15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਲੜਕੀਆਂ ਦੇ ਸਰਕਾਰੀ ਕਾਲਜ 'ਚ 83ਵਾਂ ਖੇਡ ਮੇਲਾ ਕਰਵਾਇਆ ਵਾਣੀ ਪੁਰੀ ਸਰਬੋਤਮ ਖਿਡਾਰੀ ਅਤੇ ਕਿਰਨਦੀਪ ਬਾਵਾ ਸਰਬੋਤਮ ਅਥਲੀਟ ਚੁਣੀ <br/>

ਲੜਕੀਆਂ ਦੇ ਸਰਕਾਰੀ ਕਾਲਜ 'ਚ ਕਰਵਾਏ ਗਏ ਖੇਡ ਮੁਕਾਬਲਿਆਂ ਦੌਰਾਨ ਜੇਤੂ ਖਿਡਾਰੀਆਂ ਦੇ ਸਨਮਾਨ ਦੌਰਾਨ ਪ੍ਰਮੁੱਖ ਸ਼ਖ਼ਸੀਅਤਾਂ, ਪਿ੍ੰਸੀਪਲ ਸੁਮਨ ਲਤਾ 'ਤੇ ਹੋਰ | ਅਜੀਤ ਤਸਵੀਰ <br/> 22-02-2026
ਲੁਧਿਆਣਾ, 21 ਫਰਵਰੀ (ਜਤਿੰਦਰ ਭੰਬੀ)-ਸਰਕਾਰੀ ਕਾਲਜ ਲੜਕੀਆਂ ਦੇ 83ਵੇਂ ਸਾਲਾਨਾ ਅਥਲੈਟਿਕ ਮੀਟ ਦਾ ਦੂਜੇ ਦਿਨ ਕਾਲਜ ਦੇ ਖੇਡ ਗਰਾੳਾੂਡ 'ਚ ਬਹੁਤ ਹੀ ਉਤਸ਼ਾਹ ਅਤੇ ਧੂਮ-ਧਾਮ ਮਨਾਇਆ ਗਿਆ, ਜਿਸ ਦਾ ਆਗਾਜ਼ ਕਿ੍ਕਟ ਮੈਚ ਨਾਲ ਹੋਇਆ | ਇਸ ਮੌਕੇ ਡਾ. ਮਮਤਾ ਕੋਚਰ ਪਿ੍ੰਸੀਪਲ ਸਰਕਾਰੀ ਕਾਲਜ ਰਾਏਕੋਟ ਅਤੇ ਡਾ. ਸੁਮੀਤ ਬਰਾੜ (ਡਾਇਰੈਕਟਰ ਸਰਕਾਰੀ ਸਾਇੰਸ ਅਤੇ ਖੋਜ ਕਾਲਜ ਜਗਰਾਉਂ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਪਿ੍ੰਸੀਪਲ ਸੁਮਨ ਲਤਾ,ਵਾਈਸ-ਪਿ੍ੰਸੀਪਲ ਸਰਿਤਾ ਅਤੇ ਸੀਨੀਅਰ ਸਟਾਫ਼ ਕੌਂਸਲ ਨੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ | ਆਪਣੇ ਸਵਾਗਤੀ ਭਾਸ਼ਣ 'ਚ ਪਿ੍ੰਸੀਪਲ ਸੁਮਨ ਲਤਾ ਨੇ ਮੁੱਖ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ | ਇਸ ਪ੍ਰੋਗਰਾਮ ਵਿਚ ਸ਼ਾਮਲ ਮੁੱਖ ਮਹਿਮਾਨਾਂ ਨੇ ਪਿ੍ੰਸੀਪਲ ਅਤੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਲਈ ਇਹ ਸਭ ਵਧਾਈ ਦੇ ਪਾਤਰ ਹਨ | ਇਸ ਮੌਕੇ 100 ਮੀਟਰ ਤੋਂ ਲੈ ਕੇ 800 ਮੀਟਰ ਤੱਕ ਦੀਆਂ ਦੌੜਾਂ ਕਰਵਾਈਆਂ ਗਈਆਂ ਅਤੇ ਜੇਤੂਆਂ ਨੂੰ ਮੁੱਖ ਮਹਿਮਾਨਾਂ ਵਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਿਰਨਦੀਪ ਬਾਵਾ ਨੂੰ ਸਰਵੋਤਮ ਐਥਲੀਟ ਐਲਾਨਿਆ ਗਿਆ ਅਤੇ ਵਾਣੀ ਪੁਰੀ ਨੂੰ ਸਰਵੋਤਮ ਖਿਡਾਰੀ ਪੁਰਸਕਾਰ ਪ੍ਰਾਪਤ ਹੋਇਆ | ਸਮਾਗਮ ਵਿਚ ਵੱਡੀ ਗਿਣਤੀ ਵਿਚ ਖੇਡ ਸ਼ਖ਼ਸੀਅਤਾਂ ਅਤੇ ਕੋਚ ਮੌਜੂਦ ਸਨ | ਇਸ ਮੌਕੇ ਗੁਰਜਿੰਦਰ ਕੌਰ (ਸੇਵਾਮੁਕਤ ਪਿ੍ੰ. ਸਰਕਾਰੀ ਸਾਇੰਸ ਅਤੇ ਖੋਜ ਕਾਲਜ ਜਗਰਾਉਂ), ਕੁਸਮ (ਸੇਵਾਮੁਕਤ ਜ਼ਿਲ੍ਹਾ ਖੇਡ ਅਫ਼ਸਰ ਮੋਗਾ), ਮੰਜੂ ਸਾਹਨੀ (ਸੇਵਾ ਮੁਕਤ ਪਿ੍ੰ.), ਕੁਲਵੰਤ ਸਿੰਘ, ਡਾ. ਜਸਵੰਤ ਸਿੰਘ, ਨਰਿੰਦਰਜੀਤ ਕੌਰ ਸੈਣੀ, ਜੈ ਕੁਮਾਰ, ਮੇਜਰ ਸਿੰਘ ਸੋਹੀ ਤੇ ਹੋਰ ਮਹਿਮਾਨ ਮੌਜੂਦ ਸਨ | ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਨਿਵੇਦਿਤਾ ਸ਼ਰਮਾ ਨੇ ਸਭ ਦਾ ਧੰਨਵਾਦ ਕੀਤਾ | ਮੰਚ ਦਾ ਸੰਚਾਲਨ ਡਾ. ਹਰਲੀਨ ਕੌਰ ਅਤੇ ਡਾ. ਰੁਪਿੰਦਰ ਕੌਰ ਨੇ ਬਹੁਤ ਵਧੀਆ ਤਰੀਕੇ ਨਾਲ ਕੀਤਾ |

ਪਿਛਲੀ ਖ਼ਬਰ ਵਿਧਾਇਕ ਗਰੇਵਾਲ ਵਲੋਂ ਵਾਰਡ ਨੰਬਰ 26 ਵਿਖੇ 9.15 ਲੱਖ ਦੇ ਵਾਟਰ ਸਪਲਾਈ ਪਾਈਪਾਂ ਪਾਉਣ ਦੇ ਕੰਮਾਂ ਦਾ ਉਦਘਾਟਨ <br/> ਅਗਲੀ ਖ਼ਬਰ ਮੈਰੀ ਮਿੰਟ ਸਕੂਲ ਦੇ ਵਿਦਿਆਰਥੀਆਂ ਕੀਤੀ ਧਾਰਮਿਕ ਸਥਾਨਾਂ ਦੀ ਸਿੱਖਿਆਤਮਿਕ ਯਾਤਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।