17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

1145 ਕਰੋੜ ਦੇ ਕੂੜਾ ਟੈਂਡਰ 'ਤੇ ਘਪਲੇ ਦੇ ਦੋਸ਼ ਕਲੇਰ ਨੇ ਨਿਗਮ ਅਤੇ ਸਰਕਾਰ ਨੰੂ ਘੇਰਿਆ

ਅਜੀਤ ਡੈਸਕ 22-02-2026
ਲੁਧਿਆਣਾ, 21 ਫਰਵਰੀ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਸ਼ਹਿਰ ਵਿਚ ਕੂੜਾ ਚੁੱਕਣ ਲਈ 1145 ਕਰੋੜ ਦੇ ਟੈਂਡਰ ਦਾ ਮਤਾ ਪਾਸ ਹੋਣ ਤੋਂ ਬਾਅਦ ਸਿਆਸੀ ਮਾਹੌਲ ਗਰਮਾ ਗਿਆ ਹੈ | ਸਾਬਕਾ ਕੌਂਸਲਰ ਹਰਵਿੰਦਰ ਸਿੰਘ ਕਲੇਰ ਨੇ ਇਸ ਫ਼ੈਸਲੇ 'ਤੇ ਗੰਭੀਰ ਸਵਾਲ ਖੜ੍ਹੇ ਕਰਦੇ ਹੋਏ ਇਸ ਨੰੂ ਵੱਡੇ ਘਪਲੇ ਵੱਲ ਇਸ਼ਾਰਾ ਕਰਾਰ ਦਿੱਤਾ ਹੈ | ਕਲੇਰ ਨੇ ਕਿਹਾ ਕਿ ਨਵੇਂ ਮਤੇ ਅਨੁਸਾਰ 3400 ਰੁਪਏ ਪ੍ਰਤੀ ਟਨ ਦੇ ਰੇਟ ਤੈਅ ਕੀਤੇ ਗਏ ਹਨ, ਜੋ ਕਿ ਪਹਿਲਾਂ ਦੇ ਰੇਟਾਂ ਨਾਲੋਂ ਕਈ ਗੁਣਾ ਵੱਧ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਇਸ ਪੋ੍ਰਜੈਕਟ ਰਾਹੀਂ ਵੱਡੀਆਂ ਨਿੱਜੀ ਕੰਪਨੀਆਂ ਨੰੂ ਲਾਭ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਜਦਕਿ ਇਸ ਨਾਲ ਸਫ਼ਾਈ ਕਰਮਚਾਰੀਆਂ ਦੀ ਰੋਜ਼ੀ ਰੋਟੀ ਖ਼ਤਰੇ ਵਿਚ ਪੈ ਸਕਦੀ ਹੈ | ਉਨ੍ਹਾਂ ਕਿਹਾ ਕਿ ਨਿਗਮ ਹਾਊਸ ਵਿਚ ਵਿਰੋਧ ਦੇ ਬਾਵਜੂਦ ਮਤਾ ਪਾਸ ਹੋਣਾ ਕਈ ਸ਼ੰਕੇ ਪੈਦਾ ਕਰਦਾ ਹੈ | ਕਲੇਰ ਨੇ ਸਰਕਾਰ ਤੋ ਪੁੱਛਿਆ ਕਿ ਕੀ ਇਸ ਟੈਂਡਰ ਲਈ ਪੂਰੇ ਫ਼ੰਡ ਉਪਲਬਧ ਹਨ ਅਤੇ ਕੀ ਇਹ ਪੋ੍ਰਜੈਕਟ ਸਮੇਂ ਸਿਰ ਪੂਰਾ ਹੋ ਸਕੇਗਾ | ਉਨ੍ਹਾਂ ਚੇਤਾਵਨੀ ਦਿੱਤੀ ਕਿ ਆਉਣ ਵਾਲੇ ਸਮੇਂ ਵਿਚ ਇਸ ਮਾਮਲੇ ਨਾਲ ਸੰਬੰਧਿਤ ਹੋਰ ਤੱਥ ਜਨਤਾ ਸਾਹਮਣੇ ਰੱਖੇ ਜਾਣਗੇ ਅਤੇ ਜੇ ਲੋੜ ਪਈ ਤਾਂ ਕਰਮਚਾਰੀ ਜਥੇਬੰਦੀਆਂ ਵਲੋਂ ਸੰਘਰਸ਼ ਦਾ ਰਾਹ ਵੀ ਅਪਣਾਈਆਂ ਜਾ ਸਕਦਾ ਹੈ |
ਪਿਛਲੀ ਖ਼ਬਰ ਜੀ. ਜੀ. ਐਨ. ਆਈ. ਐਮ. ਟੀ. ਨੇ ਮਾਂ ਬੋਲੀ ਦਿਵਸ ਉਤਸ਼ਾਹ ਨਾਲ ਮਨਾਇਆ <br/> ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੱਢੀ ਜਾ ਰਹੀ ਖ਼ਾਲਸਾ ਵਹੀਰ ਅਤੇ ਮਾਲਵਾ ਦੀ ਪੰਥਕ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।