18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਭਾਵਾਧਸ ਵਲੋਂ ਬਾਬਾ ਸਾਹਿਬ ਦਾ 135ਵਾਂ ਜਨਮ ਦਿਹਾੜਾ ਮਨਾਇਆ <br/>

ਅਜੀਤ ਡੈਸਕ 18-04-2026
ਲੁਧਿਆਣਾ, 17 ਅਪ੍ਰੈਲ (ਜਤਿੰਦਰ ਭੰਬੀ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੇ ਰਾਸ਼ਟਰੀ ਸੰਚਾਲਕ ਕਰਮਯੋਗੀ ਚੌਧਰੀ ਯਸ਼ਪਾਲ ਦੀ ਅਗਵਾਈ ਵਿਚ ਸਥਾਨਕ ਘਾਟੀ ਮੁਹੱਲਾ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 135ਵਾਂ ਜਨਮ ਦਿਹਾੜਾ ਮਨਾਇਆ ਗਿਆ | ਇਸ ਮੌਕੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਸੰਘਰਸ਼, ਸਿੱਖਿਆ, ਪ੍ਰਾਪਤੀਆਂ ਬਾਰੇ ਲੋਕਾਂ ਨੂੰ ਜਾਣੂੰ ਕਰਵਾਇਆ | ਇਸ ਮੌਕੇ ਆਧਸ ਮੁਖੀ ਅਚਾਰਿਆ ਦਰਸ਼ਨ ਰਤਨ ਰਾਵਣ, ਜ਼ੋਨਲ ਕਮਿਸ਼ਨਰ ਗੁਰਪਾਲ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਜਿੱਥੇ ਦਰਸ਼ਨ ਰਤਨ ਰਾਵਣ ਵਲੋਂ ਬਾਬਾ ਸਾਹਿਬ ਦੇ ਜੀਵਨ, ਪ੍ਰਾਪਤੀਆਂ ਤੇ ਸਿੱਖਿਆਵਾਂ ਬਾਰੇ ਸੰਗਤ ਨੂੰ ਵਿਸਥਾਰਪੂਰਵਕ ਦੱਸਿਆ ਕਿ ਗਿਆ ਉਥੇ ਹੀ ਆਪਣੇ ਅਧਿਕਾਰ ਤੇ ਹੱਕਾਂ ਬਾਰੇ ਵੀ ਜਾਣੂੰ ਕਰਾਇਆ | ਇਸ ਮੌਕੇ ਚੌਧਰੀ ਯਸ਼ਪਾਲ ਨੇ ਕਿਹਾ ਕਿ ਡਾ. ਅੰਬੇਡਕਰ ਆਧੁਨਿਕ ਭਾਰਤ ਦੇ ਜਨਮਦਾਤਾ ਹਨ | ਉਨਾਂ ਕਿਹਾ ਕਿ ਜੇਕਰ ਇਸ ਦੇਸ਼ ਵਿਚ ਅÏਰਤਾਂ ਨੂੰ ਕਿਸੇ ਨੇ ਸਹੀ ਅਰਥਾਂ ਵਿਚ ਸਨਮਾਨ ਦਿਵਾਇਆ ਹੈ ਤਾਂ ਉਹ ਸਿਰਫ਼ ਤੇ ਡਾ. ਭੀਮ ਰਾਓ ਅੰਬੇਡਕਰ ਜੀ ਹਨ ਜਿਨਾਂ ਨੇ ਸਤੀ ਪ੍ਰਥਾ ਨੂੰ ਬੰਦ ਕਰਾਇਆ ਤੇ ਉਨਾਂ ਦੀ ਹੀ ਬਦੌਲਤ ਅੱਜ ਅÏਰਤਾਂ ਦੇਸ਼ ਵਿਚ ਵੱਡੇ ਵੱਡੇ ਅਹੁਦਿਆਂ 'ਤੇ ਬਿਰਾਜਮਾਨ ਹਨ | ਇਸ ਮੌਕੇ ਅਸ਼ੋਕ ਦਾਨਵ ਬੰਟੂ, ਦੇਵ ਰਾਜ ਅਸੁਰ, ਵਿੱਕੀ ਸਹੋਤਾ, ਬਲਵਿੰਦਰ ਬਿੱਟਾ, ਰਾਜ ਕੁਮਾਰ ਬੱਗਣ, ਰਾਜ ਕੁਮਾਰ ਕਲਿਆਣ, ਬੱਬੀ ਭਾਅ ਜੀ, ਦਵਿੰਦਰ ਕੇਸਰ, ਲੱਖੀ ਲਖਨਪਾਲ, ਰਾਜ ਕੁਮਾਰ ਘਈ, ਸੰਜੀਵ ਸਹੋਤਾ, ਜੈਪਾਲ ਬੱਗਣ, ਨਰੇਸ਼ ਬੱਗਣ, ਬੰਟੀ ਗਿੱਲ, ਅਸ਼ੋਕ ਕਲਿਆਣ, ਨਾਥੀ ਰਾਮ, ਰਮੇਸ਼ ਨਾਹਰ, ਨਿਸ਼ਾਦ ਸਿੱਧੂ, ਰਿੰਕੂ ਬਾਲੀ, ਰਾਜੂ ਗਿੱਲ, ਤੱਕਸ਼ਨ ਬੱਗਣ, ਅਦਿੱਤਯ ਬੱਗਣ, ਅਰੁਣ ਚੰਡਾਲਿਆ, ਕੁੱਸ਼ ਬੱਗਣ, ਸਾਹਿਲ ਡਮਾਣਾ, ਵਿਸ਼ਾਲ ਨਾਹਰ, ਅਰਜੁਨ, ਲਖਵਿੰਦਰ ਸਿੰਘ, ਕੁੰਵਰ ਪਾਲੀ, ਮਿੱਠੂ ਭੱਟੀ, ਜੈ ਘਈ, ਅਤੁੱਲ ਸਭਰਵਾਲ, ਗੌਰਵ ਬੱਤਰਾ, ਬੰਟੀ ਗਿੱਲ, ਅਜੇ ਗਿੱਲ, ਮੋਨੂੰ ਸਿੱਧੂ ਸ਼ੁਭਮ ਕਲਿਆਣ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਰੈਸਟੋਰੈਂਟ 'ਚ ਬੈਠੇ ਨੌਜਵਾਨ ਦੀ ਕੁੱਟਮਾਰ ਅਗਲੀ ਖ਼ਬਰ ਖ਼ਾਲਸਾ ਪੰਥ ਸਾਜਨਾ ਦਿਵਸ ਨੂੰ ਸਮਰਪਿਤ 13 ਸ੍ਰੀ ਅਖੰਡ ਪਾਠ ਆਰੰਭ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।