14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਪੀ.ਏ.ਯੂ. ਦੇ ਇੰਜੀਨੀਅਰਿੰਗ ਕੇਂਦਰ ਨੂੰ ਰਾਸ਼ਟਰੀ ਪੱਧਰ 'ਤੇ ਤੀਸਰਾ ਇਨਾਮ ਹਾਸਿਲ <br/>

ਅਜੀਤ ਡੈਸਕ 07-03-2026
ਲੁਧਿਆਣਾ, 6 ਮਾਰਚ (ਜਸਵਿੰਦਰ ਸਿੰਘ)-ਪੀ.ਏ.ਯੂ. ਵਿਖੇ ਸਰਵ ਭਾਰਤੀ ਸਾਂਝੇ ਖੋਜ ਪ੍ਰੋਜੈਕਟ ਤਹਿਤ ਜਾਰੀ ਵਢਾਈ ਉਪਰੰਤ ਇੰਜੀਨੀਅਰਿੰਗ ਅਤੇ ਤਕਨਾਲੋਜੀ ਕੇਂਦਰ ਨੂੰ ਰਾਸ਼ਟਰੀ ਪੱਧਰ 'ਤੇ ਸਿਖਰਲੇ ਕੇਂਦਰਾਂ ਦੀ ਸੂਚੀ ਵਿਚ 2025 ਲਈ ਤੀਸਰਾ ਸਰਵੋਤਮ ਇਨਾਮ ਪ੍ਰਾਪਤ ਹੋਇਆ ਹੈ | ਇਹ ਕੇਂਦਰ ਪ੍ਰੋਸੈਸਿੰਗ ਅਤੇ ਭੋਜਨ ਇੰਜੀਨੀਅਰਿੰਗ ਵਿਭਾਗ ਵਿਚ ਆਪਣੇ ਖੋਜ ਕਾਰਜ ਰਾਹੀਂ ਕੌਮੀ ਪੱਧਰ 'ਤੇ ਸ਼ਾਨਦਾਰ ਕਾਰਗੁਜ਼ਾਰੀ ਦਾ ਮੁਜ਼ਾਹਰਾ ਕਰ ਰਿਹਾ ਹੈ | ਬੀਤੇ ਦਿਨੀਂ ਵਿਸ਼ਾਖਾਪਟਨਮ ਦੀ ਅਚਾਰਿਆ ਐਨ ਜੀ ਰੰਗਾ ਖੇਤੀ ਯੂਨੀਵਰਸਿਟੀ ਅਨਾਕਾਪਲੇ ਵਿਖੇ ਹੋਈ ਖੋਜ ਪ੍ਰੋਜੈਕਟ ਦੀ 41ਵੀਂ ਸਾਲਾਨਾ ਗੋਸ਼ਟੀ ਵਿਚ ਇਹ ਇਨਾਮ ਕੇਂਦਰ ਨੂੰ ਪ੍ਰਦਾਨ ਕੀਤਾ ਗਿਆ | ਦੇਸ਼ ਭਰ ਤੋਂ 29 ਕੇਂਦਰਾਂ ਦੇ ਮੁਲਾਂਕਣ ਤੋਂ ਬਾਅਦ ਪੀ.ਏ.ਯੂ. ਦੇ ਕੇਂਦਰ ਨੂੰ ਸ਼ਾਨਦਾਰ ਖੋਜ, ਤਕਨਾਲੋਜੀ ਵਿਕਾਸ ਅਤੇ ਪ੍ਰਕਾਸ਼ਨਾਵਾਂ ਦੇ ਨਾਲ-ਨਾਲ ਪਸਾਰ ਗਤੀਵਿਧੀਆਂ ਲਈ ਤੀਸਰੇ ਇਨਾਮ ਦੇ ਯੋਗ ਸਮਝਿਆ ਗਿਆ | ਇਸ ਇਨਾਮ ਨੂੰ ਪ੍ਰਦਾਨ ਕਰਨਾ ਵਾਲਿਆਂ ਵਿਚ ਆਈ. ਸੀ. ਏ. ਆਰ. ਦੇ ਉਪ ਨਿਰਦੇਸ਼ਕ ਜਨਰਲ ਡਾ. ਐਸ. ਐਨ. ਝਾਅ, ਸਿਫਟ ਦੇ ਨਿਰਦੇਸ਼ਕ ਡਾ. ਨਚਿਕੇਤ ਕੋਤਵਾਲੀ ਵਾਲੇ, ਡਾ. ਕੇ. ਨਰਸਿਆ, ਡਾ. ਕੇ. ਵਿਸ਼ਵਕਰਮਾ ਸ਼ਾਮਿਲ ਸਨ | ਪੀ.ਏ.ਯੂ. ਕੇਂਦਰ ਵਲੋਂ ਇਨਾਮ ਹਾਸਲ ਕਰਨ ਵਾਲੀ ਟੀਮ ਵਿਚ ਮੁੱਖ ਨਿਗਰਾਨ ਡਾ. ਐਮ. ਐਸ. ਆਲਮ, ਡਾ. ਸੁਰੇਖਾ ਭਾਟੀਆ, ਡਾ. ਸੰਧਿਆ, ਡਾ. ਮਨਪ੍ਰੀਤ ਕੌਰ ਸੈਣੀ, ਡਾ. ਰੋਹਿਤ ਸ਼ਰਮਾ ਅਤੇ ਡਾ. ਗਗਨਪ੍ਰੀਤ ਕੌਰ ਪ੍ਰਮੁੱਖ ਸਨ | ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਖੇਤੀ ਇੰਜੀਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਅਤੇ ਪ੍ਰੋਸੈਸਿੰਗ ਅਤੇ ਭੋਜਨ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਡਾ. ਟੀ. ਸੀ. ਮਿੱਤਲ ਨੇ ਪ੍ਰੋਜੈਕਟ ਨਾਲ ਸੰਬੰਧਿਤ ਟੀਮ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ |

ਪਿਛਲੀ ਖ਼ਬਰ ਸਿਵਲ ਹਸਪਤਾਲ ਦੇ ਬਾਹਰ ਕਾਂਗਰਸੀ ਆਗੂ ਲੱਕੀ ਕਪੂਰ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੇ ਕੀਤਾ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਔਰਤ ਦਿਵਸ ਮੌਕੇ ਖੇਲੋ ਇੰਡੀਆ ਅਸਮਿਤਾ ਲੀਗ ਹੇਠ 100, 200 ਅਤੇ 400 ਮੀਟਰ ਦੌੜ ਦੇ ਹੋਣਗੇ ਮੁਕਾਬਲੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।