18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਰੈਸਟੋਰੈਂਟ 'ਚ ਬੈਠੇ ਨੌਜਵਾਨ ਦੀ ਕੁੱਟਮਾਰ

ਅਜੀਤ ਡੈਸਕ 18-04-2026
ਲੁਧਿਆਣਾ, 17 ਅਪ੍ਰੈਲ (ਜਤਿੰਦਰ ਭੰਬੀ)-ਥਾਣਾ ਸਰਾਭਾ ਨਗਰ ਸਥਿਤ ਸੁਖਮਨੀ ਇਨਕਲੇਵ ਕੈਨਾਲ ਰੋਡ ਵਿਖੇ ਰੈਸਟੋਰੈਂਟ 'ਚ ਬੈਠੇ ਨੌਜਵਾਨ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਬ੍ਰਹਮਲੀਨ ਸਿੰਘ ਹੋੜਾ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਅਗਾਵੇ ਰੈਸਟੋਰੈਂਟ ਵਿਚ ਗਿਆ ਸੀ | ਉਸ ਨੇ ਦੱਸਿਆ ਕਿ ਨਾਲ ਵਾਲੇ ਟੇਬਲ 'ਤੇ ਕੁੱਝ ਨੌਜਵਾਨ ਸ਼ਰਾਬ ਪੀ ਰਹੇ ਸਨ ਅਤੇ ਉਚੀ ਉਚੀ ਰੌਲਾ ਪਾ ਰਹੇ ਸਨ, ਜਿਨ੍ਹਾਂ ਵਿਚੋਂ ਇਕ ਨੇ ਮੇਰੇ ਟੇਬਲ 'ਤੇ ਲੱਤ ਮਾਰੀ ਤਾਂ ਮੈਂ ਉਸ ਨੂੰ ਰੋਕਿਆ, ਜਿਨ੍ਹਾਂ ਨੇ ਮੈਨੂੰ ਘੇਰ ਕੇ ਕੁੱਟਮਾਰ ਕੀਤੀ ਅਤੇ ਕੱਪੜੇ ਪਾੜ ਦਿੱਤੇ ਤੇ ਲੜਾਈ ਦੌਰਾਨ ਉਸ ਦੀ ਸੈਮਸੰਗ ਸਮਾਰਟ ਘੜੀ ਟੁੱਟ ਗਈ | ਜਾਂਚ ਅਧਿਕਾਰੀ ਹੈੱਡ ਕਾਂਸਟੇਬਲ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ 'ਤੇ ਸੈਮ ਗਾਂਧੀ, ਅਯੂਸ਼ ਗਾਂਧੀ, ਗੌਰਿਸ ਅਰੋੜਾ, ਅਨਮੋਲ, ਪ੍ਰਣਵ ਹਰਜਾਈ ਅਤੇ 3 ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਵਰਿੰਦਾਵਨ ਕਿਸ਼ਤੀ ਹਾਦਸੇ ਦੇ ਮਿ੍ਤਕਾਂ ਦੇ ਨਾਂਅ 'ਤੇ ਰੱਖਿਆ ਜਾਵੇ ਪਾਰਕ ਦਾ ਨਾਂਅ-ਗਾਬੜੀਆ <br/> ਅਗਲੀ ਖ਼ਬਰ ਭਾਵਾਧਸ ਵਲੋਂ ਬਾਬਾ ਸਾਹਿਬ ਦਾ 135ਵਾਂ ਜਨਮ ਦਿਹਾੜਾ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।