19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਡੇਅਰੀ ਕਾਰੋਬਾਰ ਗੰਦਗੀ ਅਤੇ ਪ੍ਰਸ਼ਾਸਕੀ ਲਾਪਰਵਾਹੀ ਕਾਰਨ ਬੁਰੀ ਤਰ੍ਹਾਂ ਨਾਲ ਹੋ ਰਿਹਾ ਪ੍ਰਭਾਵਿਤ <br/>

ਅਜੀਤ ਡੈਸਕ 09-05-2026
ਲੁਧਿਆਣਾ, 8 ਮਈ (ਜਤਿੰਦਰ ਭੰਬੀ)-ਪੀ.ਏ.ਸੀ. ਮੈਂਬਰ ਅਤੇ ਵਾਤਾਵਰਨ ਪ੍ਰੇਮੀਆਂ ਨੇ ਡੇਅਰੀ ਕਲੱਸਟਰ ਦੀ ਮੌਜੂਦਾ ਸਥਿਤੀ 'ਤੇ ਚਿੰਤਤ ਹੁੰਦਿਆਂ ਕਿਹਾ ਕਿ ਕੂੜਾ ਪ੍ਰਬੰਧਨ 'ਚ ਲਗਾਤਾਰ ਨਾਕਾਮੀ ਸਿਰਫ਼ ਪ੍ਰਸ਼ਾਸਕੀ ਅਕਾਰਗਤਾ ਨਹੀਂ ਦਰਸਾਉਂਦੀ, ਬਲਕਿ ਇਹ ਜਨਤਕ ਫਰਜ਼ਾਂ ਅਤੇ ਵਾਤਾਵਰਨਿਕ ਜ਼ਿੰਮੇਵਾਰੀਆਂ ਪ੍ਰਤੀ ਗੰਭੀਰ ਬੇਰੁਖ਼ੀ, ਜਵਾਬਦੇਹੀ ਦੀ ਘਾਟ ਅਤੇ ਸਮਰਪਣ ਦੀ ਕਮੀ ਨੂੰ ਵੀ ਉਜਾਗਰ ਕਰਦੀ ਹੈ | ਉਨ੍ਹਾਂ ਏ-2 ਜ਼ੈਡ ਦੀ ਕਾਰਗੁਜ਼ਾਰੀ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਏ 2 ਜ਼ੈਡ ਜੋ ਪਹਿਲਾਂ ਲੁਧਿਆਣਾ ਵਿਚ ਕੂੜਾ ਇਕੱਠਾ ਕਰਨ ਅਤੇ ਨਿਪਟਾਰੇ ਦੇ ਕੰਮ ਵਿਚ ਬੁਰੀ ਤਰ੍ਹਾਂ ਅਸਫਲ ਰਹੀ ਸੀ, ਹੁਣ ਤਾਜਪੁਰ ਰੋਡ ਅਤੇ ਹੈਬੋਵਾਲ ਡੇਅਰੀ ਕੰਪਲੈਕਸਾਂ ਤੋਂ ਗੋਬਰ ਇਕੱਠਾ ਕਰਨ ਅਤੇ ਨਿਪਟਾਰੇ ਦੇ ਨਵੇਂ ਠੇਕੇ ਹੇਠ ਵੀ ਆਪਣੀ ਨਾਕਾਮ ਕਾਰਗੁਜ਼ਾਰੀ ਦੁਬਾਰਾ ਸਾਬਤ ਕਰ ਚੁੱਕੀ ਹੈ | ਦੋਵੇਂ ਡੇਅਰੀ ਕਲੱਸਟਰਾਂ ਦੀ ਮੌਜੂਦਾ ਸਥਿਤੀ ਬਹੁਤ ਹੀ ਚਿੰਤਾਜਨਕ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਟਰੀਟਮੈਂਟ ਪਲਾਂਟ ਨੂੰ ਜਾਣ ਵਾਲੇ ਨਾਲੇ ਜਾਮ ਹੋ ਜਾਣ ਕਰਕੇ ਸੜਕਾਂ ਅਤੇ ਗਲੀਆਂ ਗੋਬਰ ਅਤੇ ਡੇਅਰੀ ਕਚਰੇ ਨਾਲ ਮਿਲੇ ਹੋਏ ਗੰਦੇ ਖੜ੍ਹੇ ਪਾਣੀ ਹੇਠ ਡੁੱਬੀਆਂ ਹੋਈਆਂ ਹਨ | ਉਨ੍ਹਾਂ ਚਿੰਤਤ ਹੁੰਦਿਆਂ ਕਿਹਾ ਕਿ ਲੁਧਿਆਣਾ ਸ਼ਹਿਰ ਨੂੰ ਜਾਣ ਵਾਲਾ ਦੁੱਧ ਬਹੁਤ ਗੰਦੇ ਅਤੇ ਅਸ਼ੁੱਧ ਮਾਹੌਲ 'ਚੋਂ ਆ ਰਿਹਾ ਹੈ, ਜਿਸ ਨਾਲ ਖਾਦ ਸੁਰੱਖਿਆ ਅਤੇ ਜਨ ਸਿਹਤ ਬਾਰੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ, ਜਿਸ ਵੱਲ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ, ਜੇਕਰ ਸਮੇਂ ਸਿਰ ਇਸ ਦਾ ਕੋਈ ਢੁਕਵਾਂ ਹੱਲ ਨਾ ਕੱਢਿਆ ਗਿਆ, ਤਾਂ ਇਸ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ ਕਿ ਸ਼ਹਿਰ ਵਾਸੀ ਕਿਸੇ ਸਮੇਂ ਵੀ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹਨ | ਵਾਤਾਵਰਨ ਪ੍ਰੇਮੀਆਂ ਨੇ ਕਿਹਾ ਕਿ ਏ 2 ਜ਼ੈਡ ਖ਼ਿਲਾਫ਼ ਗੈਰ-ਕਾਰਗੁਜ਼ਾਰੀ ਅਤੇ ਠੇਕੇ ਦੀਆਂ ਸ਼ਰਤਾਂ ਦੀ ਉਲੰਘਣਾ ਲਈ ਸਖ਼ਤ ਕਾਰਵਾਈ ਕੀਤੀ ਜਾਵੇ |
ਏ 2 ਜ਼ੈਡ ਬਨਾਮ 'ਆਲ ਟੂ ਜ਼ੀਰੋ' ਹੋਣ ਕਰਕੇ ਗੰਦਗੀ ਆਉਣ ਲੱਗੀ ਸੜਕਾਂ 'ਤੇ-ਬੈਨੀਪਾਲ
ਡੇਅਰੀ ਕੰਪਲੈਕਸਾਂ ਦੀ ਮੌਜੂਦਾ ਹਾਲਤ ਸਿਰਫ਼ ਸਫ਼ਾਈ ਦੀ ਸਮੱਸਿਆ ਨਹੀਂ ਹੈ, ਇਹ ਇਕ ਵੱਡੀ ਵਾਤਾਵਰਨਿਕ, ਜਨ ਸਿਹਤ ਅਤੇ ਪ੍ਰਸ਼ਾਸਕੀ ਨਾਕਾਮੀ ਦੱਸਦੇ ਹੋਏ ਵਾਤਾਵਰਨ ਪ੍ਰੇਮੀ ਮਨਿੰਦਰਜੀਤ ਸਿੰਘ ਬੈਨੀਪਾਲ ਨੇ ਕਿਹਾ ਕਿ ਏ 2 ਜ਼ੈਡ ਬਨਾਮ 'ਆਲ ਟੂ ਜ਼ੀਰੋ' ਹੋਣ ਕਰਕੇ ਗੰਦਗੀ ਸੜਕਾਂ 'ਤੇ ਆਉਣ ਲੱਗੀ ਹੈ | ਉਨ੍ਹਾਂ ਕਿਹਾ ਕਿ ਜੇਕਰ ਤੁਰੰਤ ਸੁਧਾਰਾਤਮਕ ਕਦਮ ਨਾ ਚੁੱਕੇ ਗਏ ਤਾਂ ਬੁੱਢਾ ਦਰਿਆ, ਸਤਲੁਜ ਦਰਿਆ, ਭੂਮੀ ਹੇਠਲਾ ਪਾਣੀ, ਸੀਵਰੇਜ ਪ੍ਰਣਾਲੀ ਅਤੇ ਆਲੇ-ਦੁਆਲੇ ਦੇ ਰਿਹਾਇਸ਼ੀ ਖੇਤਰਾਂ 'ਤੇ ਪ੍ਰਦੂਸ਼ਣ ਦਾ ਬੋਝ ਹੋਰ ਵੀ ਖ਼ਤਰਨਾਕ ਢੰਗ ਨਾਲ ਵਧਦਾ ਰਹੇਗਾ | ਉਨ੍ਹਾਂ ਕਿਹਾ ਕਿ ਬੱਲੋਕੇ ਸੀਵਰੇਜ ਟਰੀਟਮੈਂਟ ਪਲਾਂਟ ਦੀ ਪ੍ਰਣਾਲੀ ਪ੍ਰਭਾਵਿਤ ਹੋ ਰਹੀ ਹੈ, ਕਿਉਂਕਿ ਇਹ ਪ੍ਰਣਾਲੀ ਕੱਚੇ ਡੇਅਰੀ ਗਾਰੇ ਅਤੇ ਠੋਸ ਕਚਰੇ ਨੂੰ ਸੰਭਾਲਣ ਲਈ ਬਣਾਈ ਹੀ ਨਹੀਂ ਗਈ ਸੀ | ਸੈਨਟਰੀ ਇੰਸਪੈਕਟਰਾਂ, ਐਸ.ਡੀ.ਓਜ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਆਪਣੇ ਖੇਤਰ ਦੀਆਂ ਨਾਕਾਮੀਆਂ ਲਈ ਸਿੱਧੇ ਤੌਰ 'ਤੇ ਜਵਾਬਦੇਹ ਬਣਾਇਆ ਜਾਵੇ | ਵਾਤਾਵਰਨ ਅਤੇ ਸੀਵਰੇਜ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਆਦਿ ਦੋਸ਼ੀਆਂ 'ਤੇ ਸਖ਼ਤ ਕਾਨੂੰਨੀ ਅਤੇ ਆਰਥਿਕ ਜੁਰਮਾਨੇ ਲਗਾਏ ਜਾਣ |

ਪਿਛਲੀ ਖ਼ਬਰ ਵੱਖ-ਵੱਖ ਇਲਾਕਿਆਂ 'ਚ 2 ਕਾਰੋਬਾਰੀਆਂ ਵਲੋਂ ਖ਼ੁਦਕੁਸ਼ੀ <br/> ਅਗਲੀ ਖ਼ਬਰ ਸੜਕ ਹਾਦਸੇ 'ਚ 2 ਸਕੂਟਰ ਸਵਾਰ ਵਿਅਕਤੀਆਂ ਦੀ ਮÏਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।