22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਸਰਹਿੰਦ ਰੈਲੀ ਨੇ ਸਿਰਜਿਆ ਇਤਿਹਾਸ-ਕ੍ਰਿਸ਼ਨ ਕੁਮਾਰ ਢੰਡਾਰੀ <br/>

ਅਜੀਤ ਡੈਸਕ 30-03-2026
ਢੰਡਾਰੀ ਕਲਾਂ/ਲੁਧਿਆਣਾ, 29 ਮਾਰਚ (ਜਸਵੀਰ ਸਿੰਘ ਬੰਗਾ)-ਪਿਛਲੇ ਦਿਨੀਂ ਸਰਹਿੰਦ ਦੀ ਅਨਾਜ ਮੰਡੀ 'ਚ 'ਆਪ' ਦੀ ਹੋਈ ਵਿਸ਼ਾਲ ਰੈਲੀ 'ਚ ਸ਼ਾਮਿਲ ਲੋਕਾਂ ਦੇ ਰਿਕਾਰਡਤੋੜ ਇਕੱਠ ਨੇ ਇਤਿਹਾਸ ਸਿਰਜ ਦਿੱਤਾ ਹੈ | ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਦੱਖਣੀ ਤੋਂ 'ਆਪ' ਦੇ ਐਸ.ਸੀ. ਵਿੰਗ ਕੋਆਰਡੀਨੇਟਰ ਕ੍ਰਿਸ਼ਨ ਕੁਮਾਰ ਢੰਡਾਰੀ ਨੇ ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ ਦੀ ਅਗਵਾਈ ਹੇਠ ਰੈਲੀ ਲਈ ਗਈਆਂ ਬੱਸਾਂ ਦੇ ਵਾਪਸ ਆਉਣ ਉਪਰੰਤ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਢੰਡਾਰੀ ਕਲਾਂ ਤੋਂ ਬੱਸ ਲੈ ਕੇ ਉਹ ਵਿਸ਼ੇਸ਼ ਤੌਰ 'ਤੇ ਰੈਲੀ ਵਿਚ ਸ਼ਾਮਿਲ ਹੋਏ ਸਨ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਐਸ.ਸੀ. ਵਿੰਗ ਕਪਿਲ ਸਿੱਧੂ, ਬਲਬੀਰ ਸਿੰਘ ਭੋਲਾ ਬਲਾਕ ਪ੍ਰਧਾਨ ਐਸ.ਸੀ. ਵਿੰਗ ਨੇ ਵੀ ਬੜੇ ਹੀ ਉਤਸ਼ਾਹ ਨਾਲ ਰੈਲੀ ਵਿਚ ਹਿੱਸਾ ਲਿਆ | ਇਸ ਮੌਕੇ ਅਵਤਾਰ ਸਿੰਘ ਤਾਰੀ, ਮਲਕੀਤ ਸਿੰਘ ਗੋਗੀ, ਗੁਰਮੀਤ ਸਿੰਘ, ਮਨਜੀਤ ਸਿੰਘ, ਸੂਬੇਦਾਰ ਅਮਰ ਸਿੰਘ, ਜਸਵੀਰ ਕੌਰ, ਸੁਰਿੰਦਰਪਾਲ ਕੌਰ, ਅੰਮਿ੍ਤਪਾਲ ਕੌਰ, ਪ੍ਰਨੀਤ ਕੌਰ, ਮਨਪ੍ਰੀਤ ਕੌਰ, ਭਾਗ ਸਿੰਘ, ਜ਼ੋਰਾ ਸਿੰਘ, ਰੁਲਦਾ ਸਿੰਘ, ਹਰਪ੍ਰੀਤ ਕੌਰ, ਦਰਸ਼ਨ ਕੌਰ, ਚਰਨਜੀਤ ਕੌਰ, ਇੰਦਰਜੀਤ ਸਿੰਘ, ਕਮਲਪ੍ਰੀਤ, ਸਾਹਿਬਜੋਤ ਸਿੰਘ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਦੁੱਗਰੀ ਵਿਖ਼ੇ ਵਿਸ਼ੇਸ਼ ਕੀਰਤਨ ਸਮਾਗਮ <br/> ਅਗਲੀ ਖ਼ਬਰ ਸੂਬੇ ਦਾ ਸਰਬਪੱਖੀ ਵਿਕਾਸ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਇਆ-ਹਰਪ੍ਰੀਤ ਸਿੰਘ ਸਿਮਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।