ਆਲਮਗੀਰ, 29 ਮਾਰਚ (ਜਰਨੈਲ ਸਿੰਘ ਪੱਟੀ)-ਆਮ ਆਦਮੀ ਪਾਰਟੀ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਵਲੋਂ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਿੱਖਿਆ ਵਿਭਾਗ ਜਰੀਏ ਸਰਕਾਰੀ ਹਾਈ ਸਕੂਲ ਆਲਮਗੀਰ ਵਿਖੇ ਦਿੱਤੇ ਗਏ 73 ਇੰਚੀ 2 ਇੰਟਰੈਕਟਿਵ ਪੈਨਲ (ਸਮਾਰਟ ਟੱਚ ਐਲ.ਈ.ਡੀ.) ਦੀ ਸ਼ੁਰੂਆਤ ਮੌਕੇ ਪਿੰਡ ਦੇ ਸਰਪੰਚ ਕਰਨਜੋਤ ਸਿੰਘ ਗਰੇਵਾਲ ਨੇ ਪੰਚਾਇਤ ਮੈਂਬਰਾਂ ਸਮੇਤ ਰਿਬਨ ਕੱਟ ਕੇ ਸ਼ੁੱਭ ਆਰੰਭਤਾ ਕਰਵਾਈ | ਉਦਘਾਟਨ ਸਮਾਰੋਹ ਮੌਕੇ ਸਰਪੰਚ ਕਰਨਜੋਤ ਸਿੰਘ ਗਰੇਵਾਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਇੰਟਰੈਕਟਿਵ ਪੈਨਲਾਂ ਦੀ ਮਦਦ ਨਾਲ ਆਧੁਨਿਕ ਤੇ ਤਕਨੀਕ ਆਧਾਰਿਤ ਸਿੱਖਿਆ ਨਾਲ ਜੋੜ ਕੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਉਚਾਈਆਂ ਛੂਹਣ ਲਈ ਯੋਗ ਬਣਾਇਆ ਜਾਵੇਗਾ | ਸਰਪੰਚ ਆਲਮਗੀਰ ਨੇ ਕਿਹਾ ਕਿ ਹਲਕਾ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੀ ਅਗਵਾਈ ਹੇਠ ਸਕੂਲ ਦੇ ਵਿਦਿਆਰਥੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਅਤੇ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ | ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਪੈਨਲ ਇੰਟਰਨੈੱਟ ਅਤੇ ਆਡੀਓ-ਵਿਜ਼ੁਅਲ ਸਾਧਨਾਂ ਰਾਹੀਂ ਪਾਠਾਂ ਨੂੰ ਹੋਰ ਵੀ ਰੁਚਿਕਰ ਅਤੇ ਪ੍ਰਭਾਵਸ਼ਾਲੀ ਬਣਾਉਣ ਵਿਚ ਮਦਦਗਾਰ ਸਾਬਤ ਹੋਣਗੇ ਅਤੇ ਵਿਦਿਆਰਥੀਆਂ ਨੂੰ ਆਰਟੀਫਿਸ਼ਅਲ ਇੰਟੈਲੀਜੈਂਸ ਅਤੇ ਹੋਰ ਨਵੀਆਂ ਤਕਨੀਕਾਂ ਨਾਲ ਸੰਬੰਧਿਤ ਜਾਣਕਾਰੀ ਮਿਲੇਗੀ, ਜਿਸ ਨਾਲ ਉਹ ਭਵਿੱਖ ਦੀਆਂ ਚੁਨੌਤੀਆਂ ਲਈ ਤਿਆਰ ਹੋਣਗੇ | ਉਦਘਾਟਨ ਸਮਾਰੋਹ ਮੌਕੇ ਜਸਵਿੰਦਰ ਸਿੰਘ, ਪੰਚਾਇਤ ਮੈਂਬਰ ਹਰਜੀਤ ਸਿੰਘ, ਕੈਪਟਨ ਬਲਵਿੰਦਰ ਸਿੰਘ, ਗੁਰਵੀਰ