24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਇੰਟਕ ਦੇ ਪੰਜਾਬ ਪ੍ਰਧਾਨ ਡਾ. ਮਨੋਹਰ ਸਿੰਘ ਨੇ ਗਰੇਵਾਲ ਦੇ ਦਫ਼ਤਰ ਵਿਖੇ ਕੀਤੀ ਸ਼ਿਰਕਤ <br/>

ਅਜੀਤ ਡੈਸਕ 01-04-2026
ਭਾਮੀਆਂ ਕਲਾਂ, 31 ਮਾਰਚ (ਜਤਿੰਦਰ ਭੰਬੀ)-ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦੇ ਪੰਜਾਬ ਪ੍ਰਧਾਨ ਡਾ. ਮਨੋਹਰ ਸਿੰਘ ਵੱਲੋਂ ਸੀਨੀਅਰ ਕਾਂਗਰਸੀ ਆਗੂ ਪਾਲ ਸਿੰਘ ਗਰੇਵਾਲ ਦੇ ਦਫ਼ਤਰ ਵਿਖੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ | ਇਸ ਮੌਕੇ ਪਾਲ ਸਿੰਘ ਗਰੇਵਾਲ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ | ਗਰੇਵਾਲ ਦੀ ਅਗਵਾਈ ਹੇਠ ਰੱਖੇ ਸਮਾਗਮ ਦੌਰਾਨ ਡਾ. ਮਨੋਹਰ ਸਿੰਘ ਨੇ ਐਸ.ਪੀ.ਐਸ ਗਿੱਲ ਨੂੰ ਇੰਟਕ ਦੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਦਿੰਦੇ ਹੋਏ ਕਿਹਾ ਕਿ ਮਿਲੀ ਇਸ ਜ਼ਿੰਮੇਵਾਰੀ ਦੌਰਾਨ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਸਮੇਤ ਮਜ਼ਦੂਰਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਅਤੇ ਪੂਰੀ ਤਨਦੇਹੀ ਦੇ ਨਾਲ ਕੰਮ ਕਰਨ 'ਤੇ ਜ਼ੋਰ ਦੇਣ ਦੀ ਲੋੜ ਹੈ | ਪਾਲ ਸਿੰਘ ਗਰੇਵਾਲ ਨੇ ਵੀ ਇੰਟਕ ਪ੍ਰਧਾਨ ਨੂੰ ਹਲਕਾ ਵਾਸੀਆਂ ਦੀ ਅਪੀਲ ਹਾਈ ਕਮਾਂਡ ਤੱਕ ਪਹੁੰਚਾਉਣ ਦੀ ਗੱਲ ਕਰਦਿਆਂ ਕਿਹਾ ਕਿ ਆ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਹਲਕੇ ਦੇ ਹੀ ਯੋਗ ਆਗੂ ਨੂੰ ਮੈਦਾਨ ਵਿੱਚ ਉਤਾਰਿਆ ਜਾਵੇ, ਕਿਉਂਕਿ ਹਲਕੇ ਦੇ ਯੋਗ ਆਗੂ ਨੂੰ ਟਿਕਟ ਨਾ ਦਿੱਤੇ ਜਾਣ ਦੇ ਕਾਰਨ ਪਾਰਟੀ ਨੂੰ ਪਿਛਲੇ 20 ਸਾਲਾਂ ਤੋਂ ਇਸ ਹਲਕੇ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ | ਗਰੇਵਾਲ ਸਮੇਤ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਆਗੂਆਂ ਨੇ ਕਿਹਾ ਕਿ ਹਲਕੇ ਦੇ ਆਪਣੇ ਯੋਗ ਆਗੂ ਨੂੰ ਟਿਕਟ ਦੇਣ ਤੇ ਹਲਕਾ ਸਾਹਨੇਵਾਲ ਤੋਂ ਕਾਂਗਰਸ ਦੀ ਜਿੱਤ ਯਕੀਨੀ ਬਣਾਉਣ ਸਮੇਤ ਪੰਜਾਬ ਦੀ ਸੱਤਾ ਤੇ ਵੀ ਕਾਂਗਰਸ ਦੀ ਜਿੱਤ ਦਾ ਝੰਡਾ ਲਹਿਰਾਉਣ ਵਿੱਚ ਅਹਿਮ ਰੋਲ ਅਦਾ ਕਰਨਗੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਫ਼ਤਿਹਗੜ੍ਹ ਸਾਹਿਬ ਤੋਂ ਇੰਟਕ ਪ੍ਰਧਾਨ ਕਰਮਜੀਤ ਸਿੰਘ ਢੀਂਡਸਾ, ਭੀਮ ਚੰਦ ਸ਼ੁਕਲਾ ਵਾਈਸ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਤਿਹਗੜ੍ਹ ਸਾਹਿਬ, ਸ਼ਗੁਨਪ੍ਰੀਤ ਸਿੰਘ ਔਜਲਾ, ਦਵਿੰਦਰ ਸਿੰਘ ਐਡਵੋਕੇਟ, ਤਜਿੰਦਰ ਸਿੰਘ ਮਾਨ ਐਡਵੋਕੇਟ, ਸੁਖਜਿੰਦਰ ਸਿੰਘ ਮਾਨ, ਕਾਂਗਰਸ ਯੂਥ ਆਗੂ ਸੁਖਵਿੰਦਰ ਸਿੰਘ ਬੱਲੂ, ਸਤਿੰਦਰਪਾਲ ਸਿੰਘ ਨੰਬਰਦਾਰ, ਦਵਿੰਦਰ ਸਿੰਘ ਗਰੇਵਾਲ, ਮਨਵੀਰ ਸਿੰਘ ਧਾਲੀਵਾਲ, ਪਿ੍ਤਪਾਲ ਸਿੰਘ ਕਾਕਾ, ਬੱਬੀ ਮੁੰਡੀ, ਜਸਵੀਰ ਸਿੰਘ ਟੈਂਟ ਹਾਊਸ ਵਾਲੇ, ਮਨਜੀਤ ਸਿੰਘ ਬੇਦੀ, ਡਾਕਟਰ ਬਲਵੀਰ ਸਿੰਘ, ਅਨਿਲ ਪਠਾਣੀਆ, ਕੁਲਦੀਪ ਸਿੰਘ ਕੀਪੀ, ਸਤਨਾਮ ਸਿੰਘ ਸੈਣੀ, ਮੁਖ਼ਤਿਆਰ ਸਿੰਘ ਸੈਣੀ, ਲਾਡੀ ਢਿੱਲੋਂ, ਰੋਲੂ ਰਾਮ, ਸ਼ਿੰਗਾਰਾ ਸਿੰਘ, ਦੀਪਕ ਸ਼ਰਮਾ, ਐਡਵੋਕੇਟ ਕਪਿਲ ਸ਼ਰਮਾ, ਅਰਸ਼ ਬੁੱਟਰ, ਡੀ.ਐਨ. ਯਾਦਵ, ਰਿਸ਼ੀ ਸਿੰਘ, ਮਦਨ ਸ਼ਾਹ, ਗੋਪੀ ਭਾਮੀਆਂ, ਲਵਦੀਪ ਭਾਮੀਆਂ, ਸਵਰਨ ਲਾਡੀ, ਅਜੇ ਪਾਲ ਭੋਲਾਪੁਰ, ਮੱਖਣ ਸਿੰਘ ਭੈਰੋਮੁੰਨਾ ਆਦਿ ਵੱਡੀ ਗਿਣਤੀ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਆਖ਼ਰੀ ਦਿਨ 153 ਕਰੋੜ ਦੇ ਕਰੀਬ ਪ੍ਰਾਪਰਟੀ ਟੈਕਸ ਜਮ੍ਹਾਂ <br/> ਅਗਲੀ ਖ਼ਬਰ 'ਆਪ' ਵਲੋਂ ਹਲਕਾ ਸਾਹਨੇਵਾਲ ਦੇ ਪਿੰਡ ਖਾਸੀ ਕਲਾਂ 'ਚ ਰੈਲੀ ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।