15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਮੈਰੀ ਮਿੰਟ ਸਕੂਲ ਦੇ ਵਿਦਿਆਰਥੀਆਂ ਕੀਤੀ ਧਾਰਮਿਕ ਸਥਾਨਾਂ ਦੀ ਸਿੱਖਿਆਤਮਿਕ ਯਾਤਰਾ <br/>

ਮੈਰੀ ਮਿੰਟ ਸਕੂਲ ਦੇ ਵਿਦਿਆਰਥੀਆਂ ਦੀ ਸਿੱਖਿਆਤਮਿਕ ਯਾਤਰਾ ਮੌਕੇ ਮਾਤਾ ਨੈਣਾ ਦੇਵੀ ਮੰਦਰ ਵਿਖੇ ਪਿ੍ੰਸੀਪਲ ਬਲਜੀਤ ਕÏਰ ਅਤੇ ਅਧਿਆਪਕਾ ਨਾਲ ਸਾਂਝੀ ਤਸਵੀਰ ਕਰਾਉਂਦੇ ਹੋਏ ਸਕੂਲ ਵਿਦਿਆਰਥੀ | ਅਜੀਤ ਤਸਵੀਰ <br/> 22-02-2026
ਡਾਬਾ/ਲੁਹਾਰਾ, 21 ਫਰਵਰੀ (ਕੁਲਵੰਤ ਸਿੰਘ ਸੱਪਲ)-ਮੈਰੀ ਮਿੰਟ ਪਬਲਿਕ ਹਾਈ ਸਕੂਲ ਦੇ 9ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਆਨੰਦਪੁਰ ਸਾਹਿਬ ਅਤੇ ਨੈਨਾ ਦੇਵੀ ਮੰਦਰ ਦੀ ਸਿੱਖਿਆਤਮਕ ਯਾਤਰਾ ਕਰਵਾਈ ਗਈ ¢ ਇਸ ਯਾਤਰਾ ਵਿਚ ਲਗਭਗ 100 ਵਿਦਿਆਰਥੀਆਂ ਨੇ ਭਾਗ ਲਿਆ¢ ਉਨ੍ਹਾਂ ਦੇ ਨਾਲ ਸਕੂਲ ਦੇ ਇੰਸਪੈਕਸ਼ਨ ਅਫ਼ਸਰ ਨੇਹਾ ਬਿਸ਼ਟ ਅਤੇ ਪਿ੍ੰਸੀਪਲ ਬਲਜੀਤ ਕÏਰ ਅਤੇ ਸਮੂਹ ਸਟਾਫ਼ ਮੈਂਬਰ ਵੀ ਮÏਜੂਦ ਸਨ¢ ਸਭ ਤੋਂ ਪਹਿਲਾਂ ਵਿਦਿਆਰਥੀਆਂ ਨੇ ਤਖਤਸ਼੍ਰੀ ਕੇਸਗੜ੍ਹ ਸਾਹਿਬ ਦੇ ਦਰਸ਼ਨ ਕੀਤੇ ¢ ਵਿਦਿਆਰਥੀਆਂ ਨੇ ਬਹੁਤ ਸ਼ਰਧਾ ਨਾਲ ਮੱਥਾ ਟੇਕਿਆ ਅਤੇ ਲੰਗਰ ਛਕਿਆ¢ ਇਸ ਤੋਂ ਬਾਅਦ ਸਾਰੇ ਜਥੇ ਨੇ ਹਿਮਾਚਲ ਪ੍ਰਦੇਸ਼ ਵਿਚ ਸਥਿਤ ਮਾਤਾ ਨੈਣਾਂ ਦੇਵੀ ਦੇ ਦਰਸ਼ਨ ਕੀਤੇ ਅਤੇ ਕੁਦਰਤ ਦੇ ਨਜ਼ਾਰੇ ਵੇਖੇ ¢ ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਯਾਤਰਾਵਾਂ ਨਾਲ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਹੁੰਦਾ ਹੈ ਅਤੇ ਉਨ੍ਹਾਂ ਨੂੰ ਅਨੁਭਵਾਤਮਕ ਸਿੱਖਿਆ ਮਿਲਦੀ ਹੈ ¢ ਅੰਤ ਵਿਚ ਸਾਰੇ ਵਿਦਿਆਰਥੀ ਖ਼ੁਸ਼ੀ-ਖ਼ੁਸ਼ੀ ਅਤੇ ਸੁਰੱਖਿਅਤ ਤਰੀਕੇ ਨਾਲ ਵਾਪਸ ਸਕੂਲ ਪਹੁੰਚੇ |

ਪਿਛਲੀ ਖ਼ਬਰ ਲੜਕੀਆਂ ਦੇ ਸਰਕਾਰੀ ਕਾਲਜ 'ਚ 83ਵਾਂ ਖੇਡ ਮੇਲਾ ਕਰਵਾਇਆ ਵਾਣੀ ਪੁਰੀ ਸਰਬੋਤਮ ਖਿਡਾਰੀ ਅਤੇ ਕਿਰਨਦੀਪ ਬਾਵਾ ਸਰਬੋਤਮ ਅਥ... ਅਗਲੀ ਖ਼ਬਰ ਖਾਲਸਾ ਕਾਲਜ ਲੁਧਿਆਣਾ ਦੀ ਕੋਮਲ ਬੇਦੀ ਵਲੋਂ ਭਾਸ਼ਨ ਮੁਕਾਬਲੇ 'ਚ ਦੂਜਾ ਸਥਾਨ ਹਾਸਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।