ਲੁਧਿਆਣਾ, 31 ਮਾਰਚ (ਭੁਪਿੰਦਰ ਸਿੰਘ ਬੈਂਸ)-ਮੌਜੂਦ ਵਿੱਤੀ ਸਾਲ ਲਈ ਪ੍ਰਾਪਰਟੀ ਟੈਕਸ ਜਮਾਂ ਕਰਨ ਦੇ ਆਖ਼ਰੀ ਦਿਨ 31 ਮਾਰਚ ਨੰੂ ਨਗਰ ਨਿਗਮ ਵਲੋਂ ਲਗਭਗ 153 ਕਰੋੜ ਰੁਪਏ ਦੀ ਵਸੂਲੀ ਕੀਤੀ ਗਈ | ਜਦਕਿ ਨਿਗਮ ਨੇ 160 ਕਰੋੜ ਰੁਪਏ ਦਾ ਟੀਚਾ ਰੱਖਿਆ ਹੋਇਆ ਸੀ | ਇਸ ਤਰ੍ਹਾਂ ਨਗਰ ਨਿਗਮ ਆਪਣੇ ਟੀਚੇ ਤੋ ਕਰੀਬ 7 ਕਰੋੜ ਰੁਪਏ ਪਿੱਛੇ ਰਹਿ ਗਿਆ | 31 ਮਾਰਚ ਨੰੂ ਬਿਨਾ ਵਾਧੂ ਜੁਰਮਾਨੇ ਅਤੇ ਵਿਆਜ ਦੇ ਟੈਕਸ ਜਮਾਂ ਕਰਨ ਦਾ ਆਖ਼ਰੀ ਮੌਕਾ ਹੋਣਾ ਕਰਕੇ, ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਸਥਿਤ ਨਿਗਮ ਦੇ ਸੁਵਿਧਾ ਕੇਂਦਰਾਂ ਤੇ ਸਵੇਰੇ ਤੋ ਹੀ ਵਸਨੀਕਾਂ ਦੀ ਭੀੜ ਦੇਖਣ ਨੂੰ ਮਿਲੀ | ਸਰਕਾਰੀ ਛੁੱਟੀ ਦੇ ਬਾਵਜੂਦ ਵੀ ਨਿਗਮ ਦੇ ਚਾਰਾਂ ਜ਼ੋਨਲ ਦਫ਼ਤਰਾਂ ਵਿਚ ਸੁਵਿਧਾ ਕੇਂਦਰ ਆਮ ਦਿਨਾਂ ਵਾਂਗ ਖੁੱਲ੍ਹੇ ਰੱਖੇ ਗਏ |