08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਤੇਜ਼ ਰਫ਼ਤਾਰ ਸਕਾਰਪੀਓ ਨੇ ਕਾਰ ਨੂੰ ਮਾਰੀ ਟੱਕਰ ਤੋਂ ਬਾਅਦ ਦੋਨੋਂ ਫੁੱਟਪਾਥ 'ਤੇ ਜਾ ਚੜ੍ਹੀਆਂ <br/>

ਅਜੀਤ ਡੈਸਕ 28-03-2026
ਫੁੱਲਾਂਵਾਲ, 27 ਮਾਰਚ (ਮਨਜੀਤ ਸਿੰਘ ਦੁੱਗਰੀ)-200 ਫੁੱਟੀ ਮਿਸਿੰਗ ਲਿੰਕ ਸੜਕ 'ਤੇ ਫਲਾਵਰ ਚੌਕ ਲਾਗੇ ਅੱਜ ਸਵੇਰੇ ਤੇਜ਼ ਰਫ਼ਤਾਰ ਸਕਾਰਪੀਓ ਪੀ.ਬੀ. 29 ਟੀ 2286 ਨੇ ਹੁਡਿਆਈ ਆਈ 20 ਕਾਰ ਪੀ.ਬੀ. 10 ਡੀ.ਸੀ. 0666 ਨੂੰ ਪਿੱਛੋਂ ਆ ਕੇ ਸਾਈਡ ਤੋਂ ਟੱਕਰ ਮਾਰ ਦਿੱਤੀ, ਜਿਸ ਨਾਲ ਕਾਰ ਅਤੇ ਸਕਾਰਪੀਓ ਸੰਤੁਲਨ ਵਿਗੜਨ ਕਰਕੇ ਫੁੱਟਪਾਥ 'ਤੇ ਜਾ ਚੜ੍ਹੀਆਂ | ਮੌਕੇ 'ਤੇ ਇਕੱਤਰ ਜਾਣਕਾਰੀ ਅਨੁਸਾਰ ਸਕਾਰਪੀਓ ਚਾਲਕ ਰਾਜਵਿੰਦਰ ਸਿੰਘ, ਜੋ ਆਪਣੇ ਪਰਿਵਾਰ ਸਮੇਤ ਮਲੇਰਕੋਟਲਾ ਤੋਂ ਮੋਗੇ ਜਾ ਰਿਹਾ ਸੀ, ਅੱਗੇ ਮੋਟਰਸਾਈਕਲ ਆ ਜਾਣ ਕਰਕੇ ਆਪਣਾ ਸੰਤੁਲਨ ਗੁਆ ਕੇ ਆਈ 20 ਨੂੰ ਸਾਈਡ ਤੋਂ ਟੱਕਰ ਮਾਰਦਾ ਹੋਇਆ ਫੁੱਟਪਾਥ 'ਤੇ ਜਾ ਚੜਿ੍ਹਆ, ਜਦਕਿ ਕਾਰ ਚਾਲਕ ਜਰਨੈਲ ਸਿੰਘ, ਜੋ ਪਨਸਪ ਵਿਚ ਮੁਲਾਜ਼ਮ ਹੈ, ਨੇ ਦੱਸਿਆ ਕਿ ਉਹ ਆਪਣੀ ਲਾਈਨ ਵਿਚ ਸਿੱਧੇ ਜਾ ਰਹੇ ਸਨ, ਪਿੱਛੋਂ ਤੇਜ਼ ਰਫ਼ਤਾਰ ਨਾਲ ਆਈ ਸਕਾਰਪੀਓ ਦੀ ਸਾਈਡ ਤੋਂ ਟੱਕਰ ਵੱਜ ਜਾਣ ਕਰਕੇ ਉਹ ਸੰਤੁਲਨ ਗੁਆ ਬੈਠੇ ਤੇ ਕਾਰ ਫੁੱਟਪਾਥ 'ਤੇ ਜਾ ਚੜ੍ਹੀ, ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ |

ਪਿਛਲੀ ਖ਼ਬਰ ਵਿਧਾਇਕ ਗਰੇਵਾਲ ਵਲੋਂ ਵਾਰਡ ਨੰਬਰ 5 'ਚ ਕਾਕੋਵਾਲ ਰੋਡ ਦੇ ਸੜਕ ਨਿਰਮਾਣ ਕਾਰਜਾਂ ਦਾ ਉਦਘਾਟਨ <br/> ਅਗਲੀ ਖ਼ਬਰ ਫਾਰਮ ਹਾਊਸ 'ਚੋਂ ਲੱਖਾਂ ਦਾ ਸਾਮਾਨ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।