14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸਿਵਲ ਹਸਪਤਾਲ ਦੇ ਬਾਹਰ ਕਾਂਗਰਸੀ ਆਗੂ ਲੱਕੀ ਕਪੂਰ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੇ ਕੀਤਾ ਰੋਸ ਪ੍ਰਦਰਸ਼ਨ <br/>

ਅਜੀਤ ਡੈਸਕ 07-03-2026
ਲੁਧਿਆਣਾ, 6 ਮਾਰਚ (ਡਾ. ਤਰਲੋਚਨ ਸਿੰਘ)-ਬੀਤੀ ਸ਼ਾਮ ਸਿਵਲ ਹਸਪਤਾਲ ਵਿਖੇ ਕਿਸੇ ਬਿਮਾਰੀ ਨੂੰ ਲੈ ਕੇ ਇਲਾਜ ਕਰਵਾਉਣ ਆਏ ਇਕ ਮਰੀਜ਼ ਅਤੇ ਡਾਕਟਰ ਵਿਚਕਾਰ ਮਾਹੌਲ ਉਸ ਸਮੇਂ ਤਣਾਅ ਪੂਰਨ ਹੋ ਗਿਆ, ਜਦ ਡਾਕਟਰ ਅਤੇ ਮਰੀਜ ਵਿਚਕਾਰ ਕਹਾ ਸੁਣੀ ਹੋ ਗਈ | ਉਸ ਤੋਂ ਬਾਅਦ ਕਾਂਗਰਸੀ ਵਰਕਰਾਂ ਵਲੋਂ ਸਿਵਲ ਹਸਪਤਾਲ ਦੀ ਕਾਰਗੁਜ਼ਾਰੀ ਨੂੰ ਲੈ ਕੇ ਧਰਨਾ ਲਗਾ ਕੇ ਰੋਸ ਮੁਜ਼ਾਹਰਾ ਕੀਤਾ ਗਿਆ | ਧਰਨਾਕਾਰੀਆਂ ਨੇ ਮਹਿਲਾ ਡਾਕਟਰ ਖਿਲਾਫ ਕਥਿਤ ਦੋਸ ਲਗਾਉਂਦੇ ਹੋਏ ਦੱਸਿਆ ਕਿ ਮਹਿਲਾ ਡਾਕਟਰ ਵਲੋਂ ਮਰੀਜ ਨੂੰ ਕਈ ਘੰਟੇ ਬਿਠਾ ਕੇ ਦਵਾਈ ਦੇਣ ਤੋਂ ਜਵਾਬ ਦੇ ਦਿੱਤਾ ਗਿਆ | ਜਦ ਇਸ ਸਬੰਧੀ ਮਰੀਜ ਵਲੋਂ ਇਸ ਦਾ ਵਿਰੋਧ ਕਰਦੇ ਹੋਏ ਇਹ ਪੁੱਛਿਆ ਗਿਆ ਕਿ ਮੈਨੂੰ ਖੱਜਲ ਖੁਆਰ ਕਰਨ ਦੀ ਕੀ ਵਜ੍ਹਾ ਹੈ ਤਾਂ ਡਾਕਟਰ ਵਲੋਂ ਕੋਈ ਢੁਕਵਾਂ ਜਵਾਬ ਦੇਣ ਦੀ ਬਜਾਏ ਤਾਨਾਸਾਹੀ ਰਵੱਈਆ ਅਖਤਿਆਰ ਕਰਦੇ ਹੋਏ ਇਹ ਆਖਿਆ ਗਿਆ ਕਿ ਤੁਸੀਂ ਜੋ ਕਰਨਾ ਕਰ ਲਉ, ਜਿਸ ਨੂੰ ਮੇਰੀ ਸ਼ਿਕਾਇਤ ਲਗਾਉਣੀ ਹੈ ਲਗਾ ਲਓ ਮੈਂ ਤਹਾਨੂੰ ਜਵਾਬਦੇਹ ਨਹੀਂ, ਤਾਂ ਗੁੱਸੇ ਵਿਚ ਆਏ ਮਰੀਜ਼ ਦੇ ਸਾਥੀਆਂ ਵਲੋਂ ਸਿਵਲ ਹਸਪਤਾਲ ਦੇ ਬਾਹਰ ਸੀਨੀਅਰ ਕਾਂਗਰਸੀ ਆਗੂ ਸ਼ੁਸੀਲ ਕੁਮਾਰ ਲੱਕੀ ਕਪੂਰ ਦੀ ਅਗਵਾਈ ਹੇਠ ਮਹਿਲਾ ਡਾਕਟਰ ਵਿਰੁੱਧ ਧਰਨਾ ਲਗਾ ਕੇ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਲੱਕੀ ਕਪੂਰ ਨੇ ਸਿਵਲ ਹਸਪਤਾਲ ਦੀ ਘਟੀਆ ਕਾਰਜਗੁਜ਼ਾਰੀ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸੂਬੇ ਦੀ ਆਪ ਸਰਕਾਰ ਦੇ ਕਹਿਣੇ ਤੋਂ ਬਾਹਰ ਹੋ ਚੁੱਕੇ ਹਨ ਸਿਵਲ ਹਸਪਤਾਲ ਦੇ ਡਾਕਟਰ ਅਤੇ ਸਰਕਾਰੀ ਅਧਿਕਾਰੀ, ਜਿਸ ਕਰਕੇ ਲੋਕਾਂ ਨੂੰ ਜਿਥੇ ਹਸਪਤਾਲਾਂ ਵਿਚ ਇਲਾਜ ਕਰਵਾਉਣਾ ਔਖਾ ਹੋ ਗਿਆ ਹੈ, ਉਥੇ ਹੀ ਸਰਕਾਰੀ ਅਦਾਰਿਆਂ ਵਿਚ ਕੰਮ ਕਰਵਾਉਣ ਲਈ ਵੀ ਭਟਕਣਾ ਪੈ ਰਿਹਾ ਹੈ | ਇਸ ਮੌਕੇ ਅਰੁਣ ਸ਼ਰਮਾ ਕੌਂਸਲਰ, ਮੰਗਾ ਸ਼ਰਮਾ, ਕਮਲ ਵੋਹਰਾ, ਰਵੀ ਮਲਹੋਤਰਾ, ਪਵਨ ਕੁਮਾਰ ਬਾਊ, ਗੋਰਵ ਸ਼ਰਮਾ, ਸਾਹਿਲ ਕੁਮਾਰ, ਪਾਰਸ ਕੁਮਾਰ, ਤਜਿੰਦਰਪਾਲ ਸਿੰਘ ਟਿੰਕੂ, ਦੀਪਕ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ | ਜਦ ਇਸ ਸਬੰਧੀ ਸਬੰਧਿਤ ਡਾਕਟਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ |

ਪਿਛਲੀ ਖ਼ਬਰ ਦਮੋਰੀਆ ਪੁਲ 'ਤੇ ਨਿਗਮ ਨੇ ਸੜਕ ਤੋੜ ਕੇ ਛੱਡੀ <br/> ਅਗਲੀ ਖ਼ਬਰ ਪੀ.ਏ.ਯੂ. ਦੇ ਇੰਜੀਨੀਅਰਿੰਗ ਕੇਂਦਰ ਨੂੰ ਰਾਸ਼ਟਰੀ ਪੱਧਰ 'ਤੇ ਤੀਸਰਾ ਇਨਾਮ ਹਾਸਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।