ਲਾਡੋਵਾਲ, 29 ਮਾਰਚ (ਬਲਬੀਰ ਸਿੰਘ ਰਾਣਾ)- ਹਲਕਾ ਗਿੱਲ ਅਧੀਨ ਆਉਂਦੇ ਪਿੰਡ ਬਹਾਦਰ ਕੇ ਦੇ ਨਵਪ੍ਰੀਤ ਸਿੰਘ ਚੱਠਾ ਦੇ ਸਤਿਕਾਰਯੋਗ ਪਿਤਾ ਸਤਪਾਲ ਸਿੰਘ ਚੱਠਾ, ਜਿਨਾਂ ਦਾ ਪਿਛਲੇ ਦਿਨੀ ਦਿਹਾਂਤ ਹੋ ਗਿਆ ਸੀ, ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸਰਾਭਾ ਨਗਰ, ਲੁਧਿਆਣਾ ਵਿਖੇ ਹੋਇਆ | ਇਸ ਮੌਕੇ ਰਾਗੀ ਸਿੰਘਾਂ ਵੱਲੋਂ ਵੈਰਾਗਮਈ ਸ਼ਬਦ ਗਾਇਨ ਕਰਕੇ ਸੰਗਤਾਂ ਨੂੰ ਜਿਉਣ ਅਤੇ ਮਰਨ ਦੀ ਸਚਾਈ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਗਿਆ | ਉਪਰੰਤ ਸਵ: ਸਤਪਾਲ ਸਿੰਘ ਚੱਠਾ ਨਮਿੱਤ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਦਰਸ਼ਨ ਸਿੰਘ ਬੀਰਮੀ, ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਅਤੇ ਗੁਨੀਤ ਕੌਰ ਚੱਠਾ ਨੇ ਕਿਹਾ ਕਿ ਸਵ: ਚੱਠਾ ਦਿ੍ੜ ਇਰਾਦੇ ਵਾਲੇ ਸਖਤ ਮਿਹਨਤ ਦੇ ਧਾਰਨੀ ਇਕ ਸਫਲ ਕਿਸਾਨ ਸਨ, ਜਿਨ੍ਹਾਂ ਨੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਉਚਾ ਚੁੱਕਣ ਵਿਚ ਵਡਮੁੱਲਾ ਯੋਗਦਾਨ ਪਾਉਣ ਦੇ ਨਾਲ ਨਾਲ ਸਮਾਜ ਦੇ ਲੋਕਾਂ ਨੂੰ ਵੀ ਉਚਾ ਚੁੱਕਣ ਵਿਚ ਆਪਣਾ ਅਹਿਮ ਰੋਲ ਅਦਾ ਕੀਤਾ | ਉਹ ਗਰੀਬਾਂ, ਦੁਖਿਆਰਿਆਂ ਅਤੇ ਲੋੜਵੰਦਾਂ ਦੀ ਸੇਵਾ ਕਰਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਿਆ ਕਰਦੇ ਸਨ | ਆਗੂਆਂ ਨੇ ਕਿਹਾ ਕਿ ਸਵ: ਸਤਪਾਲ ਚੱਠਾ ਦੇ ਅਕਾਲ ਚਲਾਣਾ ਕਰ ਜਾਣ ਨਾਲ ਜਿਥੇ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉਥੇ ਸਮੂਹ ਸਾਕ ਸਬੰਧੀ, ਸੱਜਣਾ ਮਿੱਤਰਾਂ, ਰਿਸ਼ਤੇਦਾਰਾਂ ਅਤੇ ਭੈਣਾਂ ਭਰਾਵਾਂ ਤੋਂ ਇਕ ਅਨਮੋਲ ਹੀਰਾ ਸਦਾ ਲਈ ਅਲੋਪ ਹੋ ਗਿਆ, ਜਿਸ ਦੀ ਨਿੱਘੀ ਤੇ ਪਿਆਰੀ ਯਾਦ ਹਮੇਸ਼ਾ ਸਾਡੇ ਦਿਲਾਂ ਵਿਚ ਵਸਦੀ ਰਹੇਗੀ | ਇਸ ਮੌਕੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਵੀ ਸਵ: ਚੱਠਾ ਦੇ ਭੋਗ ਮੌਕੇ ਸ਼ੋਕ ਸੰਦੇਸ਼ ਭੇਜਿਆ ਗਿਆ | ਇਸ ਮੌਕੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵੱਲੋਂ ਸਵ: ਚੱਠਾ ਦੇ ਸਪੁੱਤਰ ਨਵਪ੍ਰੀਤ ਸਿੰਘ ਚੱਠਾ ਨੂੰ ਗੁਰੂ ਘਰ ਵੱਲੋਂ ਦਸਤਾਰ ਭਾਈ ਗੱਜਣ ਸਿੰਘ ਵੱਲੋਂ ਭੇਟ ਕੀਤੀ ਗਈ, ਜਦ ਕਿ ਨਾਨਕਾ ਪਰਿਵਾਰ ਵੱਲੋਂ ਦਸਤਾਰ ਨਵਪ੍ਰੀਤ ਸਿੰਘ ਚੱਠਾ ਦੇ ਮਾਮਾ, ਸੀਨੀਅਰ ਕਾਂਗਰਸੀ ਆਗੂ ਸ. ਦਰਸ਼ਨ ਸਿੰਘ ਬੀਰਮੀ ਵੱਲੋਂ ਭੇਟ ਕੀਤੀ | ਇਸ ਮੌਕੇ ਮਲਕੀਤ ਸਿੰਘ ਬੀਰਮੀ, ਮਲਕੀਤ ਸਿੰਘ ਦਾਖਾ (ਦੋਵੇਂ ਸਾਬਕਾ ਮੰਤਰੀ ਪੰਜਾਬ) ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ, ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ, ਗੁਰਦੇਵ ਸਿੰਘ ਲਾਪਰਾਂ ਸਾਬਕਾ ਜਲਿ੍ਹਾ ਪ੍ਰਧਾਨ, ਅਮਰਜੀਤ ਸਿੰਘ ਟਿੱਕਾ, ਮੇਜਰ ਸਿੰਘ ਭੈਣੀ, ਸਾਬਕਾ ਚੇਅਰਮੈਨ ਦਰਸ਼ਨ ਲਾਲ ਬਾਵੇਜਾ, ਸਾਬਕਾ ਸੂਬਾ ਸਕੱਤਰ ਇੰਦਰਜੀਤ ਸਿੰਘ ਕਾਸਾਬਾਦ, ਦਲਜੀਤ ਸਿੰਘ ਪਿ੍ੰਸ ਚੱਠਾ, ਕਰਮਪਾਲ ਸਿੰਘ ਵਿਰਕ ਸੈਕਟਰੀ, ਜਸਵੀਰ ਸਿੰਘ ਗਰੇਵਾਲ,ਕੁਲਬੀਰ ਸਿੰਘ ਗਰੇਵਾਲ ਸੰਗਰੂਰ, ਕੁਲਵੰਤ ਸਿੰਘ ਵਿਰਕ ਵੰਡਰ ਲੈਂਡ, ਗੁਰਪ੍ਰੀਤ ਸਿੰਘ ਗਰੇਵਾਲ ਨੂਰਵਾਲਾ, ਰੁਪਿੰਦਰਜੀਤ ਸਿੰਘ ਸੰਧੂ ਬਹਾਦਰ ਕੇ, ਜੁਗਰਾਜ ਸਿੰਘ ਜੱਗੀ ਜਲੰਧਰ, ਬਲਜੀਤ ਸਿੰਘ ਘੁੰਮਣ, ਸਾਬਕਾ ਚੇਅਰਮੈਨ ਹਰਵੀਰ ਸਿੰਘ ਇਆਲੀ, ਸਤਿੰਦਰ ਪਾਲ ਸਿੰਘ ਤਾਜਪੁਰੀ, ਹਲਕਾ ਇੰਚਾਰਜ ਅਮਰਗੜ੍ਹ ਸੁਮਿਤ ਮਾਨ,ਬਲਦੇਵ ਸਿੰਘ ਨੂਰਵਾਲਾ, ਰਵੀ ਚੱਠਾ ਕਾਕੋਵਾਲ, ਰੂਬੀ ਚੱਠਾ ਬਹਾਦਰ ਕੇ, ਸਰਪੰਚ ਸੁਖਵਿੰਦਰ ਸਿੰਘ ਬਸੈਮੀ, ਸਰਪੰਚ ਬੌਬੀ ਕੋਟਲੀ, ਸੁਖਜੀਤ ਸਿੰਘ ਹਰਾ ਸਾਬਕਾ ਪ੍ਰਧਾਨ ਸਾਹਨੇਵਾਲ,ਸੁਖਵਿੰਦਰ ਸਿੰਘ, ਲਾਡੀ ਬਹਾਦਰ ਕੇ, ਜਸਵੰਤ ਸਿੰਘ ਬਾਜਵਾ, ਗੁਰਦੇਵ ਸਿੰਘ ਲਾਡੀ, ਰਸ਼ਪਾਲ ਸਿੰਘ ਕਾਸਾਬਾਦ, ਕੌਂਸਲਰ ਰਣਧੀਰ ਸਿੰਘ ਸਿਵੀਆ, ਰਾਜਿੰਦਰ ਸਿੰਘ ਕਾਸਾਬਾਦ, ਡਾ. ਅਸ਼ੀਸ਼ ਸੌਂਧੀ, ਐਡਵੋਕੇਟ ਮਨਵੀਰ ਸਿੰਘ ਧਾਲੀਵਾਲ, ਗੁਰਦੀਪ ਸਿੰਘ ਬਿੱਟੂ ਸੰਧੂ, ਬਿੰਦਰ ਬੀਰਮੀ,ਹਰਬੰਸ ਸਿੰਘ ਬਹਾਦਰ ਕੇ, ਗੁਰਮੇਲ ਰਾਮ, ਸੁਖਦੇਵ ਬਾਜਵਾ, ਰਿੰਕੂ ਸੰਧੂ, ਹੀਰਾ ਮਾਨ, ਬਾਬਾ ਸੁਰਜੀਤ ਸਿੰਘ, ਸੋਨੂ ਚੀਮਾ ਬਹਾਦਰ ਕੇ, ਧੰਮਾਂ ਗਿੱਲ, ਸਾਹਿਬ ਮੁੱਧਾਂ, ਬਲਕਾਰ ਸਿੰਘ ਸਿੱਧੂ ਸਿੱਧਵਾਂ, ਜੁਗਰਾਜ ਸਿੰਘ ਪ੍ਰਤਾਪਰਾ, ਜਗਦੀਪ ਸਿੰਘ ਮਾਜਰੀ, ਗਗਨਦੀਪ ਸੰਧੂ,ਅਮਰਜੀਤ ਸਿੰਘ ਕੁਤਬੇਵਾਲ, ਸਰਪੰਚ ਜਗਤਾਰ ਸਿੰਘ ਭੂੰਦੜੀ, ਗੁਰਦੀਪ ਸਿੰਘ ਭੰਗੂ ਸਾਬਕਾ ਚੇਅਰਮੈਨ, ਬਿਕਰਮ ਸੰਧੂ, ਬਲਜਿੰਦਰ ਭੰਗੂ, ਰਣਜੀਤ ਭੰਗੂ, ਜਗਦੀਪ ਸੰਧੂ, ਕਾਲਾ ਰਾਮ ਆਦਿ ਤੋਂ ਇਲਾਵਾ ਸੈਂਕੜੇ ਲੋਕਾਂ ਨੇ ਵਿਛੜੀ ਰੂਹ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ |