06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਐਸ.ਸੀ. ਡਿਪਾਰਟਮੈਂਟ ਵਲੋਂ ਕਾਂਗਰਸ ਪਾਰਟੀ ਨੂੰ ਬੂਥ ਪੱਧਰ 'ਤੇ ਮਜ਼ਬੂਤ ਕਰਨ ਲਈ ਲਗਾਈਆਂ ਡਿਊਟੀਆਂ <br/>

ਅਜੀਤ ਡੈਸਕ 28-03-2026
ਇਆਲੀ/ਥਰੀਕੇ, 27 ਮਾਰਚ (ਮਨਜੀਤ ਸਿੰਘ ਦੁੱਗਰੀ)-ਕਾਂਗਰਸ ਐਸ.ਸੀ. ਡਿਪਾਰਟਮੈਂਟ ਪੰਜਾਬ ਦੇ ਅਹੁਦੇਦਾਰਾਂ ਦੀ ਇਕ ਵਿਸ਼ੇਸ਼ ਮੀਟਿੰਗ ਐਸ ਸੀ ਡਿਪਾਰਟਮੈਂਟ ਪੰਜਾਬ ਦੇ ਵਾਈਸ ਚੇਅਰਮੈਨ ਪਰਮਿੰਦਰ ਸਿੰਘ ਸਮਾਣਾ, ਵਾਈਸ ਚੇਅਰਮੈਨ ਕਰਤਿੰਦਰਪਾਲ ਸਿੰਘ ਸਿੰਘਪੁਰਾ, ਕਾਂਗਰਸ ਦੇ ਸੀਨੀਅਰ ਆਗੂ ਜੰਗ ਬਹਾਦਰ ਦੀ ਪ੍ਰਧਾਨਗੀ ਹੇਠ ਪਿੰਡ ਸਿੰਘਪੁਰਾ ਵਿਖੇ ਹੋਈ, ਜਿਸ ਵਿਚ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਦੇ ਅਹੁਦੇਦਾਰਾਂ ਨੇ ਸ਼ਮੂਲੀਅਤ ਕਰਦਿਆਂ ਪਾਰਟੀ ਹਾਈ ਕਮਾਂਡ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਂਗਰਸ ਪਾਰਟੀ ਨੂੰ ਬੂਥ ਪੱਧਰ 'ਤੇ ਮਜ਼ਬੂਤ ਕਰਨ ਲਈ ਐਸ ਸੀ ਸਮਾਜ ਦੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ | ਉਕਤ ਨੇਤਾਵਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਚਾਰ ਸਾਲ ਦਾ ਸਮਾਂ ਲੰਘ ਜਾਣ ਤੇ ਵੀ ਆਪ ਸਰਕਾਰ ਨੇ ਚੋਣਾਂ ਦੌਰਾਨ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਸਗੋਂ ਪੰਜਾਬ ਅੰਦਰ ਡਿਗਦੀ ਕਾਨੂੰਨ ਵਿਵਸਥਾ, ਨਸ਼ਿਆਂ ਦੀ ਮਹਾਂਮਾਰੀ ਦੀ ਭਰਮਾਰ ਹੈ, ਜਿਸ 'ਤੇ ਰੋਕਥਾਮ ਲਈ ਬੂਥ ਪੱਧਰ ਕਮੇਟੀਆਂ ਬਣਾ ਕੇ ਸਰਗਰਮ ਵਰਕਰ ਨੂੰ ਪ੍ਰਧਾਨ ਥਾਪਿਆ ਜਾਵੇਗਾ ਜੋ ਵਿਰੋਧੀ ਪਾਰਟੀਆਂ ਦੀਆ ਗਤੀਵਿਧੀਆਂ 'ਤੇ ਤਿੱਖੀ ਨਜ਼ਰ ਰੱਖੇਗਾ | ਉਕਤ ਆਗੂਆਂ ਨੇ ਆਮ ਆਦਮੀ ਦੀ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸੂਬੇ ਵਿਚ ਹੋਈ ਲਾਲਜੀਤ ਸਿੰਘ ਭੁੱਲਰ ਦੀ ਗਿ੍ਫ਼ਤਾਰੀ ਕੋਈ ਸਵੈਇੱਛਕ ਕਾਰਵਾਈ ਨਹੀਂ ਸਗੋਂ, ਸਰਕਾਰ ਦੀ ਮਜਬੂਰੀ ਹੈ | ਰੰਧਾਵਾ ਪਰਿਵਾਰ ਦੇ ਛੋਟੇ ਛੋਟੇ ਬੱਚਿਆਂ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬ 'ਚ ਕਾਂਗਰਸ ਪਾਰਟੀ ਦੇ ਜਿੱਤੇ ਹੋਏ ਪਾਰਲੀਮੈਂਟ ਮੈਂਬਰਾਂ ਨੇ ਦਸਖ਼ਤ ਕਰਕੇ ਕੇਂਦਰ ਸਰਕਾਰ ਤੋਂ ਸੀ.ਬੀ.ਆਈ. ਜਾਂਚ ਦੀ ਮੰਗ ਵੀ ਕੀਤੀ ਹੈ | ਇਸ ਮੌਕੇ ਸੁਖਵਿੰਦਰ ਪਾਲ ਸਿੰਘ ਬਿੱਲੂ ਖੇੜਾ, ਗੁਰਪ੍ਰੀਤ ਸਿੰਘ ਚੋਪੜਾ, ਗੁਰਜੀਤ ਸਿੰਘ, ਹਰਬੰਸ ਸਿੰਘ, ਸੋਖੀ ਰਾਮ, ਸੁਖਦੇਵ ਸਿੰਘ ਰਸੂਲਪੁਰੀ, ਰਜਿੰਦਰ ਸੰਧੂ ਫਿਲੋਰ, ਗੁਰਮੀਤ ਸਿੰਘ, ਰਜਿੰਦਰ ਸਿੰਘ ਬਰਨਾਲਾ, ਪਰਮਜੀਤ ਕੌਰ, ਜੋਗਿੰਦਰ ਸਿੰਘ ਵਿਲੀਵੜੈਚ, ਬੇਅੰਤ ਸਿੰਘ ਬਰਗਾੜੀ, ਦਲਜੀਤ ਸਿੰਘ ਮਲੇਰਕੋਟਲਾ, ਰਣਜੀਤ ਸਿੰਘ ਫ਼ਤਿਹਗੜ੍ਹ ਸਾਹਿਬ, ਮਨਜੀਤ ਸਿੰਘ ਸਿੰਘਪੁਰਾ, ਸਰਬਜੀਤ ਸਿੰਘ ਆਦਿ ਅਹੁਦੇਦਾਰ ਹਾਜ਼ਰ ਸਨ |

ਪਿਛਲੀ ਖ਼ਬਰ ਜੁਰਮਾਨੇ ਤੇ ਵਿਆਜ 'ਤੇ 100 ਪ੍ਰਤੀਸ਼ਤ ਅਤੇ 50 ਪ੍ਰਤੀਸ਼ਤ ਟੈਕਸ ਛੋਟ ਨਾਲ ਬਕਾਏ ਨਿਪਟਾਰਾ ਕਰਨ ਲਈ ਨਾਲ ਓ.ਟੀ.ਐਸ ਸਕੀਮ... ਅਗਲੀ ਖ਼ਬਰ ਵਰਕਰਜ਼ ਫੈਡਰੇਸ਼ਨ ਇੰਟਕ ਦੀ ਜ਼ਿਲ੍ਹਾ ਪੱਧਰੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।