15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਸੜਕ ਹਾਦਸੇ ਵਿਚ ਬਜ਼ੁਰਗ ਔਰਤ ਦੀ ਮੌਤ <br/>

ਅਜੀਤ ਡੈਸਕ 08-03-2026
ਲੁਧਿਆਣਾ, 7 ਮਾਰਚ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸੈਕਟਰ 32 ਨੇੜੇ ਹੋਏ ਸੜਕ ਹਾਦਸੇ ਵਿਚ ਔਰਤ ਦੀ ਮੌਤ ਹੋ ਗਈ | ਮਿ੍ਤਕ ਔਰਤ ਦੀ ਸ਼ਨਾਖਤ ਸ਼ੀਲਾ ਸ਼ਾਹ ਪਤਨੀ ਬਿਲਸਨ ਸ਼ਾਹ ਵਜੋਂ ਕੀਤੀ ਗਈ ਹੈ | ਮਿ੍ਤਕ ਔਰਤ ਦੀ ਉਮਰ 60 ਸਾਲ ਦੇ ਕਰੀਬ ਸੀ | ਉਹ ਜੀਵਨ ਸਿੰਘ ਨਗਰ ਦੀ ਰਹਿਣ ਵਾਲੀ ਸੀ | ਸ਼ੀਲਾ ਆਪਣੇ ਪਤੀ ਨਾਲ ਘਰ ਦਾ ਰਾਸ਼ਨ ਲੈਣ ਲਈ ਜਾ ਰਹੀ ਸੀ, ਜਦੋਂ ਉਹ ਸੈਕਟਰ 32 ਨੇੜੇ ਪਹੁੰਚੇ ਤਾਂ ਇਕ ਤੇਜ਼ ਰਫ਼ਤਾਰ ਦੇ ਟਰੱਕ ਨੇ ਉਨ੍ਹਾਂ ਨੂੰ ਲਪੇਟ ਵਿਚ ਲੈ ਲਿਆ | ਸਿੱਟੇ ਵਜੋਂ ਦੋਵੇਂ ਪਤੀ ਪਤਨੀ ਉੱਥੇ ਹੀ ਡਿਗ ਪਏ | ਸ਼ੀਲਾ ਦੀ ਟਰੱਕ ਹੇਠਾਂ ਆਉਣ ਕਾਰਨ ਮੌਤ ਹੋ ਗਈ, ਜਦਕਿ ਉਸ ਦਾ ਪਤੀ ਗੰਭੀਰ ਜ਼ਖਮੀ ਹੋ ਗਿਆ | ਅੱਖੀਂ ਦੇਖਣ ਵਾਲੇ ਲੋਕਾਂ ਦਾ ਕਹਿਣਾ ਸੀ ਕਿ ਟਰੱਕ ਦੀ ਰਫ਼ਤਾਰ ਇੰਨੀ ਜ਼ਿਆਦਾ ਤੇਜ਼ ਸੀ ਕਿ ਚਾਲਕ ਟਰੱਕ 'ਤੇ ਕਾਬੂ ਨਹੀਂ ਪਾ ਸਕਿਆ ਅਤੇ ਉਹ ਮੋਟਰਸਾਈਕਲ 'ਤੇ ਜਾ ਰਹੇ ਪਤੀ ਪਤਨੀ ਦੇ ਵਿਚ ਜਾ ਵੱਜਾ | ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ | ਹਾਦਸੇ ਤੋਂ ਬਾਅਦ ਟਰੱਕ ਚਾਲਕ ਟਰੱਕ ਛੱਡ ਕੇ ਉਥੋਂ ਭੱਜ ਪਿਆ, ਪਰ ਲੋਕਾਂ ਵਲੋਂ ਉਸ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ |

ਪਿਛਲੀ ਖ਼ਬਰ ਆਰੀਆ ਕਾਲਜ ਸੀ.ਏ. ਦੇ ਨਤੀਜਿਆਂ 'ਚ ਚਮਕਿਆ <br/> ਅਗਲੀ ਖ਼ਬਰ ਜੀ.ਜੀ.ਐਨ. ਖ਼ਾਲਸਾ ਕਾਲਜ ਵਿਖੇ ਕਰਵਾਇਆ ਪਹਿਲਾ ਪ੍ਰੋ. ਜਗਜੀਤ ਕÏਰ ਯਾਦਗਾਰੀ ਭਾਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।