17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਨਰਾਤਿਆਂ ਦੀ ਪੂਜਾ ਮੌਕੇ ਦੀਵਾਨ ਹੋਏ ਮਾਂ ਭਗਵਤੀ ਦੇ ਚਰਨਾਂ 'ਚ ਨਤਮਸਤਕ <br/>

ਅਜੀਤ ਡੈਸਕ 31-03-2026
ਲੁਧਿਆਣਾ, 30 ਮਾਰਚ (ਜਤਿੰਦਰ ਭੰਬੀ)-ਸ਼ਹਿਰ ਦੇ ਵੱਖ-ਵੱਖ ਮੰਦਿਰਾਂ ਵਿਚ ਨਰਾਤਿਆਂ ਦੀ ਚੱਲ ਰਹੀ ਪੂਜਾ ਦੇ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਮਾਂ ਭਗਵਤੀ ਜੀ ਦੇ ਚਰਨਾਂ ਵਿੱਚ ਨਤਮਸਤਕ ਹੋਏ | ਸ਼੍ਰੀ ਨਵਦੁਰਗਾ ਮਾਤਾ ਮੰਦਰ, ਸਰਾਭਾ ਨਗਰ ਅਤੇ ਸ਼੍ਰੀ ਵੈਸ਼ਣੋ ਮਾਤਾ ਮੰਦਰ, ਹਰਿਨਾਮ ਨਗਰ ਵਿੱਚ ਮਾਂ ਭਗਵਤੀ ਜੀ ਦੀਆਂ ਵਿਸ਼ਾਲ ਚੌਂਕੀਆਂ ਮੌਕੇ ਦੀਵਾਨ ਨੇ ਮਾਤਾ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਆਸ਼ੀਰਵਾਦ ਲਿਆ ਅਤੇ ਮਾਂ ਦਾ ਗੁਣਗਾਨ ਸੁਣਿਆ | ਉਨ੍ਹਾਂ ਨੇ ਮਾਤਾ ਜੀ ਦੇ ਚਰਨਾਂ ਵਿੱਚ ਸਭ ਦੇ ਭਲੇ ਲਈ ਅਰਦਾਸ ਕਰਦਿਆਂ, ਕਿਹਾ ਕਿ ਨਰਾਤਿਆਂ ਦਾ ਤਿਉਹਾਰ ਸਭ ਲਈ ਖੁਸ਼ੀਆਂ ਅਤੇ ਤਰੱਕੀ ਲੈ ਕੇ ਆਵੇ, ਇਸ ਮੌਕੇੇ ਪ੍ਰਬੰਧਕਾਂ ਵੱਲੋਂ ਕਾਂਗਰਸੀ ਆਗੂ ਦੀਵਾਨ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਪਵਨ ਬੌਬੀ ਅਤੇ ਭਗਤ ਗੁਰਪ੍ਰੀਤ ਸਿੰਘ ਨੇ ਮਾਂ ਦੀਆਂ ਸੁੰਦਰ ਭੇਟਾਂ ਨਾਲ ਸ਼ਰਧਾਲੂਆਂ ਨੂੰ ਮੰਤਰਮੁਗਧ ਕਰ ਦਿੱਤਾ | ਇਸ ਮੌਕੇ ਸੁਭਾਸ਼ ਦੁੱਗਲ ਪ੍ਰਧਾਨ ਸ਼੍ਰੀ ਨਵਦੁਰਗਾ ਮਾਤਾ ਮੰਦਰ ਸਰਾਭਾ ਨਗਰ, ਕਮਲ ਬੱਸੀ, ਇੰਦਰਜੀਤ ਟੋਨੀ ਕਪੂਰ, ਮਨੀਸ਼ ਗੁਪਤਾ, ਰੋਹਿਤ ਸ਼ਰਮਾ, ਅਸ਼ਵਨੀ ਗਰਗ, ਦਰਸ਼ਨ ਲਾਲ ਬਵੇਜਾ, ਯੋਗੇਸ਼ ਆਨੰਦ ਪ੍ਰਧਾਨ ਸ਼੍ਰੀ ਵੈਸ਼ਨੋ ਦੇਵੀ ਮਾਤਾ ਮੰਦਰ ਹਰਨਾਮ ਨਗਰ, ਸੰਦੀਪ ਮਦਾਨ, ਮਨੀਸ਼ ਅਗਰਵਾਲ ਅਤੇ ਪ੍ਰਥਮ ਭਾਟੀਆ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਡੀ. ਸੀ. ਨੇ ਐੱਲ. ਪੀ. ਜੀ. ਸੰਕਟ ਘਟਾਉਣ ਲਈ ਗੈਰ-ਘਰੇਲੂ ਸਪਲਾਈ 50 ਪ੍ਰਤੀਸ਼ਤ ਤੱਕ ਬਹਾਲ ਕਰਨ ਦੇ ਦਿੱਤੇ ਹੁਕਮ <br/>... ਅਗਲੀ ਖ਼ਬਰ ਸ਼ਾਪਰਜ਼ ਸਟਾਪ ਵਲੋਂ ਲੁਧਿਆਣਾ 'ਚ ਸ਼ਾਨਦਾਰ ਸਟਾਈਲਿੰਗ ਵਰਕਸ਼ਾਪ ਦਾ ਆਯੋਜਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।