29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਡਰੱਗਜ਼ ਕੰਟਰੋਲ ਵਿਭਾਗ ਵਲੋਂ ਗੈਰਕਾਨੂੰਨੀ ਦਵਾਈ ਸਟਾਕ 'ਤੇ ਕਾਰਵਾਈ <br/>

ਡਰੱਗ ਕੰਟਰੋਲ ਅਫ਼ਸਰ, ਲੁਧਿਆਣਾ-3 ਨਵਦੀਪ ਸੰਧੂ ਮੈਡੀਕਲ ਸਟੋਰ ਦੀ ਜਾਂਚ ਦੌਰਾਨ ਜ਼ਬਤ ਕੀਤੀਆਂ ਗੈਰ ਕਾਨੂੰਨੀ ਦਵਾਈਆਂ ਸੰਬੰਧੀ ਜਾਣਕਾਰੀ ਦਿੰਦੇ ਹੋਏ | ਅਜੀਤ ਤਸਵੀਰ <br/> 08-04-2026
ਲੁਧਿਆਣਾ, 7 ਅਪ੍ਰੈਲ ਡਾ. ਤਰਲੋਚਨ ਸਿੰਘ)-ਇਕ ਗੁਪਤ ਸੂਚਨਾ ਦੇ ਆਧਾਰ 'ਤੇ ਡਰੱਗਜ਼ ਕੰਟਰੋਲ ਵਿਭਾਗ ਵਲੋਂ ਕਨੀਜਾ ਇਲਾਕੇ ਵਿਚ ਸਥਿਤ ਇਕ ਮੈਡੀਕਲ ਸਟੋਰ 'ਤੇ ਜਾਂਚ ਕੀਤੀ ਗਈ | ਇਹ ਜਾਂਚ ਡਰੱਗਜ਼ ਕੰਟਰੋਲ ਅਫ਼ਸਰ, ਲੁਧਿਆਣਾ-3 ਵਲੋਂ ਡਰੱਗਜ਼ ਐਂਡ ਕਾਸਮੈਟਿਕਸ ਐਕਟ, 1940 ਅਤੇ ਇਸ ਦੇ ਤਹਿਤ ਬਣੇ ਨਿਯਮਾਂ ਦੀ ਪਾਲਨਾ ਦੀ ਜਾਂਚ ਲਈ ਕੀਤੀ ਗਈ | ਜਾਂਚ ਦੌਰਾਨ ਮੈਡੀਕਲ ਸਟੋਰ ਵਿਚ ਪ੍ਰੈਗਾਬਾਲਿਨ ਅਤੇ ਐਲਪ੍ਰਾਜ਼ੋਲਮ ਸਾਲਟ ਵਾਲੀਆਂ 9 ਕਿਸਮਾਂ ਦੀਆਂ ਐਲੋਪੈਥਿਕ ਦਵਾਈਆਂ ਸਟਾਕ ਵਿਚ ਮਿਲੀਆਂ, ਪਰ ਮੈਡੀਕਲ ਸਟੋਰ ਦੇ ਮਾਲਕਾਂ ਵਲੋਂ ਇਨ੍ਹਾਂ ਦਵਾਈਆਂ ਦੇ ਲਾਜ਼ਮੀ ਖਰੀਦ ਰਿਕਾਰਡ ਪੇਸ਼ ਨਹੀਂ ਕੀਤੇ ਗਏ, ਜੋ ਕਿ ਡਰੱਗਜ਼ ਐਂਡ ਕਾਸਮੈਟਿਕਸ ਐਕਟ ਦੇ ਤਹਿਤ ਜ਼ਰੂਰੀ ਹਨ | ਇਸ ਉਲੰਘਣਾ ਨੂੰ ਦੇਖਦਿਆਂ ਕਰੀਬ 47,640 ਰੁਪਏ ਮੁੱਲ ਦੀਆਂ ਦਵਾਈਆਂ ਨੂੰ ਮੌਕੇ 'ਤੇ ਹੀ ਡਰੱਗਜ਼ ਐਂਡ ਕਾਸਮੈਟਿਕਸ ਐਕਟ, 1940 ਦੇ ਸੰਬੰਧਿਤ ਪ੍ਰਾਵਧਾਨਾਂ ਅਧੀਨ ਜ਼ਬਤ ਕਰ ਲਿਆ ਗਿਆ | ਇਸ ਸਬੰਧੀ ਡਰੱਗਜ਼ ਕੰਟਰੋਲ ਅਫ਼ਸਰ, ਲੁਧਿਆਣਾ-3 ਨਵਦੀਪ ਸੰਧੂ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਐਕਟ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਨੇ ਇਹ ਵੀ ਕਿਹਾ ਕਿ ਗੈਰਕਾਨੂੰਨੀ ਤੌਰ 'ਤੇ ਦਵਾਈਆਂ ਦੇ ਸਟਾਕ ਅਤੇ ਵਿੱਕਰੀ ਨੂੰ ਰੋਕਣ ਅਤੇ ਲੋਕ ਸਿਹਤ ਦੀ ਸੁਰੱਖਿਆ ਲਈ ਅਜਿਹੀਆਂ ਜਾਂਚਾਂ ਅਤੇ ਮੁਹਿੰਮਾਂ ਭਵਿੱਖ ਵਿਚ ਵੀ ਜਾਰੀ ਰਹਿਣਗੀਆਂ |

ਪਿਛਲੀ ਖ਼ਬਰ ਪੰਜਾਬ ਦਰਸ਼ਨ ਯਾਤਰਾ ਤਹਿਤ ਭਵਿੱਖ ਦੇ ਆਈ.ਏ.ਐਸ. ਅਧਿਕਾਰੀਆਂ ਨੇ ਪੀ.ਏ.ਯੂ. ਦੇ ਸੰਚਾਰ ਕੇਂਦਰ ਦੀਆਂ ਗਤੀਵਿਧੀਆਂ ਜਾਣੀਆਂ... ਅਗਲੀ ਖ਼ਬਰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਜਪ ਤਪ ਚੁਪਹਿਰਾ ਸਮਾਗਮ ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।