30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

200 ਫੁੱਟੀ ਮਿਸਿੰਗ ਲਿੰਕ ਸੜਕ 'ਤੇ ਦੋਨੋਂ ਪਾਸੇ ਬਣੀਆਂ ਗਰੀਨ ਬੈਲਟਾਂ 'ਤੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ <br/>

ਅਜੀਤ ਡੈਸਕ 29-03-2026
ਫੁੱਲਾਂਵਾਲ, 28 ਮਾਰਚ (ਮਨਜੀਤ ਸਿੰਘ ਦੁੱਗਰੀ)-ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਿਟੀ (ਗਲਾਡਾ) ਸਮਾਰਟ ਸ਼ਹਿਰ ਲੁਧਿਆਣਾ ਸਮੇਤ ਆਪਣੇ ਅਧੀਨ ਆਉਂਦੇ ਬਾਹਰੀ ਇਲਾਕਿਆਂ ਵਿਚ ਪ੍ਰਦੂਸ਼ਣ ਘਟਾਉਣ ਲਈ 'ਗ੍ਰੀਨ ਬੈਲਟਾਂ' ਦੀ ਯੋਜਨਾਬੰਦੀ ਅਤੇ ਰੱਖ-ਰਖਾਅ ਲਈ ਜ਼ਿੰਮੇਵਾਰ ਹੈ | ਹਾਲਾਂਕਿ, ਅਥਾਰਿਟੀ ਹੋਰ ਸਥਾਨਕ ਸੰਸਥਾਵਾਂ ਦੇ ਨਾਲ ਇਸ ਸਮੇਂ ਗ੍ਰੀਨ ਬੈਲਟਾਂ 'ਤੇ ਕਥਿਤ ਗੈਰ-ਕਾਨੂੰਨੀ ਕਬਜ਼ਿਆਂ ਅਤੇ ਵਪਾਰਕ ਨਿਰਮਾਣ ਨੂੰ ਲੈ ਕੇ ਨਿਆਇਕ ਜਾਂਚ ਦਾ ਸਾਹਮਣਾ ਕਰ ਰਹੀਆਂ ਹਨ | ਇਸ ਸਭ ਦੇ ਬਾਵਜੂਦ ਵੀ ਫ਼ਿਰੋਜ਼ਪੁਰ ਸੜਕ ਤੋਂ ਮਲੇਰਕੋਟਲਾ ਸੜਕ ਅਤੇ ਦਿੱਲੀ ਰੋਡ ਵੱਲ ਜਾਣ ਵਾਲੇ ਟ੍ਰੈਫਿਕ ਲਈ ਇਕ ਵਿਕਲਪਿਕ ਰਸਤਾ ਪ੍ਰਦਾਨ ਕਰਨ ਦੇ ਮਕਸਦ ਨਾਲ ਬਣੀ 200 ਫੁੱਟੀ ਮਿਸਿੰਗ ਲਿੰਕ ਸੜਕ 'ਤੇ ਫੁੱਲਾਂਵਾਲ ਚੌਕ ਤੋਂ ਲੈ ਕੇ ਜੈਨ ਮੰਦਰ ਚੌਕ ਤੱਕ ਦੋਨੋਂ ਪਾਸੇ, ਜਿਸ ਦਾ ਇਕ ਪਾਸਾ ਮਿਊਾਸੀਪਲ ਕਾਰਪੋਰੇਸ਼ਨ ਲੁਧਿਆਣਾ ਅਤੇ ਦੂਜਾ ਪਾਸਾ ਗਲਾਡਾ ਅਧੀਨ ਆਉਂਦਾ ਹੈ, 'ਤੇ ਬਣੀਆਂ ਗਰੀਨ ਬੈਲਟਾਂ 'ਤੇ ਸਲਿਪ ਸੜਕਾਂ ਉਪਰ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੈ | ਕਈ ਥਾਂਈਾ ਤਾਂ ਦੇਖਣ ਵਿਚ ਆਇਆ ਹੈ ਕਿ ਇਸ ਸੜਕ ਦੇ ਨਾਲ ਲੱਗਦੀ ਸਰਵਿਸ ਲਾਇਨ 'ਤੇ ਬਣੀਆਂ ਕੁੱਝ ਰਿਹਾਇਸ਼ੀ ਅਤੇ ਕਮਰਸ਼ੀਅਲ ਇਮਾਰਤ ਮਾਲਕਾਂ ਵਲੋਂ ਇਨ੍ਹਾਂ ਗਰੀਨ ਬੈਲਟਾਂ ਅਤੇ ਸਲਿਪ ਸੜਕਾਂ ਨੂੰ ਆਪਣੀ ਨਿੱਜੀ ਜਗੀਰ ਸਮਝਦੇ ਹੋਏ ਆਪਣੀਆਂ ਪ੍ਰਾਈਵੇਟ ਪਾਰਕਾਂ ਬਣਾ ਕੇ ਗੱਡੀਆਂ ਪਾਰਕ ਕਰਨ ਦੇ ਨਾਲ ਨਾਲ ਆਪਣਾ ਵੇਚਣ ਵਾਲਾ ਮਟੀਰੀਅਲ ਰੱਖ ਕੇ ਇਨ੍ਹਾਂ ਗਰੀਨ ਬੈਲਟਾਂ ਅਤੇ ਸਲਿਪ ਸੜਕਾਂ ਦੀ ਸ਼ਰੇ੍ਹਆਮ ਕਮਰਸ਼ੀਅਲ ਵਰਤੋਂ ਕੀਤੀ ਜਾ ਰਹੀ ਹੈ | ਇਨ੍ਹਾਂ ਗਰੀਨ ਪਾਰਕਾਂ ਅਤੇ ਨਾਲ ਲੱਗਦੇ ਫੁੱਟਪਾਥਾਂ 'ਤੇ ਲੱਗੇ ਨਾਜਾਇਜ਼ ਖਾਣ ਪੀਣ ਦਾ ਸਾਮਾਨ ਵੇਚਣ ਵਾਲੇ ਸਟਾਲ, ਸਬਜ਼ੀਆਂ ਦੀਆਂ ਦੁਕਾਨਾਂ ਅਤੇ ਹੋਰ ਸਾਮਾਨ ਵੇਚਣ ਵਾਲਿਆਂ ਵਲੋਂ ਇਨ੍ਹਾਂ ਗਰੀਨ ਬੈਲਟਾਂ ਅੰਦਰ ਆਪਣਾ ਸਾਮਾਨ ਰੱਖਣ ਨਾਲ ਇਹ ਗਰੀਨ ਬੈਲਟਾਂ ਘੱਟ ਅਤੇ ਕਮਰਸ਼ੀਅਲ ਯਾਰਡ ਦਾ ਭੁਲੇਖਾ ਜ਼ਿਆਦਾ ਪਾਉਂਦੇ ਹਨ, ਜਿਸ ਨਾਲ ਟਰੈਫ਼ਿਕ ਵਿਚ ਵਿਘਨ ਤਾਂ ਪੈਂਦਾ ਹੀ ਹੈ, ਸਵੇਰੇ ਸ਼ਾਮ ਸੈਰ ਕਰਨ ਵਾਲੇ ਸਥਾਨਕ ਵਾਸੀਆਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ |
ਕੀ ਕਹਿਣਾ ਹੈ ਗਲਾਡਾ ਅਧਿਕਾਰੀਆਂ ਦਾ
ਜਦੋਂ ਇਸ ਬਾਬਤ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਿਟੀ (ਗਲਾਡਾ) ਦੇ ਉੱਚ ਅਧਿਕਾਰੀਆਂ ਦਾ ਪੱਖ ਜਾਣਨ ਲਈ ਫ਼ਿਰੋਜ਼ਪੁਰ ਮਾਰਗ ਸਥਿਤ ਮੁੱਖ ਦਫ਼ਤਰ ਵਿਖੇ ਪਹੁੰਚ ਕੀਤੀ ਗਈ ਤਾਂ ਮੁੱਖ ਪ੍ਰਸ਼ਾਸਕ ਸੰਦੀਪ ਕੁਮਾਰ ਆਈ.ਏ.ਐਸ. ਵਲੋਂ ਘੰਟਿਆਂ ਬੱਧੀ ਇੰਤਜ਼ਾਰ ਕਰਨ 'ਤੇ ਵੀ ਇਸ ਮਾਮਲੇ 'ਤੇ ਗੱਲ ਕਰਨ ਨੂੰ ਤਰਜੀਹ ਨਹੀਂ ਦਿੱਤੀ ਗਈ | ਇਹ ਅਕਸਰ ਹੀ ਦੇਖਣ ਵਿਚ ਆਉਂਦਾ ਹੈ ਕਿ ਗਲਾਡਾ ਨਾਲ ਸਬੰਧਿਤ ਕਿਸੇ ਵੀ ਮਸਲੇ 'ਤੇ ਵਿਭਾਗ ਦੇ ਅਧਿਕਾਰੀ ਗੱਲ ਕਰਨ ਤੋਂ ਅਕਸਰ ਟਾਲਾ ਹੀ ਵੱਟਦੇ ਨੇ, ਹੁਣ ਇਸ ਦਾ ਮੁੱਖ ਕਾਰਨ ਕੀ ਹੈ? ਇਸ ਬਾਰੇ ਤਾਂ ਸਬੰਧਿਤ ਅਧਿਕਾਰੀ ਹੀ ਕੁੱਝ ਦੱਸ ਸਕਦੇ ਹਨ |
ਕੀ ਕਹਿਣਾ ਹੈ ਬਸੰਤ ਐਵਿਨਿਊ ਵਾਸੀ ਪਵਨ ਕੁਮਾਰ ਦੱਤ ਦਾ
ਬਸੰਤ ਐਵਿਨਿਊ ਵਾਸੀ ਉੱਘੇ ਸਮਾਜ ਸੇਵੀ ਪਵਨ ਕੁਮਾਰ ਦੱਤ ਨੇ ਕਿਹਾ ਕਿ ਇਹ ਗ੍ਰੀਨ ਬੈਲਟਾਂ ਸ਼ਹਿਰ ਵਿਚ ਦਿਨ-ਬ-ਦਿਨ ਵੱਧ ਰਹੇ ਪ੍ਰਦੂਸ਼ਣ ਤੋਂ ਮੁਕਤੀ ਪਾਉਣ ਦਾ ਇਕ ਛੋਟਾ ਜਿਹਾ ਉਪਰਾਲਾ ਹੈ, ਪਰ ਕੁੱਝ ਨਿੱਜ ਸਵਾਰਥੀ ਲੋਕ ਆਪਣੇ ਸਵਾਰਥੀ ਹਿਤਾਂ ਦੀ ਪੂਰਤੀ ਲਈ ਇਨ੍ਹਾਂ ਦਾ ਗਲਤ ਪ੍ਰਯੋਗ ਕਰਕੇ ਇਨ੍ਹਾਂ ਗ੍ਰੀਨ ਬੈਲਟਾਂ ਨੂੰ ਨਸ਼ਟ ਕਰ ਰਹੇ ਹਨ | ਇਨ੍ਹਾਂ ਦੇ ਆਲੇ ਦੁਆਲੇ ਅਤੇ ਅੰਦਰ ਕੂੜਾ ਸੁੱਟਣ ਨਾਲ ਲੱਗੇ ਦਰਖਤਾਂ ਨੂੰ ਨੁਕਸਾਨ ਪਹੁੰਚਦਾ ਹੈ | ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ |
ਕੀ ਕਹਿਣਾ ਹੈ ਹਰਦੀਪ ਸਿੰਘ ਚਾਵਲਾ ਦਾ
ਉੱਘੇ ਸਮਾਜ ਸੇਵੀ ਅਤੇ ਕਾਰੋਬਾਰੀ ਹਰਦੀਪ ਸਿੰਘ ਚਾਵਲਾ ਦਾ ਕਹਿਣਾ ਹੈ ਕਿ ਇਨ੍ਹਾਂ ਗ੍ਰੀਨ ਬੈਲਟਾਂ ਅੰਦਰ ਲੱਗੀਆਂ ਦੁਕਾਨਾਂ ਅਤੇ ਸੁੱਟੇ ਗਏ ਮਲਵੇ ਦੇ ਢੇਰ ਇਕ ਬੇਹੱਦ ਘਟੀਆ ਦਰਜੇ ਦਾ ਕੰਮ ਹੈ | ਗਰੀਨ ਬੈਲਟਾਂ ਨਾਲ ਪਈਆਂ ਖਾਲੀ ਥਾਵਾਂ 'ਤੇ ਲੋਕਾਂ ਵਲੋਂ ਸੁੱਟੇ ਜਾਂਦੇ ਕੂੜੇ ਨਾਲ ਹਰਿਆਵਲ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਸਵੇਰੇ ਸ਼ਾਮ ਸੈਰ ਕਰਨ ਵਾਲੇ ਬਜ਼ੁਰਗਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਗਰੀਨ ਬੈਲਟਾਂ ਦੀ ਸਾਂਭ ਸੰਭਾਲ ਲਈ ਪ੍ਰਸ਼ਾਸਨ ਨੂੰ ਸਖ਼ਤ ਰੁੱਖ ਅਖਤਿਆਰ ਕਰਨਾ ਚਾਹੀਦਾ ਹੈ |

ਪਿਛਲੀ ਖ਼ਬਰ ਪ੍ਰਸਿੱਧ ਆਰਥੋਪੈਡਿਕ ਸਰਜਨ ਡਾ. ਰਣਜੀਤ ਨੇ ਏ.ਆਈ. ਪਾਵਰਡ ਥ੍ਰੀ ਡੀ ਰੋਬੋਲੈਂਸ ਤਕਨੀਕ ਨਾਲ ਲੁਧਿਆਣਾ ਵਾਸੀ 65 ਸਾਲਾਂ ਬਜ... ਅਗਲੀ ਖ਼ਬਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੇ ਮੈਂਬਰਾਂ 'ਚ ਭਾਰੀ ਨਾਰਾਜ਼ਗੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।