06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਜੁਰਮਾਨੇ ਤੇ ਵਿਆਜ 'ਤੇ 100 ਪ੍ਰਤੀਸ਼ਤ ਅਤੇ 50 ਪ੍ਰਤੀਸ਼ਤ ਟੈਕਸ ਛੋਟ ਨਾਲ ਬਕਾਏ ਨਿਪਟਾਰਾ ਕਰਨ ਲਈ ਨਾਲ ਓ.ਟੀ.ਐਸ ਸਕੀਮ ਲਾਗੂ <br/>

ਅਜੀਤ ਡੈਸਕ 28-03-2026
ਲੁਧਿਆਣਾ, 27 ਮਾਰਚ (ਜਸਵਿੰਦਰ ਸਿੰਘ)-ਜੀ.ਐਸ.ਟੀ ਵਿਭਾਗ ਦੇ ਅਧਿਕਾਰੀਆਂ ਵਲੋਂ ਲੁਧਿਆਣਾ ਦੇ ਹੰਬੜਾਂ ਰੋਡ ਏਰੀਆ, ਪ੍ਰਤਾਪ ਸਿੰਘ ਵਾਲਾ, ਸਾਊਥ ਸਿਟੀ, ਮਲਕਪੁਰ ਅਤੇ ਇਯਾਲੀ ਖੁਰਦ ਦੇ ਟੈਕਸਦਾਤਾਵਾਂ ਨਾਲ ਬੁੱਧਵਾਰ ਨੂੰ ਦੇਰ ਤੱਕ ਪੰਜਾਬ ਦੇ ਪ੍ਰੀ-ਜੀ.ਐਸ.ਟੀ ਬਕਾਏ ਅਧੀਨ ਇਕ ਵਾਰ ਦੇ ਨਿਪਟਾਰੇ (ਓ.ਟੀ.ਐਸ) ਸਕੀਮ ਦੇ ਲਾਭਾਂ ਬਾਰੇ ਮੀਟਿੰਗ ਕਰਕੇ ਚਰਚਾ ਕੀਤੀ ਗਈ | ਇਸ ਸਕੀਮ ਦੀ ਆਖਰੀ ਮਿਤੀ 31 ਮਾਰਚ, 2026 ਹੈ |ਇਹ ਮੀਟਿੰਗ ਡਿਪਟੀ ਕਮਿਸ਼ਨਰ, ਰਾਜ ਜੀ.ਐਸ.ਟੀ ਵਿਭਾਗ ਰਣਧੀਰ ਕੌਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਅਤੇ ਸਹਾਇਕ ਕਮਿਸ਼ਨਰ, ਰਾਜ ਜੀ.ਐਸ.ਟੀ ਵਿਭਾਗ, ਲੁਧਿਆਣਾ-3 ਅਨੁਪ੍ਰੀਤ ਕੌਰ ਦੀ ਅਗਵਾਈ ਹੇਠ ਕਰਵਾਈ ਗਈ |ਰਾਜ ਜੀ.ਐਸ.ਟੀ ਵਿਭਾਗ ਦੇ ਰਾਜ ਟੈਕਸ ਅਧਿਕਾਰੀ-ਕਮ ਅਧਿਕਾਰ ਖੇਤਰ ਅਧਿਕਾਰੀ ਹਰਦੀਪ ਸਿੰਘ ਆਹੂਜਾ ਨੇ ਓ.ਟੀ.ਐਸ ਦੇ ਲਾਭਾਂ ਦਾ ਜ਼ਿਕਰ ਕਰਦਿਆਂ ਟੈਕਸਦਾਤਾਵਾਂ ਲਈ ਰਾਹਤ ਨਾਲ ਆਪਣੇ ਬਕਾਏ ਦਾ ਨਿਪਟਾਰਾ ਕਰਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ | ਇਸ ਮੌਕੇ ਏ.ਐਸ.ਟੀ.ਓ ਅਮਾਨਤ ਸਿੰਘ ਅਤੇ ਰਾਜੇਸ਼ ਕੁਮਾਰ ਵੀ ਮੌਜੂਦ ਸਨ | ਪੰਜਾਬ ਵਪਾਰ ਕਮਿਸ਼ਨ ਦੇ ਮੈਂਬਰ ਨੇ ਸਥਾਨਕ ਕਾਰੋਬਾਰੀਆਂ ਦੇ ਨਾਲ ਹਾਜ਼ਰੀਨ ਦੇ ਸਵਾਲਾਂ ਦਾ ਮੌਕੇ 'ਤੇ ਹੀ ਜਵਾਬ ਦਿੱਤਾ ਗਿਆ | ਓ.ਟੀ.ਐਸ ਸਕੀਮ ਜੁਰਮਾਨੇ ਅਤੇ ਵਿਆਜ 'ਤੇ 100 ਪ੍ਰਤੀਸ਼ਤ ਛੋਟ ਅਤੇ ਬਕਾਇਆ ਟੈਕਸ 'ਤੇ 50 ਪ੍ਰਤੀਸ਼ਤ ਛੋਟ ਦੀ ਪੇਸ਼ਕਸ਼ ਕਰਦੀ ਹੈ, ਜਿਸ ਨਾਲ ਟੈਕਸਦਾਤਾਵਾਂ ਨੂੰ ਜੀ.ਐਸ.ਟੀ ਤੋਂ ਪਹਿਲਾਂ ਦੇ ਬਕਾਏ ਰਾਹਤ ਨਾਲ ਨਿਪਟਾਉਣ ਦੀ ਆਗਿਆ ਮਿਲਦੀ ਹੈ | ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਇਕ ਸੁਨਹਿਰੀ ਯੋਜਨਾ ਹੈ |

ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਪਿ੍ਤਪਾਲ ਸਿੰਘ ਦਾ ਵਿਸ਼ੇਸ਼ ਸਨਮਾਨ <br/> ਅਗਲੀ ਖ਼ਬਰ ਐਸ.ਸੀ. ਡਿਪਾਰਟਮੈਂਟ ਵਲੋਂ ਕਾਂਗਰਸ ਪਾਰਟੀ ਨੂੰ ਬੂਥ ਪੱਧਰ 'ਤੇ ਮਜ਼ਬੂਤ ਕਰਨ ਲਈ ਲਗਾਈਆਂ ਡਿਊਟੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।