02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਚਾਰ ਲੇਬਰ ਕੋਡ ਲਾਗੂ ਨਹੀਂ ਹੋਣ ਦਿਆਂਗੇ-ਮਜ਼ਦੂਰ ਆਗੂ <br/>

ਅਜੀਤ ਡੈਸਕ 04-04-2026
ਲੁਧਿਆਣਾ, 3 ਅਪ੍ਰੈਲ (ਜਤਿੰਦਰ ਭੰਬੀ)-ਯੂਨਾਈਟਿਡ ਫ਼ਰੰਟ ਆਫ਼ ਟਰੇਡ ਯੂਨੀਅਨਜ਼ ਵਲੋਂ ਏਟਕ, ਸੀਟੂ ਸੀਟੀਯੂ ਪੰਜਾਬ, ਇੰਟਕ ਐਕਟੂ ਅਤੇ ਹੋਰ ਜਨਤਕ ਜਥੇਬੰਦੀਆਂ ਅਤੇ ਯੂਨੀਅਨਾਂ ਨਾਲ ਮਿਲ ਕੇ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਤੇ ਪਹਿਲੀ ਅਪ੍ਰੈਲ ਨੂੰ ਕਾਲਾ ਦਿਵਸ ਮਨਾਉਣ ਦੇ ਹਿੱਸੇ ਵਜੋਂ ਅੱਜ ਨਗਰ ਨਿਗਮ ਦੇ ਜੋਨ-ਸੀ ਦੇ ਦਫਤਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਰੈਲੀ ਤੋਂ ਬਾਅਦ ਅਸਿਸਟੈਂਟ ਲੇਬਰ ਕਮਿਸ਼ਨਰ ਗਿੱਲ ਰੋਡ ਦੇ ਦਫਤਰ ਤੱਕ ਮਾਰਚ ਕੀਤਾ ਗਿਆ | ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਿਛਲੇ 150 ਸਾਲਾਂ ਵਿਚ ਪ੍ਰਾਪਤ ਕੀਤੇ ਹੋਏ ਕਾਨੂੰਨ ਰੱਦ ਕਰਕੇ ਚਾਰ ਲੇਬਰ ਕੋਡ ਬਣਾਏ ਹਨ, ਜਿਸ ਦਾ ਫਾਇਦਾ ਕਾਰਪੋਰੇਟ ਘਰਾਣਿਆਂ ਨੂੰ ਤੇ ਵੱਡੇ ਸਰਮਾਏਦਾਰਾਂ ਨੂੰ ਹੋਣਾ ਹੈ | ਮਜ਼ਦੂਰ ਜੋ ਪਹਿਲਾਂ ਹੀ ਇਸ ਵੱਧ ਰਹੀ ਮਹਿੰਗਾਈ ਅਤੇ ਬੇਰੋਜ਼ਗਾਰੀ ਕਰਕੇ ਹਾਸ਼ੀਏ ਤੇ ਆਏ ਹੋਏ ਹਨ, ਉਨ੍ਹਾਂ ਦੀ ਹਾਲਤ ਹੋਰ ਵੀ ਬੱਦਤਰ ਹੋ ਜਾਏਗੀ | ਰੈਲੀ ਵਿਚ ਸਾਥੀਆਂ ਨੇ ਪ੍ਰਣ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਤੇਜ਼ ਕੀਤਾ ਜਾਏਗਾ ਅਤੇ ਕਿਸੇ ਵੀ ਹਾਲਤ ਵਿਚ ਚਾਰ ਲੇਬਰ ਕੋਡ ਲਾਗੂ ਨਹੀਂ ਹੋਣ ਦਿੱਤੇ ਜਾਣਗੇ |ਆਗੂ ਸਾਥੀ ਜਿਨ੍ਹਾਂ ਨੇ ਰੈਲੀ ਤੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕੀਤਾ | ਇਸ ਮੌਕੇ ਕਾਮਰੇਡ ਐਮ. ਐਸ. ਭਾਟੀਆ, ਕਾਮਰੇਡ ਜਤਿੰਦਰ , ਜਗਦੀਸ਼ ਚੰਦ, ਜੈ ਪ੍ਰਕਾਸ਼ ਨਰਾਇਣ, ਵਿਜੇ ਕੁਮਾਰ, ਕਾਮਰੇਡ ਅਮਰਨਾਥ ਕੂੰਮਕਲਾਂ, ਸੁਖਵਿੰਦਰ ਸਿੰਘ ਲੋਟੇ, ਰਾਮ ਲਾਲ ਅਤੇ ਕਾਮਰੇਡ ਕੇਵਲ ਸਿੰਘ ਬਨਵੈਤ, ਕਾਮਰੇਡ ਨੀਰਜ, ਬਲਰਾਮ, ਗੁਰਜੀਤ ਸਿੰਘ ਜਗਪਾਲ, ਹਰਜਿੰਦਰ ਸਿੰਘ, ਅਜੀਤ ਕੁਮਾਰ, ਕਾਮੇਸ਼ਵਰ ਯਾਦਵ, ਮਹੀਪਾਲ ਸ਼ਾਮਿਲ ਹਨ | ਸੰਯੁਕਤ ਕਿਸਾਨ ਮੋਰਚੇ ਦੇ ਆਗੂ ਕਾਮਰੇਡ ਰਘਵੀਰ ਸਿੰਘ ਬੈਨੀਪਾਲ ਨੇ ਉਚੇਚੇ ਤੌਰ 'ਤੇ ਪਹੁੰਚ ਕੇ ਮੰਗਾਂ ਦਾ ਸਮਰਥਨ ਕੀਤਾ |

ਪਿਛਲੀ ਖ਼ਬਰ ਕਹਾਣੀਕਾਰ ਸੁਰਿੰਦਰ ਦੀਪ ਸੂਬਾ ਸੁਰਿੰਦਰ ਕੌਰ ਖਰਲ ਪੁਰਸਕਾਰ ਨਾਲ ਸਨਮਾਨਿਤ <br/> ਅਗਲੀ ਖ਼ਬਰ ਵਿਸ਼ਵ ਔਟਿਜ਼ਮ ਜਾਗਰੂਕਤਾ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।