22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਸੂਬੇ ਦਾ ਸਰਬਪੱਖੀ ਵਿਕਾਸ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਇਆ-ਹਰਪ੍ਰੀਤ ਸਿੰਘ ਸਿਮਕ <br/>

ਪਿੰਡ ਬੂਲ ਵਿਖੇ ਮੀਟਿੰਗ ਸਮੇਂ ਇੰਚਾਰਜ ਹਰਪ੍ਰੀਤ ਸਿੰਘ ਸਿਮਕ, ਸਾਬਕਾ ਸਰਪੰਚ ਭਗਵੰਤ ਸਿੰਘ ਬਿੱਟੀ ਬੂਲ, ਗੁਰਜੀਤ ਸਿੰਘ ਲਹਿਰਾ, ਸੁਖਦਰਸ਼ਨ ਸਿੰਘ ਪੋਹੀੜ ਅਤੇ ਹੋਰ | (ਸੱਜੇ) ਪਿੰਡ ਸਾਇਆਂ ਵਿਖੇ ਅਕਾਲੀ ਵਰਕਰਾਂ ਨਾਲ ਮੀਟਿੰਗ ਸਮੇਂ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਸਿਮਕ, ਸੁਖਦਰਸ਼ਨ ਸਿੰਘ ਪੋਹੀੜ, ਕੈਪਟਨ ਹਰਬੰਸ ਸਿੰਘ ਸਾਇਆਂ, ਗੁਰਜੀਤ ਸਿੰਘ ਲਹਿਰਾ, ਦਲਜੀਤ ਸਿੰਘ ਜਵੰਦਾ ਅਤੇ ਹੋਰ | ਤਸਵੀਰਾਂ : ਅੰਮਿ੍ਤਪਾਲ ਸਿੰਘ ਕੈਲੇ <br/> 30-03-2026
ਡੇਹਲੋਂ, 29 ਮਾਰਚ (ਅੰਮਿ੍ਤਪਾਲ ਸਿੰਘ ਕੈਲੇ)-ਹਲਕਾ ਗਿੱਲ ਅੰਦਰ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਸਿਮਕ ਨੇ ਅੱਜ ਹਲਕੇ ਦੇ ਪਿੰਡਾਂ ਬੂਲ, ਪੱਦੀ, ਭਗਵਾਨਪੁਰਾ, ਸਾਇਆਂ, ਮਹਿਮਾ ਸਿੰਘਵਾਲਾ ਸਮੇਤ ਦਰਜਨ ਦੇ ਕਰੀਬ ਪਿੰਡਾਂ ਅੰਦਰ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਪ੍ਰਭਾਵੀ ਮੀਟਿੰਗਾਂ ਕੀਤੀਆਂ, ਜਿਸ ਦੌਰਾਨ ਉਨ੍ਹਾਂ ਆਪ ਸਰਕਾਰ ਦੀ ਕਾਰਗੁਜ਼ਾਰੀ ਤੇ ਸਖ਼ਤ ਸ਼ਬਦਾਂ ਵਿਚ ਨੁਕਤਾਚੀਨੀ ਕੀਤੀ | ਘਵੱਦੀ ਸਰਕਲ ਪ੍ਰਧਾਨ ਗੁਰਜੀਤ ਸਿੰਘ ਲਹਿਰਾ ਅਤੇ ਡੇਹਲੋਂ ਸਰਕਲ ਪ੍ਰਧਾਨ ਸੁਖਦਰਸ਼ਨ ਸਿੰਘ ਪੋਹੀੜ ਦੀ ਅਗਵਾਈ ਹੇਠ ਹੋਈਆਂ ਮੀਟਿੰਗਾਂ ਸਮੇਂ ਹਲਕਾ ਇੰਚਾਰਜ ਸਿਮਕ ਨੇ ਕਿਹਾ ਕਿ ਪਾਰਟੀ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਲਈ ਹਲਕੇ ਦੇ ਪਿੰਡਾਂ ਅੰਦਰ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ, ਜਿਸ ਤਹਿਤ ਸਾਰੇ ਵਰਗਾਂ ਦੇ ਲੋਕਾਂ ਵਲੋਂ ਭਰਪੂਰ ਸਮਰਥਨ ਮਿਲ ਰਿਹਾ ਹੈ | ਉਨ੍ਹਾਂ ਦਾਅਵਾ ਜਤਾਇਆ ਕਿ ਹਲਕਾ ਗਿੱਲ ਅੰਦਰ ਸਾਰੇ ਵਰਗਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ, ਜਿਸ ਨੇ ਸਾਬਤ ਕਰ ਦਿੱਤਾ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਪੱਕੀ ਹੋਵੇਗੀ | ਹਲਕਾ ਇੰਚਾਰਜ ਸਿਮਕ ਨੇ ਆਪ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਸੂਬੇ ਦੇ ਲੋਕਾਂ ਦੀ ਕੋਈ ਫ਼ਿਕਰ ਨਹੀ ਹੈ, ਸਗੋਂ ਸੂਬੇ ਦੀ ਸਥਿਤੀ ਬਹੁਤ ਹੀ ਨਾਜ਼ੁਕ ਮੋੜ ਵਿਚੋਂ ਗੁਜ਼ਰ ਰਹੀ ਹੈ ਅਤੇ ਨਿੱਤ ਦਿਨ ਗੋਲੀਆਂ ਨਾਲ ਬੇਦੋਸ਼ੇ ਲੋਕਾਂ ਦੇ ਕਤਲ ਹੋਣੇ ਇਸ ਦੀ ਗਵਾਹੀ ਭਰਦੇ ਹਨ | ਉਨ੍ਹਾਂ ਕਿਹਾ ਕਿ ਸੂਬੇ ਅੰਦਰ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀ ਹੈ, ਚਾਰੇ ਪਾਸੇ ਗੁੰਡਾਗਰਦੀ ਦਾ ਰਾਜ ਲੱਗ ਰਿਹਾ ਹੈ, ਜਿਸ ਕਾਰਨ ਸਾਰੇ ਵਰਗਾਂ ਦੇ ਲੋਕ ਆਪ ਦੀਆਂ ਲੋਕ ਮਾਰੂ ਨੀਤੀਆਂ ਤੋਂ ਦੁਖੀ ਨਜ਼ਰ ਆ ਰਹੇ ਹਨ | ਹਲਕਾ ਇੰਚਾਰਜ ਸਿਮਕ ਨੇ ਕਿਹਾ ਕਿ ਹਲਕਾ ਗਿੱਲ ਅੰਦਰ ਸੜਕਾਂ ਦੀ ਖਸਤਾ ਹਾਲਤ ਸਮੇਤ ਵਿਕਾਸ ਕਾਰਜ ਪੂਰੀ ਤਰਾਂ ਠੱਪ ਪਏ ਹਨ, ਜਿਸ ਵੱਲ ਸਰਕਾਰ ਦੇ ਨੁਮਾਇੰਦੇ ਨੂੰ ਕੋਈ ਫ਼ਿਕਰ ਨਹੀ ਹੈ | ਉਨ੍ਹਾਂ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਬਣਨ ਬਾਅਦ ਜਿੱਥੇ ਸੂਬੇ ਦਾ ਵਿਕਾਸ ਜੰਗੀ ਪੱਧਰ 'ਤੇ ਹੋਵੇਗਾ, ਉਸ ਦੇ ਨਾਲ ਹੀ ਹਲਕਾ ਗਿੱਲ ਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ | ਪਿੰਡ ਬੂਲ ਵਿਖੇ ਸਰਕਲ ਘਵੱਦੀ ਪ੍ਰਧਾਨ ਗੁਰਜੀਤ ਸਿੰਘ ਲਹਿਰਾ, ਸਰਕਲ ਡੇਹਲੋਂ ਪ੍ਰਧਾਨ ਸੁਖਦਰਸ਼ਨ ਸਿੰਘ ਪੋਹੀੜ, ਸਾਬਕਾ ਸਰਪੰਚ ਭਗਵੰਤ ਸਿੰਘ ਬਿੱਟੀ ਬੂਲ, ਜਗਦੀਸ਼ ਸਿੰਘ, ਤੇਜਿੰਦਰ ਸਿੰਘ, ਅਜੀਤ ਸਿੰਘ, ਬੂਟਾ ਸਿੰਘ, ਰਾਜੂ ਬੂਲ, ਕਰਮਜੀਤ ਸਿੰਘ, ਸਰੋਵਰ ਸਿੰਘ, ਭਜਨ ਸਿੰਘ, ਨਾਰੰਗ ਸਿੰਘ, ਦੀਪਾ ਬੂਲ, ਮਨਦੀਪ ਸਿੰਘ ਮਨੀ, ਕਾਲੂ, ਬੱਬਲੂ ਬੂਲ, ਕੁਲਵਿੰਦਰ ਸਿੰਘ, ਗੁਰਨਾਮ ਸਿੰਘ, ਮਾਸਟਰ ਸਤੀਸ਼, ਅਵਤਾਰ ਸਿੰਘ ਸਮੇਤ ਹਾਜ਼ਰ ਸਨ | ਪਿੰਡ ਸਾਇਆਂ ਵਿਖੇ ਸਰਕਲ ਪ੍ਰਧਾਨ ਸੁਖਦਰਸ਼ਨ ਸਿੰਘ ਪੋਹੀੜ, ਸਰਕਲ ਪ੍ਰਧਾਨ ਗੁਰਜੀਤ ਸਿੰਘ ਲਹਿਰਾ, ਸਾਬਕਾ ਚੇਅਰਮੈਨ ਕੈਪਟਨ ਹਰਬੰਸ ਸਿੰਘ ਸਾਇਆਂ, ਸਾਬਕਾ ਸਰਪੰਚ ਸੁਲਤਾਨ ਸਿੰਘ, ਸਾਬਕਾ ਸਰਪੰਚ ਦਲਜੀਤ ਸਿੰਘ, ਦਰਸ਼ਨ ਸਿੰਘ ਸਾਇਆਂ, ਬਹਾਦਰ ਸਿੰਘ ਸਾਇਆਂ, ਪੰਚ ਰਾਜਵਿੰਦਰ ਸਿੰਘ, ਪੰਚ ਨਵਜੋਤ ਸਿੰਘ, ਪੰਚ ਭੁਪਿੰਦਰ ਸਿੰਘ, ਪੰਚ ਗੁਰਮੀਤ ਕੌਰ, ਅਵਤਾਰ ਸਿੰਘ, ਤੇਜਿੰਦਰ ਸਿੰਘ ਸਾਇਆਂ, ਕਿਰਪਾਲ ਸਿੰਘ ਬਿੱਲੂ, ਥਾਣੇਦਾਰ ਕੇਵਲ ਸਿੰਘ, ਹਰਬੰਸ ਸਿੰਘ, ਗੁਰਨਾਮ ਸਿੰਘ, ਬਲਵੰਤ ਸਿੰਘ, ਦਵਿੰਦਰਪਾਲ ਸਿੰਘ ਡੀ. ਪੀ., ਬਲਵਿੰਦਰ ਸਿੰਘ ਬਿੱਟੂ, ਹਰਭਜਨ ਸਿੰਘ ਭੱਜੀ, ਗੋਗੀ ਸਮੇਤ ਅਕਾਲੀ ਵਰਕਰ ਹਾਜ਼ਰ ਸਨ |

ਪਿਛਲੀ ਖ਼ਬਰ ਸਰਹਿੰਦ ਰੈਲੀ ਨੇ ਸਿਰਜਿਆ ਇਤਿਹਾਸ-ਕ੍ਰਿਸ਼ਨ ਕੁਮਾਰ ਢੰਡਾਰੀ <br/> ਅਗਲੀ ਖ਼ਬਰ ਸੰਯੁਕਤ ਕਮਿਸ਼ਨਰ ਵਿਨੀਤ ਕੁਮਾਰ ਅੱਧੀ ਰਾਤ ਨੂੰ ਉਤਰੇ ਫੀਲਡ 'ਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।