਹੁਨਰ ਵਿਕਾਸ ਕੇਂਦਰਾਂ ਵਿਚ ਬਦਲਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗੀ |

ਪਿਛਲੀ ਖ਼ਬਰ ਐਨ.ਐਮ.ਸੀ. ਪ੍ਰੋਗਰਾਮ 'ਚ ਸੀ.ਐਮ.ਸੀ. ਡਾਕਟਰ ਦੀ ਕਿਤਾਬ ਜਾਰੀ <br/> ਅਗਲੀ ਖ਼ਬਰ 'ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ' ਮੁਹਿੰਮ ਤਹਿਤ ਜ਼ਿਲੇ੍ਹ 'ਚ ਵਿਆਪਕ ਸਰਵੇ ਅਤੇ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।