07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਆਰੀਆ ਕਾਲਜ ਵਿਖੇ ਕੈਨਵਾ ਦੀ ਵਰਤੋਂ ਕਰ ਕੇ ਗ੍ਰਾਫਿਕਸ ਬਣਾਉਣ ਦਾ ਕੋਰਸ ਕਰਵਾਇਆ <br/>

ਅਜੀਤ ਡੈਸਕ 11-04-2026
ਲੁਧਿਆਣਾ, 10 ਅਪ੍ਰੈਲ (ਡਾ. ਤਰਲੋਚਨ ਸਿੰਘ)-ਆਰੀਆ ਕਾਲਜ ਦੇ ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ ਵਿਭਾਗ ਨੇ ਬੀ.ਸੀ.ਏ. ਦੇ ਤੀਜੇ ਸਾਲ ਦੇ ਵਿਦਿਆਰਥੀਆਂ ਲਈ ਏ.ਆਈ. ਦੁਆਰਾ ਪਾਵਰ ਕਨਟੈਂਟ ਕਿ੍ਏਸ਼ਨ 'ਤੇ 32 ਘੰਟੇ ਦਾ ਮੁੱਲ ਜੋੜਿਆ ਕੋਰਸ ਕਰਵਾਇਆ | ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਏ.ਆਈ-ਆਧਾਰਤ ਵਿਚਾਰ ਅਤੇ ਸੰਕਲਪ ਵਿਕਾਸ ਦੀ ਵਰਤੋਂ ਕਰਦੇ ਹੋਏ ਸਕਿ੍ਪਟਾਂ ਅਤੇ ਬਲੌਗ ਲਿਖਣ ਵਿਚ ਹੱਥੀਂ ਸਿੱਖਣ ਦੇ ਨਾਲ-ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਬੁਨਿਆਦੀ ਸਿਧਾਂਤਾਂ ਨਾਲ ਜਾਣੂ ਕਰਵਾਇਆ ਗਿਆ | ਵਿਦਿਆਰਥੀਆਂ ਨੇ ਬੁਨਿਆਦੀ ਵੀਡੀਓ ਸੰਪਾਦਨ ਤਕਨੀਕਾਂ ਦੇ ਨਾਲ-ਨਾਲ ਪਿਕਟਰੀ, ਸਿੰਥੇਸੀਆ ਅਤੇ ਕਾਈਬਰ ਵਰਗੇ ਏ.ਆਈ. ਵੀਡੀਓ ਜਨਰੇਸ਼ਨ ਟੂਲਜ਼ ਦੀ ਵੀ ਪੜਚੋਲ ਕੀਤੀ | ਕੋਰਸ ਵਿਚ ਇਸ਼ਤਿਹਾਰ ਡਿਜ਼ਾਈਨ, ਡਿਜੀਟਲ ਮਾਰਕੀਟਿੰਗ ਅਤੇ ਗੂਗਲ ਇਸ਼ਤਿਹਾਰਾਂ ਦੇ ਜ਼ਰੂਰੀ ਸੰਕਲਪਾਂ ਨੂੰ ਸ਼ਾਮਿਲ ਕੀਤਾ ਗਿਆ | ਉਨ੍ਹਾਂ ਨੂੰ ਪੰਨੇ, ਤਸਵੀਰਾਂ ਅਤੇ ਫਾਰਮ ਜੋੜਨ ਦੇ ਨਾਲ-ਨਾਲ ਏ.ਆਈ. ਟੂਲਜ਼ ਦੀ ਵਰਤੋਂ ਕਰਕੇ ਵੈੱਬਸਾਈਟ ਸਮੱਗਰੀ ਤਿਆਰ ਕਰਨ ਦੀ ਸਿਖਲਾਈ ਵੀ ਦਿੱਤੀ ਗਈ | ਕਾਲਜ ਦੇ ਪਿ੍ੰਸੀਪਲ ਡਾ. ਸੁਕਸ਼ਮ ਆਹਲੂਵਾਲੀਆ ਦੇ ਨਾਲ ਮੈਨੇਜਮੈਂਟ ਨੇ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿਚ ਵੀ ਆਪਣੇ ਯਤਨ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ | ਕੰਪਿਊਟਰ ਸਾਇੰਸ ਵਿਭਾਗ ਦੇ ਇੰਚਾਰਜ ਡਾ. ਰਮਾ ਬਾਂਸਲ ਨੇ ਇਸ ਕੋਰਸ ਦੇ ਸਫਲਤਾਪੂਰਵਕ ਸੰਪੂਰਨਤਾ ਲਈ ਸਾਰੇ ਭਾਗੀਦਾਰਾਂ ਨੂੰ ਵਧਾਈ ਦਿੱਤੀ |

ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦਾ ਐਲਾਨ ਅਗਲੀ ਖ਼ਬਰ ਵਿਧਾਇਕ ਦੇਵ ਮਾਨ ਨੇ ਰੱਖਿਆ ਗੁਰੂ ਤੇਗ ਬਹਾਦਰ ਨਗਰ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।