08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਵਿਸ਼ਵਕਰਮਾ ਨਿਸ਼ਕਾਮ ਸੇਵਾ ਟਰੱਸਟ ਸ਼ਿਮਲਾਪੁਰੀ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ <br/>

ਅਜੀਤ ਡੈਸਕ 28-03-2026
ਡਾਬਾ/ਲੁਹਾਰਾ, 27 ਮਾਰਚ (ਕੁਲਵੰਤ ਸਿੰਘ ਸੱਪਲ)-ਵਿਸ਼ਵਕਰਮਾ ਨਿਸ਼ਕਾਮ ਸੇਵਾ ਟਰੱਸਟ ਸ਼ਿਮਲਾਪੁਰੀ ਵਲੋਂ ਗੁਰਦੁਆਰਾ ਬਾਬਾ ਵਿਸ਼ਵਕਰਮਾ ਭਵਨ ਗਲੀ ਨੰਬਰ ਤਿੰਨ ਸ਼ਿਮਲਾਪੁਰੀ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਅਤੇ ਆਪੇ੍ਰਸ਼ਨ ਕੈਂਪ ਲਗਾਇਆ ਗਿਆ | ਇਸ ਮੌਕੇ ਸ਼ੰਕਰਾ ਆਈ ਹਸਪਤਾਲ ਦੀ ਡਾਕਟਰੀ ਟੀਮ ਵਿਚ ਡਾ. ਰਾਜੇਸ਼, ਅਯੂਥ ਰਾਣਾ, ਈਸ਼ਾ ਕਤਵਾਲ, ਜੈਸਲੀਨ ਕੌਰ, ਅਲੀਸ਼ਾ ਸੈਣੀ ਵਲੋਂ ਮਰੀਜ਼ਾਂ ਦੀਆਂ ਅੱਖਾਂ ਚੈੱਕ ਕੀਤੀਆਂ ਗਈਆਂ | ਇਸ ਮੌਕੇ ਟਰੱਸਟ ਦੇ ਪ੍ਰਧਾਨ ਬਲਬੀਰ ਸਿੰਘ ਕਲਸੀ ਦੀ ਦੇਖਰੇਖ ਹੇਠ ਲਗਾਏ ਗਏ ਇਸ ਕੈਂਪ ਵਿਚ ਸਾਬਕਾ ਕੌਂਸਲਰ ਪਲਵਿੰਦਰ ਸਿੰਘ ਤੱਗੜ, ਜ਼ਿਲ੍ਹਾ ਕਾਂਗਰਸ ਦੇ ਮੀਤ ਪ੍ਰਧਾਨ ਡਾ. ਓਾਕਾਰ ਚੰਦ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ | ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਰਜਿੰਦਰ ਸਿੰਘ ਬੇਦੀ, ਗੁਰਮੀਤ ਸਿੰਘ ਚਾਨਾ ਨੇ ਦੱਸਿਆ ਕਿ ਇਸ ਕੈਂਪ ਵਿਚ 60 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ 12 ਮਰੀਜ਼ਾਂ ਨੂੰ ਆਪੇ੍ਰਸ਼ਨ ਲਈ ਚੁਣਿਆ ਗਿਆ | ਇਸ ਮੌਕੇ ਬਲਬੀਰ ਸਿੰਘ ਕਲਸੀ, ਗੁਰਮੀਤ ਸਿੰਘ ਚਾਨਾ, ਰਜਿੰਦਰ ਸਿੰਘ ਬੇਦੀ, ਰਵਿੰਦਰ ਸਿੰਘ, ਬਲਦੇਵ ਸਿੰਘ ਹੁੰਜਨ, ਡਾ. ਜਸਵੰਤ ਸਿੰਘ ਗੁਲਾਟੀ, ਥਾਣੇਦਾਰ ਮੀਤ ਰਾਮ ਸਿੰਘ, ਮਾਸਟਰ ਨਾਜਰ ਸਿੰਘ ਅਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਸੁਖਵਿੰਦਰ ਸਿੰਘ ਬਿੰਦਰਾ ਨੇ ਡਿਜ਼ਾਸਟਰ ਰੈਸਕਿਊਅਰਜ਼ ਪੰਜਾਬ ਦੇ ਨਵੇਂ ਮੈਂਬਰਾਂ ਨੂੰ ਨਿਯੁਕਤੀ ਅਤੇ ਸਰਟੀਫਿਕੇਟਾਂ ਦੀ ਕ... ਅਗਲੀ ਖ਼ਬਰ ਪੰਜਾਬ ਸਰਕਾਰ ਦੇ ਚਾਰ ਸਾਲ ਪੂਰੇ ਹੋਣ 'ਤੇ ਵਿਧਾਇਕ ਸਿੱਧੂ ਵਲੋਂ ਖੁਸ਼ੀ ਦਾ ਪ੍ਰਗਟਾਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।