21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਸੂਬਾ ਪ੍ਰਧਾਨ ਲਾਦੀਆਂ ਨੇ ਖਹਿਰਾ ਬੇਟ ਵਿਖੇ ਨਵੀਂ ਕਿਸਾਨ ਇਕਾਈ ਦਾ ਕੀਤਾ ਗਠਨ <br/>

ਅਜੀਤ ਡੈਸਕ 30-03-2026
ਲਾਡੋਵਾਲ, 29 ਮਾਰਚ (ਬਲਬੀਰ ਸਿੰਘ ਰਾਣਾ)-ਸਤਲੁਜ ਦਰਿਆ ਦੇ ਬੰਨ੍ਹ ਸਥਿਤ ਵੱਸਦੇ ਪਿੰਡ ਖਹਿਰਾ ਬੇਟ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਜਥੇਬੰਦੀ, ਪੰਜਾਬ ਦੇ ਸੂਬਾ ਪ੍ਰਧਾਨ ਹਰਨੇਕ ਸਿੰਘ ਲਾਦੀਆਂ ਦੀ ਅਗਵਾਈ ਹੇਠ ਪਿੰਡ ਵਿਚ ਕਿਸਾਨ ਜਥੇਬੰਦੀ ਦੀ ਇਕਾਈ ਦਾ ਗਠਨ ਕੀਤਾ ਗਿਆ | ਇਸ ਮÏਕੇ ਪ੍ਰਧਾਨ ਲਾਦੀਆਂ ਨੇ ਹਾਜ਼ਰ ਕਿਸਾਨਾਂ ਅਤੇ ਹੋਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਵਰਗ ਦੇ ਭਾਈਚਾਰੇ ਲਈ ਸਾਡੀ ਜਥੇਬੰਦੀ ਦਾ ਦਰਵਾਜ਼ਾ ਖੁੱਲ੍ਹਾ ਹੈ, ਕਿਸਾਨ ਜਥੇਬੰਦੀ ਸਭ ਦੀ ਸਾਂਝੀ ਹੈ, ਜਿੱਥੇ ਹਰ ਇਕ ਦੇ ਬਿਨਾਂ ਕਿਸੇ ਭੇਦ ਭਾਵ ਦੇ ਕੰਮ ਕੀਤੇ ਜਾ ਰਹੇ ਹਨ | ਸੂਬਾ ਪ੍ਰਧਾਨ ਲਾਦੀਆਂ ਨੇ ਕਿਹਾ ਕਿ ਪੰਜਾਬ ਦੇ ਲੋਕ ਆਪ ਮੁਹਾਰੇ ਸਾਡੀ ਕਿਸਾਨ ਜਥੇਬੰਦੀ ਨਾਲ ਜੁੜ ਰਹੇ ਹਨ, ਕਿਉਂਕਿ ਉਨ੍ਹਾਂ ਦਾ ਸਾਡੀ ਜਥੇਬੰਦੀ ਵਿਚ ਆਉਣ 'ਤੇ ਸਾਡੇ ਵਲੋਂ ਪੂਰਾ ਪੂਰਾ ਮਾਣ ਸਤਿਕਾਰ ਦਿੱਤਾ ਜਾ ਰਿਹਾ ਹੈ | ਅੱਜ ਦੀ ਮੀਟਿੰਗ ਦÏਰਾਨ ਅਗਾਂਹ ਵਧੂ ਸੋਚ ਦੇ ਮਾਲਕ ਕੁਲਵਿੰਦਰ ਸਿੰਘ ਖਹਿਰਾ ਬੇਟ ਨੂੰ ਜਥੇਬੰਦੀ ਵਲੋਂ ਇਕਾਈ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਮÏਕੇ ਸੂਬਾ ਪ੍ਰਧਾਨ ਹਰਨੇਕ ਸਿੰਘ ਲਾਦੀਆਂ ਨੇ ਪਿੰਡ ਖਹਿਰਾ ਬੇਟ ਵਿਖੇ ਨਵੀਂ ਬਣੀ ਇਕਾਈ ਦੇ ਅਹੁਦੇਦਾਰ ਅਤੇ ਮੈਂਬਰਾਂ ਦਾ ਵਿਸ਼ੇਸ਼ ਤÏਰ 'ਤੇ ਸਨਮਾਨ ਕੀਤਾ ਗਿਆ | ਇਸ ਮÏਕੇ ਇਕਾਈ ਪ੍ਰਧਾਨ ਕੁਲਵਿੰਦਰ ਸਿੰਘ, ਹਰਭਜਨ ਸਿੰਘ ਸਕੱਤਰ, ਜਸਪਾਲ ਸਿੰਘ, ਬੂਟਾ ਸਿੰਘ, ਸੁਖਦੇਵ ਸਿੰਘ, ਸੁੱਚਾ ਸਿੰਘ, ਬਲਜਿੰਦਰ ਸਿੰਘ, ਮਨਜੀਤ ਸਿੰਘ, ਬਲਵਿੰਦਰ ਸਿੰਘ ਆਦਿ ਨੂੰ ਇਕਾਈ ਦੇ ਅਹੁਦਿਆਂ ਦੀ ਵੰਡ ਕੀਤੀ ਗਈ | ਇਸ ਮÏਕੇ ਸਰਪੰਚ ਸੇਵਾ ਸਿੰਘ ਖਹਿਰਾ ਬੇਟ, ਸੂਬਾ ਮੀਤ ਪ੍ਰਧਾਨ ਜਸਪਾਲ ਸਿੰਘ ਨੂਰਪੁਰ ਬੇਟ, ਹਰਭਜਨ ਸਿੰਘ, ਬੂਟਾ ਸਿੰਘ, ਗੁਰਮੇਲ ਸਿੰਘ, ਬਿੱਕਰ ਸਿੰਘ, ਗੁਰਦੇਵ ਸਿੰਘ, ਮਨਦੀਪ ਸਿੰਘ, ਹਾਕਮ ਸਿੰਘ, ਗਗਨਦੀਪ ਸਿੰਘ, ਉਜਾਗਰ ਸਿੰਘ, ਇੰਦਰਜੀਤ ਸਿੰਘ, ਸਤਨਾਮ ਸਿੰਘ, ਧਰਮਿੰਦਰ ਸਿੰਘ ਅਤੇ ਬਿਕਰ ਸਿੰਘ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਰੀਆਂ ਗਰੰਟੀਆਂ ਕੀਤੀਆਂ ਪੂਰੀਆਂ-ਬਲਜਿੰਦਰ ਬਿੱਲਾ ਅਗਲੀ ਖ਼ਬਰ ਸਵ: ਸਤਪਾਲ ਸਿੰਘ ਚੱਠਾ ਨੂੰ ਕੀਤੀਆਂ, ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।