17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਯੂਨਾਈਟਿਡ ਵੈੱਲਫੇਅਰ ਸੁਸਾਇਟੀ ਵਲੋਂ ਲੋਕ ਭਲਾਈ ਕੈਂਪ ਲਗਾਇਆ <br/>

ਅਜੀਤ ਡੈਸਕ 08-03-2026
ਫੁੱਲਾਂਵਾਲ, 7 ਮਾਰਚ (ਮਨਜੀਤ ਸਿੰਘ ਦੁੱਗਰੀ)-ਧਾਂਦਰਾ ਸੜਕ ਸਥਿਤ ਸਿਟੀ ਇਨਕਲੇਵ ਵਿਖੇ ਯੂਨਾਈਟਿਡ ਵੈੱਲਫੇਅਰ ਸੋਸਾਇਟੀ ਵਲੋਂ ਲੋਕ ਭਲਾਈ ਕੈਂਪ ਲਗਾਇਆ ਗਿਆ | ਇਸ ਦੌਰਾਨ ਆਧਾਰ ਕਾਰਡ, ਵੋਟਰ ਕਾਰਡ ਆਦਿ ਦਰੁਸਤ ਕੀਤੇ ਗਏ, ਜਿਸ ਦਾ ਸਿਟੀ ਇਨਕਲੇਵ ਵਾਸੀਆਂ ਨੇ ਲਾਹਾ ਲਿਆ ਅਤੇ ਸੋਸਾਇਟੀ ਵਲੋਂ ਕੀਤੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕੈਂਪਾਂ ਨਾਲ ਜਿੱਥੇ ਲੋਕਾਂ ਦਾ ਕੰਮ ਆਸਾਨ ਹੋ ਜਾਂਦਾ ਹੈ, ਉੱਥੇ ਹੀ ਆਧਾਰ ਕਾਰਡ ਅਤੇ ਵੋਟਰ ਕਾਰਡਾਂ ਵਿਚ ਖ਼ਾਮੀਆਂ ਦੂਰ ਕਰਨ ਲਈ ਆਨ ਲਾਈਨ ਫਾਰਮ ਭਰਨ ਲਈ ਜਾਗਰੂਕਤਾ ਆਉਂਦੀ ਹੈ | ਇਸ ਮੌਕੇ ਪ੍ਰਧਾਨ ਵਿਨੋਦ ਕੁਮਾਰ ਧਵਨ, ਜਨਰਲ ਸੈਕਟਰੀ ਮਨੋਹਰ ਲਾਲ, ਕੈਸ਼ੀਅਰ ਨਿਤਿਨ ਜਿੰਦਲ, ਵਾਈਸ ਪ੍ਰਧਾਨ ਰਜੇਸ਼ ਮਲਹੋਤਰਾ, ਵਾਈਸ ਪ੍ਰਧਾਨ ਦਵਿੰਦਰ ਸਿੰਘ, ਜੁਆਇੰਟ ਸੈਕਟਰੀ ਗੁਰਦੀਪ ਸਿੰਘ, ਸੈਕਟਰੀ ਰਜੀਵ ਭਾਰਦਵਾਜ, ਲੀਗਲ ਐਡਵਾਈਜ਼ਰ ਸ਼ਰੂਤੀ ਸੂਦ, ਮੀਡੀਆ ਸੈਕਟਰੀ ਸੰਜੀਵ ਅਗਰਵਾਲ, ਮੀਡੀਆ ਸੈਕਟਰੀ ਕਪਿਲ ਗੋੜ, ਸਲਾਹਕਾਰ ਜਗਜੋਤ ਸਿੰਘ, ਐਡਵਰਟਾਈਜਮੈਂਟ ਸੈਕਟਰੀ ਦੇਵ ਸ਼ੁਭਮ ਅਤੇ ਐਗਜ਼ੈਕਟਿਵ ਮੈਂਬਰ ਵੀ ਹਾਜ਼ਰ ਸਨ | ਇਸ ਮੌਕੇ ਪ੍ਰਧਾਨ ਵਿਨੋਦ ਕੁਮਾਰ ਧਵਨ ਨੇ ਕਿਹਾ ਕਿ ਸਿਟੀ ਇਨਕਲੇਵ ਵਾਸੀਆਂ ਦੀ ਭਲਾਈ ਅਤੇ ਆਨਲਾਈਨ ਹੋਣ ਵਾਲੇ ਕੰਮ ਜਿਵੇਂ ਆਧਾਰ ਕਾਰਡ ਵੋਟਰ ਕਾਰਡ ਪੈਨਸ਼ਨ ਫਾਰਮ ਅਤੇ ਹੋਰ ਲੋਕ ਭਲਾਈ ਦੀਆਂ ਸਕੀਮਾਂ ਦੇ ਆਨਲਾਈਨ ਫਾਰਮ ਭਰਨ ਦੀ ਸਹੂਲਤ ਨੂੰ ਲੈ ਕੇ ਆਉਣ ਵਾਲੇ ਸਮੇਂ ਅੰਦਰ ਅਜਿਹੇ ਹੋਰ ਕੈਂਪ ਵੀ ਲਗਾਏ ਜਾਣਗੇ |

ਪਿਛਲੀ ਖ਼ਬਰ ਭੱਠਾ ਕਾਰੋਬਾਰੀਆਂ ਨੇ ਕੋਲੇ ਦੀ ਆ ਰਹੀ ਸਮੱਸਿਆ ਨੂੰ ਲੈ ਕੇ ਕੀਤੀ ਮੀਟਿੰਗ <br/> ਅਗਲੀ ਖ਼ਬਰ ਹੋਲੇ ਮਹੱਲੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।