02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਨੇ ਐਮ.ਐਸ. ਰਾਮਾਇਆ ਮੈਡੀਕਲ ਕਾਲਜ ਨਾਲ ਸਮਝੌਤਾ ਪੱਤਰ 'ਤੇ ਕੀਤੇ ਦਸਤਖ਼ਤ <br/>

ਅਜੀਤ ਡੈਸਕ 04-04-2026
ਲੁਧਿਆਣਾ, 3 ਅਪ੍ਰੈਲ (ਡਾ. ਤਰਲੋਚਨ ਸਿੰਘ)-ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਨੇ ਬੈਂਗਲੁਰੂ ਦੇ ਪ੍ਰਸਿੱਧ ਐਮ.ਐਸ. ਰਾਮਾਇਆ ਮੈਡੀਕਲ ਕਾਲਜ ਨਾਲ ਸਮਝੌਤਾ ਪੱਤਰ 'ਤੇ ਦਸਤਖ਼ਤ ਕੀਤੇ ਹਨ, ਜੋ ਆਪਣੀਆਂ ਆਧੁਨਿਕ ਨਿਊਰੋਲੋਜੀ ਅਤੇ ਨਿਊਰੋ ਸਰਜਰੀ ਸੇਵਾਵਾਂ ਲਈ ਜਾਣਿਆ ਜਾਂਦਾ ਹੈ | ਇਸ ਅਕਾਦਮਿਕ ਸਹਿਯੋਗ ਦੇ ਨਾਲ ਹੀ ਹਸਪਤਾਲ ਨੇ ਆਪਣੀ ਐਪੀਲੇਪਸੀ ਮਾਨੀਟਰਿੰਗ ਯੂਨਿਟ ਦਾ ਵੀ ਵਿਸਥਾਰ ਕੀਤਾ ਹੈ, ਜਿਸ ਨਾਲ ਮਿਰਗੀ ਦੇ ਮਰੀਜ਼ਾਂ ਲਈ ਵਿਸ਼ੇਸ਼ ਇਲਾਜ ਅਤੇ ਦੇਖਭਾਲ ਦੀਆਂ ਸਹੂਲਤਾਂ ਹੋਰ ਮਜ਼ਬੂਤ ਹੋਣਗੀਆਂ | ਇਹ ਭਾਈਚਾਰਾ ਦੋਵੇਂ ਸੰਸਥਾਵਾਂ ਦੀ ਮੁਹਾਰਤ, ਕਲੀਨੀਕਲ ਤਜਰਬੇ ਅਤੇ ਅਕਾਦਮਿਕ ਤਾਕਤ ਨੂੰ ਇਕੱਠਾ ਕਰਕੇ ਵਿਸ਼ੇਸ਼ ਐਪੀਲੇਪਸੀ ਇਲਾਜ ਨੂੰ ਅੱਗੇ ਵਧਾਉਣ ਵੱਲ ਇਕ ਮਹੱਤਵਪੂਰਨ ਕਦਮ ਹੈ | ਇਸ ਸਹਿਯੋਗ ਦੇ ਤਹਿਤ ਮਲਟੀਡਿਸ਼ਪਲਿਨਰੀ ਕੇਸ ਚਰਚਾਵਾਂ, ਟਰੇਨਿੰਗ ਦੇ ਮੌਕੇ, ਰਿਸਰਚ ਗਤੀਵਿਧੀਆਂ ਅਤੇ ਗਿਆਨ ਦਾ ਆਦਾਨ-ਪ੍ਰਦਾਨ ਕੀਤਾ ਜਾਵੇਗਾ | ਇਸ ਮੌਕੇ ਹਸਪਤਾਲ ਨੇ ਆਪਣੀ ਐਪੀਲੇਪਸੀ ਮਾਨੀਟਰਿੰਗ ਯੂਨਿਟ ਦਾ ਵਿਸਥਾਰ ਕੀਤਾ ਹੈ ਤਾਂ ਜੋ ਮਿਰਗੀ ਦੇ ਮਰੀਜ਼ਾਂ ਲਈ ਜਾਂਚ ਅਤੇ ਇਲਾਜ ਦੀ ਸਮਰੱਥਾ ਹੋਰ ਵਧਾਈ ਜਾ ਸਕੇ | ਹੁਣ ਵਿਭਾਗ ਵਿਚ ਦੋ ਲਾਂਗ-ਟਰਮ ਟੈਲੀਮੈਟਰੀ ਯੂਨਿਟ ਹਨ, ਜੋ ਮੁੱਖ ਤੌਰ 'ਤੇ ਐਪੀਲੇਪਸੀ ਸਰਜਰੀ ਦੇ ਫ਼ੈਸਲੇ ਲਈ ਵਰਤੇ ਜਾਂਦੇ ਹਨ, ਦੋ ਆਈ.ਸੀ.ਯੂ, ਈ.ਈ.ਜੀ ਯੂਨਿਟ ਹਨ, ਜੋ ਸਟੇਟਸ ਐਪੀਲੇਪਟਿਕਸ ਵਾਲੇ ਮਰੀਜ਼ਾਂ ਦੀ ਨਿਗਰਾਨੀ ਲਈ ਹਨ ਅਤੇ ਦੋ ਆਉਟਪੇਸ਼ੈਂਟ ਈ.ਈ.ਜੀ ਯੂਨਿਟ ਵੀ ਉਪਲਬਧ ਹਨ | ਇਸ ਵਿਸਥਾਰ ਨਾਲ ਡਾਕਟਰਾਂ ਨੂੰ ਦੌਰਿਆਂ ਦੀ ਨਜ਼ਦੀਕੀ ਨਿਗਰਾਨੀ ਕਰਨ, ਸਹੀ ਨਿਦਾਨ ਕਰਨ ਅਤੇ ਉਨ੍ਹਾਂ ਮਰੀਜ਼ਾਂ ਦੀ ਪਛਾਣ ਕਰਨ ਵਿਚ ਮਦਦ ਮਿਲੇਗੀ, ਜਿਨ੍ਹਾਂ ਨੂੰ ਐਪੀਲੇਪਸੀ ਸਰਜਰੀ ਤੋਂ ਲਾਭ ਹੋ ਸਕਦਾ ਹੈ | ਇਸ ਮੌਕੇ ਸੰਦੀਪ ਕੌਸ਼ਲ, ਡਾ. ਸੰਦੀਪ ਸ਼ਰਮਾ, ਡਾ. ਅਸ਼ਵਨੀ ਕੇ. ਚੌਧਰੀ, ਡਾ. ਬਿਸ਼ਵ ਮੋਹਨ, ਡਾ. ਗਗਨਦੀਪ ਸਿੰਘ, ਡਾ. ਵੀ. ਰਾਜਸ਼ੇਖਰ, ਡਾ. ਮੱਲਾ ਭਾਸਕਰਾ ਰਾਓ ਅਤੇ ਡਾ. ਬਿੰਦੂ ਮੈਨਨ, ਡਾ. ਬੀ.ਐਸ. ਪੌਲ, ਡਾ. ਮੋਨਿਕਾ ਸਿੰਗਲਾ ਅਤੇ ਡਾ. ਧਨੰਜੈ ਗੁਪਤਾ ਆਦਿ ਹਾਜ਼ਰ ਸਨ | ਇਸ ਮੌਕੇ ਬਿਪਿਨ ਗੁਪਤਾ ਨੇ ਕਿਹਾ ਕਿ ਐਪੀਲੇਪਸੀ ਮਾਨੀਟਰਿੰਗ ਯੂਨਿਟ ਦੀ ਸਮਰੱਥਾ ਵਧਾ ਕੇ ਹਸਪਤਾਲ ਦਾ ਮਕਸਦ ਮਿਰਗੀ ਦੇ ਮਰੀਜ਼ਾਂ ਲਈ ਸਮੇਂ ਸਿਰ ਨਿਦਾਨ ਅਤੇ ਬਿਹਤਰ ਮੈਨੇਜਮੈਂਟ ਯਕੀਨੀ ਬਣਾਉਣਾ ਹੈ | ਡਾ. ਜੀ.ਐਸ. ਵਾਂਡਰ ਨੇ ਕਿਹਾ ਕਿ ਇਹ ਐਮ.ਓ.ਯੂ ਦੋਵੇਂ ਸੰਸਥਾਵਾਂ ਵਿਚਕਾਰ ਟਰੇਨਿੰਗ, ਰਿਸਰਚ ਅਤੇ ਗਿਆਨ ਦੇ ਆਦਾਨ-ਪ੍ਰਦਾਨ ਲਈ ਨਵੇਂ ਮੌਕੇ ਪੈਦਾ ਕਰੇਗਾ |

ਪਿਛਲੀ ਖ਼ਬਰ ਏ.ਟੀ.ਐਮ. ਵਿਚੋਂ ਧੋਖੇ ਨਾਲ ਲੱਖਾਂ ਦੀ ਨਕਦੀ ਕਢਵਾਉਣ ਦੇ ਮਾਮਲੇ ਵਿਚ ਕੇਸ ਦਰਜ <br/> ਅਗਲੀ ਖ਼ਬਰ ਮਜ਼ਦੂਰ-ਮੁਲਾਜ਼ਮ ਵਿਰੋਧੀ ਚਾਰ ਲੇਬਰ ਕੋਡਾਂ ਵਿਰੁੱਧ 1 ਅਪ੍ਰੈਲ ਨੂੰ ਕਾਲਾ ਦਿਵਸ ਵਜੋਂ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।